ਇਸ ਕਿਸਾਨ ਨੇ ਨੌਕਰੀ ਛੱਡ ਖੇਤੀ 'ਚ ਅਜਮਾਇਆ ਹੱਥ, ਸਿਰਫ਼ 2000 ਦੀ ਖੇਤੀ ਕਰ ਕੇ ਕਮਾਏ ਲੱਖਾਂ 

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

6 ਦਿਨਾਂ ਦੀ ਸਿਖਲਾਈ ਤੋਂ ਬਾਅਦ ਵਾਪਸ ਆ ਕੇ ਉਸ ਨੇ ਆਪਣੀ ਜ਼ਮੀਨ ਵਿਚ ਕੁਦਰਤੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ।

This farmer quit his job and tried his hand in farming, he earned millions by farming only 2000

 

ਨਵੀਂ ਦਿੱਲੀ - ਅੱਜ ਕੱਲ੍ਹ ਲੱਖਾਂ ਕਿਸਾਨ ਖੇਤੀ ਵਿਚ ਅਪਣੀ ਕਿਸਮਤ ਅਜਮਾਉਣ ਲੱਗ ਪਏ ਹਨ ਤੇ ਉਹਨਾਂ ਨੂੰ ਲੱਖਾਂ ਦਾ ਮੁਨਾਫ਼ਾ ਵੀ ਹੋ ਰਿਹਾ ਹੈ। ਕਈ ਲੋਕ ਖੇਤੀ ਕਰ ਕੇ ਲੱਖਾਂ ਦੀ ਨੌਕਰੀ ਵੀ ਛੱਡ ਰਹੇ ਹਨ। ਅਜਿਹੀ ਹੀ ਕਹਾਣੀ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ (Farmer) ਬਚਿੱਤਰ ਸਿੰਘ ਦੀ ਹੈ। ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰਕੇ ਪਿਛਲੇ 30 ਸਾਲਾਂ ਤੋਂ ਖੇਤੀ ਦਾ ਕੰਮ ਕਰ ਰਹੇ ਬਚਿੱਤਰ ਸਿੰਘ ਨੇ ਜਦੋਂ ਕੁਦਰਤੀ ਖੇਤੀ ਵੱਲ ਰੁਖ ਕੀਤਾ ਤਾਂ ਉਹ ਇਸ ਦੇ ਨਤੀਜਿਆਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਨੌਕਰੀ ਛੱਡ ਦਿੱਤੀ। ਹੁਣ ਉਹ ਆਪਣੇ ਖੇਤਾਂ ਵਿਚ ਕੁਦਰਤੀ ਖੇਤੀ ਕਰ ਰਿਹਾ ਹੈ।

ਬਚਿੱਤਰ ਸਿੰਘ ਨੇ ਰਸਾਇਣਕ ਖੇਤੀ ਦੇ ਵੱਧ ਖਰਚੇ ਅਤੇ ਸਿਹਤ 'ਤੇ ਮਾੜੇ ਪ੍ਰਭਾਵਾਂ ਕਾਰਨ ਜੈਵਿਕ ਖੇਤੀ ਸ਼ੁਰੂ ਕੀਤੀ। ਦੋ ਸਾਲ ਜੈਵਿਕ ਖੇਤੀ ਕਰਦੇ ਹੋਏ ਉਸ ਨੇ ਮਹਿਸੂਸ ਕੀਤਾ ਕਿ ਜੈਵਿਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਖਰਚਾ ਰਸਾਇਣਕ ਖੇਤੀ ਦੇ ਬਰਾਬਰ ਹੈ। ਉਨ੍ਹਾਂ ਬਲਾਕ ਪੱਧਰ ਦੇ ਖੇਤੀਬਾੜੀ ਅਧਿਕਾਰੀਆਂ ਤੋਂ ਖੇਤੀ ਦੇ ਨਵੇਂ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਉਸ ਨੇ ਖੇਤੀਬਾੜੀ ਵਿਭਾਗ ਰਾਹੀਂ ਉੱਤਰ ਪ੍ਰਦੇਸ਼ ਦੇ ਝਾਂਸੀ ਵਿਚ ਕੁਦਰਤੀ ਖੇਤੀ ਦੀ ਸਿਖਲਾਈ ਲਈ। 6 ਦਿਨਾਂ ਦੀ ਇਸ ਸਿਖਲਾਈ ਤੋਂ ਬਾਅਦ ਵਾਪਸ ਆ ਕੇ ਉਸ ਨੇ ਆਪਣੀ ਜ਼ਮੀਨ ਵਿਚ ਕੁਦਰਤੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ।

ਹਿਮਾਚਲ ਪ੍ਰਦੇਸ਼ ਖੇਤੀ ਵਿਭਾਗ ਮੁਤਾਬਿਕ ਕੁਦਰਤੀ ਖੇਤੀ ਕਰ ਕੇ ਉਸ ਨੇ ਕਣਕ, ਮਟਰ, ਛੋਲੇ, ਸੋਇਆਬੀਨ ਦੀ ਚੰਗੀ ਫ਼ਸਲ ਲਈ। ਇਸ ਤੋਂ ਇਲਾਵਾ ਉਸ ਨੇ ਆਪਣੇ ਖੇਤਾਂ ਵਿੱਚੋਂ ਰਾਜਮਾ, ਬੈਂਗਣ ਅਤੇ ਉਲਚੀ ਦੀ ਫ਼ਸਲ ਵੀ ਲੈ ਲਈ। ਕੁਦਰਤੀ ਖੇਤੀ ਤੋਂ ਪ੍ਰਭਾਵਿਤ ਹੋ ਕੇ ਬਚਿੱਤਰ ਸਿੰਘ ਹੋਰ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਲਿਜਾ ਕੇ ਜਾਣਕਾਰੀ ਦਿੰਦਾ ਹੈ।

ਖੇਤੀਬਾੜੀ ਵਿਭਾਗ ਦੀ ਮਦਦ ਨਾਲ, ਉਸ ਨੇ ਆਪਣਾ ਸਰੋਤ ਸਟੋਰ ਖੋਲ੍ਹਿਆ ਜਿੱਥੋਂ ਉਹ ਕਿਸਾਨਾਂ ਨੂੰ ਗਾਂ ਦਾ ਗੋਬਰ, ਗਊ ਮੂਤਰ, ਜੀਵ ਅਮ੍ਰਿਤ ਅਤੇ ਘੰਜੀਵਾਮ੍ਰਿਤ ਵਰਗੇ ਖੇਤੀ ਸਮੱਗਰੀ ਦਿੰਦਾ ਹੈ। ਉਸ ਦਾ ਕਹਿਣਾ ਹੈ ਕਿ ਸਰਕਾਰ ਦੀ 'ਕੁਦਰਤੀ ਖੇਤੀ ਖੁਸ਼ਹਾਲ ਕਿਸਾਨ' ਸਕੀਮ ਖੇਤੀ ਦੀ ਹਾਲਤ ਸੁਧਾਰਨ ਲਈ ਇੱਕ ਵੱਡਾ ਕਦਮ ਹੈ।

ਉਸ ਅਨੁਸਾਰ ਰਸਾਇਣਕ ਖੇਤੀ 'ਤੇ 60,000 ਰੁਪਏ ਖਰਚ ਆਉਂਦੇ ਸਨ ਅਤੇ 2.15 ਲੱਖ ਰੁਪਏ ਦੀ ਕਮਾਈ ਹੁੰਦੀ ਸੀ। ਜਦਕਿ ਕੁਦਰਤੀ ਖੇਤੀ 'ਚ ਸਿਰਫ 2000 ਰੁਪਏ ਖਰਚ ਕਰਕੇ 1.30 ਲੱਖ ਰੁਪਏ ਕਮਾ ਰਹੇ ਹਨ।