ਫ਼ਸਲ ਬੀਮਾ ਯੋਜਨਾ ਵਿਚ ਸ਼ਾਮਲ ਹੋਣ ਲਈ ਸਿਰਫ਼ ਦੋ ਦਿਨ ਬਾਕੀ, ਜਾਣੋ ਕਿਵੇਂ ਤੈਅ ਹੁੰਦਾ ਹੈ ਪ੍ਰੀਮੀਅਮ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਵਿਚ ਸ਼ਾਮਲ ਹੋਣ ਲਈ ਹੁਣ ਸਿਰਫ ਦੋ ਦਿਨ ਦਾ ਸਮਾਂ ਬਾਕੀ ਹੈ।

Pradhan Mantri Fasal Bima Yojana

ਨਵੀਂ ਦਿੱਲੀ: ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਵਿਚ ਸ਼ਾਮਲ ਹੋਣ ਲਈ ਹੁਣ ਸਿਰਫ ਦੋ ਦਿਨ ਦਾ ਸਮਾਂ ਬਾਕੀ ਹੈ। 31 ਜੁਲਾਈ ਨੂੰ ਇਸ ਦੀ ਆਖ਼ਰੀ ਤਰੀਕ ਹੈ ਅਤੇ ਇਸ ਤੋਂ ਬਾਅਦ ਤੁਸੀਂ ਬੀਮਾ ਨਹੀਂ ਕਰਵਾ ਸਕੋਗੇ। ਕਿਸਾਨ ਆਮਤੌਰ ‘ਤੇ ਇਹ ਨਹੀਂ ਸਮਝ ਪਾਉਂਦੇ ਕਿ ਆਖਰ ਉਹਨਾਂ ਨੂੰ ਕਿੰਨੇ ਪੈਸਿਆਂ ਵਿਚ ਬੀਮੇ ਦਾ ਲਾਭ ਮਿਲੇਗਾ।

ਇਸ ਲਈ ਅੱਜ ਅਸੀਂ ਤੁਹਾਨੂੰ ਪ੍ਰੀਮੀਅਮ ਪਤਾ ਕਰਨ ਦਾ ਅਸਾਨ ਤਰੀਕਾ ਦੱਸਣ ਜਾ ਰਹੇ ਹਾਂ। ਕਿਸਾਨ ਨੂੰ ਜ਼ਿਆਦਾਤਰ ਫ਼ਸਲਾਂ ‘ਤੇ ਆਉਣ ਵਾਲੇ ਕੁੱਲ ਪ੍ਰੀਮੀਅਮ ਦਾ 1.5 ਤੋਂ 2 ਫੀਸਦੀ ਤੱਕ ਹੀ ਦੇਣਾ ਹੁੰਦਾ ਹੈ।  ਕੁੱਝ ਵਪਾਰਕ ਫ਼ਸਲਾਂ ਲਈ ਹੀ 5 ਫੀਸਦੀ ਪ੍ਰੀਮੀਅਮ ਤੈਅ ਹੈ। ਬਾਕੀ ਪੈਸਾ ਕੇਂਦਰ ਅਤੇ ਸੂਬਾ ਸਰਕਾਰਾਂ ਦਿੰਦੀਆਂ ਹਨ।

ਪ੍ਰੀਮੀਅਮ ਦੀ ਰਕਮ ਹਰੇਕ ਸੂਬੇ ਵਿਚ ਵੱਖਰੀ ਹੁੰਦੀ ਹੈ। ਜਿਵੇਂ ਯੂਪੀ ਵਿਚ ਵੱਖਰੀ ਅਤੇ ਹਰਿਆਣਾ ਵਿਚ ਵੱਖਰੀ। ਹਰ ਫ਼ਸਲ ਦੀ ਬੀਮਾ ਰਾਸ਼ੀ ਵੀ ਅਲੱਗ ਹੁੰਦੀ ਹੈ। ਪ੍ਰੀਮੀਅਮ ਦੀ ਰਕਮ ਜ਼ਿਲ੍ਹਾ ਤਕਨੀਕੀ ਕਮੇਟੀ ਦੀ ਰਿਪੋਰਟ ‘ਤੇ ਤੈਅ ਹੁੰਦੀ ਹੈ।

ਇਸ ਕਮੇਟੀ ਵਿਚ ਜ਼ਿਲ੍ਹਾ ਕਲੈਕਟਰ, ਜ਼ਿਲ੍ਹਾ ਖੇਤੀਬਾੜੀ ਅਧਿਕਾਰੀ, ਮੌਸਮ ਵਿਭਾਗ ਦੇ ਅਧਿਕਾਰੀ, ਕਿਸਾਨਾਂ ਦੇ ਨੁਮਾਇੰਦੇ ਅਤੇ ਬੀਮਾ ਕੰਪਨੀ ਦੇ ਲੋਕ ਸ਼ਾਮਲ ਹੁੰਦੇ ਹਨ। ਹਰ ਫ਼ਸਲੀ ਸੀਜ਼ਨ ਤੋਂ ਪਹਿਲਾਂ ਇਹ ਰਿਪੋਰਟ ਭੇਜੀ ਜਾਂਦੀ ਹੈ। ਇਸ ਤੋਂ ਬਾਅਦ ਬੀਮਾ ਕੰਪਨੀਆਂ ਰਿਪੋਰਟ ਦੇ ਅਧਾਰ ‘ਤੇ ਪ੍ਰੀਮੀਅਮ ਤੈਅ ਕਰਦੀਆਂ ਹਨ। 

ਪ੍ਰੀਮੀਅਮ ਪਤਾ ਕਰਨ ਦਾ ਤਰੀਕਾ

-ਇਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ https://pmfby.gov.in/ ‘ਤੇ ਜਾਓ।

-ਇੱਥੇ ਤੁਹਾਨੂੰ ਬੀਮਾ ਪ੍ਰੀਮੀਅਮ ਕੈਲਕੁਲੇਟਰ ਦਾ ਕਾਲਮ ਦਿਖਾਈ ਦੇਵੇਗੀ।

-ਇਸ ਨੂੰ ਖੋਲ੍ਹਣ ‘ਤੇ ਤੁਹਾਨੂੰ ਛੇ ਕਾਲਮ ਦਿਖਾਈ ਦੇਣਗੇ।

-ਇਸ ਵਿਚ ਸੀਜ਼ਨ, ਸਾਲ, ਸਕੀਮ, ਸੂਬਾ, ਜ਼ਿਲ੍ਹਾ ਅਤੇ ਫ਼ਸਲ ਦਾ ਕਾਲਮ ਭਰਨਾ ਹੋਵੇਗਾ।

-ਇਸ ਤੋਂ ਬਾਅਦ ਕੈਲਕੁਲੇਟ ਨੂੰ ਪ੍ਰੈਸ ਕਰੋ। ਫਿਰ ਤੁਹਾਨੂੰ ਪ੍ਰੀਮੀਅਮ ਦੀ ਰਕਮ ਦੀ ਜਾਣਕਾਰੀ ਮਿਲ ਜਾਵੇਗੀ।