ਕਿਸਾਨਾਂ ਦੇ ਹੌਸਲੇ ਨੇ ਕੇਂਦਰ ਸਰਕਾਰ ਦੀ ਨੀਂਦ ਉਡਾਈ ਦੇਖੋ ਕਿਸਾਨਾਂ ਦੀ ਬਹਾਦਰੀ ਦੀਆਂ ਤਸਵੀਰਾਂ
ਵਾਟਰ ਕੈਨਨ ਤੇ ਹੰਝੂ ਗੈਸ ਨੂੰ ਪਛਾੜ ਕੇ ਕਿਸਾਨ ਦਿੱਲੀ ਵੱਲ ਰਵਾਨਾ
ਨਵੀਂ ਦਿੱਲੀ - ਸਰਕਾਰਾਂ ਦੇ ਮਾੜੇ ਰਵੱਈਏ ਅੱਗੇ ਵੀ ਨਹੀਂ ਡੋਲੇ ਕਿਸਾਨ ਬੈਰੀਕੇਡ ਚੁੱਕ-ਚੁੱਕ ਸੁੱਟੇ ਪਾਸੇ ਤੇ ਅੱਗੇ ਵਧਣ ਦਾ ਰਸਤਾ ਕੀਤਾ ਸਾਫ਼।
ਆਪਣੀ ਬਜ਼ੁਰਗ ਸਿਹਤ ਦੀ ਪਰਵਾਹ ਨਾ ਕਰ ਕੇ ਪੰਜਾਬ ਤੋਂ ਦਿੱਲੀ ਜਾਣ ਲਈ ਤਿਆਰ ਹੋਏ ਇਹ ਕਿਸਾਨ ਦਿੱਲੀ ਫਤਹਿ ਕਰ ਕੇ ਹੀ ਸਾਹ ਲੈਣਗੇ।
ਵਾਟਰ ਕੈਨਨ ਨਾਲ ਕਿਸਾਨਾਂ ਨੂੰ ਤਿੱਤਰ-ਬਿੱਤਰ ਕੀਤਾ ਜਾ ਰਿਹਾ ਹੈ ਅਤੇ ਕਿਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਇਹਨਾਂ ਤਸਵੀਰਾਂ ਤੋਂ ਕਿਸਾਨਾਂ ਦਾ ਜੋਸ਼ ਸਾਫ਼ ਦਿਖਾਈ ਦੇ ਰਿਹਾ ਹੈ।
ਕਿਸਾਨੀ ਸੰਘਰਸ਼ ਦੌਰਾਨ ਇਕ ਨੌਜਵਾਨ ਦੀ ਤਸਵੀਰ ਵੀ ਵਾਇਰਲ ਹੋਈ ਸੀ ਜਿਸ ਨੇ ਆਪਣੀ ਸੂਝ ਬੂਝ ਨਾਲ ਪਾਣੀ ਦੇ ਟੈਂਕਰ ਉੱਪਰ ਚੜ੍ਹ ਕੇ ਟੈਂਕ ਦੀ ਟੂਟੀ ਹੀ ਬੰਦ ਕਰ ਦਿੱਤੀ ਸੀ ਤਾਂ ਕਿ ਆਪਣੇ ਕਿਸਾਨ ਭਰਾਵਾਂ ਨੂੰ ਪਾਣੀ ਦੀਾਂ ਬੁਛਾੜਾਂ ਤੋਂ ਬਚਾ ਸਕੇ।
ਕਿਸਾਨਾਂ ਦੇ ਹੌਂਸਲੇ ਐਨੇ ਬੁਲੰਦ ਹਨ ਕਿ ਕੋਈ ਵੀ ਤਾਕਤ ਉਹਨਾਂ ਨੂੰ ਰੋਕ ਨਹੀਂ ਸਕਦੀ ਤੇ ਪੁਲਿਸ ਵੱਲੋਂ ਕੀਤੀਆਂ ਪਾਣੀ ਬੁਛਾੜਾਂ ਵੀ ਕਿਸਾਨਾਂ ਨੂੰ ਰੋਕ ਨਾ ਸਕੀਆਂ।
ਕਿਸਾਨੀ ਸੰਘਰਸ਼ ਨੂੰ ਹਰ ਇਕ ਦਾ ਸਾਥ ਮਿਲਿਆ ਲੋਕ ਦੂਰੋ-ਦੂਰੋ ਚੱਲ ਕੇ ਆਪਣੇ ਦੇਸ਼ ਦੇ ਅੰਨਦਾਤਾ ਦਾ ਸਾਥ ਦੇਣ ਪਹੁੰਚੇ।