ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕਿਸਾਨਾਂ ਨੂੰ ਪਈ ਦੋਹਰੀ ਮਾਰ, ਖਰਾਬ ਹੋਣ ਕਾਰਨ ਕਣਕ ਵੱਢਣ ਲਈ ਮਜ਼ਬੂਰ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਜਿਸ ਕਾਰਨ ਕਿਸਾਨਾਂ ਨੇ ਇਸ ਫ਼ਸਲ ਨੂੰ ਡੀਜਲ ਨਾਲ ਪਾਣੀ ਲਗਾ...

Punjab Farmer

ਕਪੂਰਥਲਾ: ਸੂਬਾ ਪੰਜਾਬ ਇਕ ਅਹਿਮ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਹੈ ਜਿੱਥੇ ਕਿ ਹਰ ਕੋਈ ਕਿਸਾਨ ਆਪਣੀ ਸਖਤ ਮਿਹਨਤ ਸਦਕਾ ਆਪਣੀ ਖੇਤੀ ਨੂੰ ਪੁੱਤਾਂ ਵਾਂਗ ਪਾਲਦਾ ਹੈ ਫਿਰ ਉਸ ਦੀ ਲੋੜ ਤੋਂ ਵੱਧ ਚੜ੍ਹ ਕੇ ਦੇਖ ਭਾਲ ਕਰਦਾ ਹੈ ਜਦ ਉਹ ਫ਼ਸਲ ਕਿਸਾਨ ਦੀਆ ਆਸਾਂ ਤੇ ਪਾਣੀ ਫੇਰ ਜਾਵੇ ਤਾਂ ਕਿਸਾਨ ਕਰਜ਼ੇ ਦੀ ਮਾਰ ਹੇਠ ਆ ਜਾਂਦੇ ਹਨ ਜਿਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੁੰਦਾ।

ਅਜਿਹਾ ਹੀ ਪਿੰਡ ਦੇਖਣ ਨੂੰ ਮਿਲਿਆ ਜ਼ਿਲ੍ਹਾ ਜਲੰਧਰ ਦੇ ਪਿੰਡ ਚੰਨਣ ਵਿੰਢੀ ਤੇ ਹੋਰ ਪਿੰਡਾ ਵਿਚ, ਜੋਂ ਕੀ ਪਿਛਲੇ ਛੇ ਮਹੀਨਿਆਂ ਦੌਰਾਨ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਅਤੇ ਜਲੰਧਰ ਵਿਚ ਆਏ ਹੜ੍ਹ ਦੌਰਾਨ ਜਿੱਥੇ ਸੈਕੜੇ ਲੋਕਾਂ ਦੀ ਪਾਣੀ ਕਾਰਨ ਝੋਨੇ ਦੀ ਫ਼ਸਲ ਤਬਾਹ ਹੋ ਗਈ   ਸੀ ਜਿੱਥੇ ਕਿ ਕਿਸਾਨ ਲੋਕ ਕਣਕ ਦੀ ਫ਼ਸਲ ਨੂੰ ਵੱਢਣ ਲਈ ਮਜਬੂਰ ਹੋ ਰਹੇ ਹਨ।

ਜਿੱਥੇ ਹੁਣ ਕਿਸਾਨਾਂ ਨੂੰ ਫ਼ਸਲ ਪਿਛਲੇ ਦਿਨੀਂ ਕੁਝ ਖੇਤਰਾਂ ਕਾਰਨ ਪਈ ਭਾਰੀ ਬਰਸਾਤ ਦੌਰਾਨ ਗੜੇਮਾਰੀ ਇਸ ਵਾਰ ਵੀ ਕਣਕ ਦੀ ਖਰਾਬ ਹੋਣ ਕਾਰਨ ਕਿਸਾਨ ਹੋਰ ਕਰਜ਼ੇ ਹੇਠ ਆ ਗਏ ਜਦ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਮਾਜ ਸੇਵੀ ਸਖ਼ਤਾਵਾਂ ਵਿਚ ਸਿੱਖ ਰਲੀਫ ਯੂ ਕੇ ਵਲੋਂ ਕਿਸਾਨਾਂ ਦੀ ਫ਼ਸਲ ਦੀ ਬਜਾਈ ਤੋਂ ਲੈ ਕੇ ਕੱਟਣ ਦਾ ਬੀੜਾ ਚੁੱਕਿਆ ਸੀ ਪਰ ਫ਼ਸਲ ਖਰਾਬ ਹੋਣ ਕਾਰਨ ਹੋਣ ਕਿਸਾਨਾਂ ਦੀ ਆਸਾ ਤੇ ਪਾਣੀ ਫੇਰ ਗਿਆ।

ਜਿਸ ਕਾਰਨ ਕਿਸਾਨਾਂ ਨੇ ਇਸ ਫ਼ਸਲ ਨੂੰ ਡੀਜਲ ਨਾਲ ਪਾਣੀ ਲਗਾ ਕੇ  ਪਾਲੀ ਗਈ ਸੀ ਪਰ ਕੁਦਰਤੀ ਆਫ਼ਤ ਬਰਸਾਤ ਕ ਕਾਰਨ ਕਿਸਾਨਾਂ ਦਾ ਵੱਡੇ ਪੱਧਰ ਤੇ ਫ਼ਸਲ ਦਾ ਨੁਕਸਾਨ ਹੋਇਆ ਲੋਕਾ ਦਾ ਕਹਿਣਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਭਾਵੇਂ ਸਰਕਾਰ ਵੱਲੋਂ ਮੁਆਵਜਾ ਦੇਣ ਦਾ ਐਲਾਨ ਕੀਤਾ ਗਿਆ।

 ਪਰ ਨਾ ਹੀ ਕੋਈ ਸਰਕਾਰ ਦਾ ਮੁਆਵਜ਼ਾ ਅਤੇ ਨਾ ਹੀ ਅਧਿਕਾਰੀ ਪਹੁੰਚਿਆ ਜਿਸ ਨਾਲ ਕਿਸਾਨਾਂ ਚ ਭਾਰੀ ਰੋਸ ਹੈ। ਸਿੱਖ ਰਲੀਫ ਯੂ ਕੇ ਉਪਰਾਲੇ ਸਦਕਾ ਕਿਸਾਨਾਂ ਨੇ ਬਜਾਈ ਕੀਤੀ ਸੀ ਪਰ ਉਹਨਾਂ ਦੀ ਆਸਾਂ ਢਹਿ-ਢੇਰੀ ਹੋ ਗਈਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।