ਪੰਜਾਬ 'ਚ ਪੈ ਰਹੀ ਬਾਰਸ਼ ਨਾਲ ਬਾਗੋ ਬਾਗ ਹੋਏ ਕਿਸਾਨਾਂ ਨੇ ਝੋਨੇ ਦੀ ਬਿਜਾਈ 'ਚ ਲਿਆਂਦੀ ਤੇਜ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮੌਸਮ ਵਿਚ ਤਬਦੀਲੀ ਹੋਣ ਦੇ ਕਾਰਨ ਪਿੰਡਾਂ ਅੰਦਰ ਕਿਸਾਨਾਂ ਵੱਲੋਂ ਇਕ ਵਾਰ ਫਿਰ ਤੋਂ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਕੁੱਝ ਕੁ...

Farmers

ਗੁਰਦਾਸਪੁਰ (ਹਰਜੀਤ ਸਿਘ ਆਲਮ) : ਮੌਸਮ ਵਿਚ ਤਬਦੀਲੀ ਹੋਣ ਦੇ ਕਾਰਨ ਪਿੰਡਾਂ ਅੰਦਰ ਕਿਸਾਨਾਂ ਵੱਲੋਂ ਇਕ ਵਾਰ ਫਿਰ ਤੋਂ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਕੁੱਝ ਕੁ ਦਿਨ ਵੀ ਬਾਰਿਸ਼ ਹੋਣ ਦੀ ਕੀਤੀ ਗਈ ਭਵਿੱਖਬਾਣੀ ਨੂੰ ਲੈ ਕੇ ਕਿਸਾਨ ਬਾਗੋ ਬਾਗ ਹੋ ਗਏ ਹਨ। ਕੱਲ ਤੋਂ ਪੈ ਰਹੇ ਨਿੱਕੇ ਨਿੱਕੇ ਮੀਂਹ ਦੀ ਆਮਦ ਕਾਰਨ ਭਾਵੇਂ ਝੋਨੇ ਦੀ ਲੁਆਈ ਦਾ ਕੰਮ ਭਾਵੇਂ ਆਰੰਭ ਹੋਇਆ ਹੈ ਪਰ ਲੁਆਈ ਨੇ ਅਜੇ ਪੂਰ ਜ਼ੋਰ ਨਹੀਂ ਫੜਿਆ। ਜੇ ਮੌਸਮ ਦੀ ਕੀਤੀ ਗਈ ਭਵਿੱਖ ਬਾਣੀ ਠੀਕ ਸਾਬਤ ਹੋਈ ਤਾਂ ਅਗਲੇ ਦੋ ਤਿੰਨ ਦਿਨਾਂ ਵਿਚ ਝੋਨੇ ਦੀ ਲੁਆਈ ਦਾ ਕੰਮ ਜੰਗੀ ਪੱਧਰ ਤੇ ਹੋਣ ਦੀ ਸੰਭਾਵਨਾ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਲੋਕਲ ਮਜ਼ਦੂਰ ਵੀ ਕੰਮ ਧੰਦੇ ਅਤੇ ਝੋਨਾ ਲਾਉਣ ਲਈ ਤਿਆਰ ਬੈਠੇ ਹਨ । ਝੋਨਾ ਦੀ ਲੁਆਈ ਦਾ ਠੇਕਾ ਵੱਧਣ ਕਾਰਨ ਉਨ੍ਹਾਂ ਨੂੰ ਔਸਤਨ 400 ਰੁਪਏ ਦਿਹਾੜੀ ਪੈ ਰਹੀ ਰਹੀ ਹੈ। ਜਦੋ ਕਿ ਮਨਰੇਗਾ ਵਿਚ ਇਸ ਤੋਂ ਅੱਧੇ ਪੈਸੇ ਮਿਲਦੇ ਹਨ। ਹੁਣ ਪੰਜਾਬ ਅੰਦਰ ਦੋ ਦਿਨਾਂ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦਾ ਹੋਂਸਲਾ ਦੁਗਣਾ ਕਰ ਦਿੱਤਾ । ਜੇਕਰ ਦੋ ਕੁ ਦਿਨ ਬਾਰਸ਼ ਹੋਰ ਇਸੇ ਤਰਾਂ ਜਾਰੀ ਰਿਹਾ ਤਾਂ ਕਿਸਾਨਾਂ ਫਸਲ ਦੇ ਪੱਖ ਤੋਂ ਵਾਰੇ ਨਿਆਰੇ ਵੀ ਹੋ ਸਕਦੇ ਹਨ। ਖੇਤੀ ਬਾੜੀ ਵਿਭਾਗ ਵੱਲੋ ਖੇਤ ਦੀ ਤਿਆਰੀ ਵਿਚ ਲੇਜ਼ਰ ਕਰਾਹੇ ਦੀ ਵਰਤੋ ਕਰਨ ਦੀ ਸਲਾਹ ਦਿਤੀ। 

ਮਾਹਰਾਂ ਨੇ ਕਿਸਾਨਾਂ ਨੂੰ ਯੂਰੀਆ 3 ਹਿੱਸਿਆਂ ਵਿਚ ਵੰਡ ਕੇ 4, 6 ਅਤੇ 8 ਹਫ਼ਤਿਆਂ ਬਾਅਦ ਪਾਣੀ ਪਾਉਣ ਦੀ ਸਲਾਹ ਦਿਤੀ। ਕਣਕ ਤੋਂ ਬਾਅਦ ਝੋਨਾ ਲਾਉਣ ਵਾਲੀਆਂ ਜ਼ਮੀਨਾਂ ਵਿਚ ਫ਼ਾਸਫਰਸ ਪਾਉਣ ਦੀ ਉੱਕਾ ਕੋਈ ਲੋੜ ਨਹੀਂ। ਕਿਸਾਨਾਂ ਦੇ ਝੋਨਾ ਲਾਉਣ ਦੇ ਉਤਸ਼ਾਹ ਨੂੰ ਵੇਖਦਿਆਂ ਟਿਊਬਵੈਲਾਂ ਨੂੰ ਬਿਜਲੀ ਦੀ ਨਿਰੰਤਰ 8 ਘੰਟੇ ਬਿਜਲੀ ਸਪਲਾਈ ਮਿਲਣ ਦੇ ਮੱਦੇਨਜ਼ਰ ਕੇਂਦਰੀ ਭੰਡਾਰ ਲਈ ਪਿਛਲੇ ਸਾਲ ਦਿੱਤੇ ਗਏ। 118. 33 ਲੱਖ ਚੌਲ ਦੇ ਰੀਕਾਰਡ ਤੋੜ ਦੇਣ ਦੀ ਸੰਭਾਵਨਾ। ਇਹ ਸੰਭਾਵਨਾ ਖੇਤੀਬਾੜੀ ਮਾਹਰਾਂ ਦੀ ਕਮੇਟੀ ਵਲੋਂ ਦਿੰਦਿਆਂ ਕਿਹਾ ਕਿ ਇਸ ਵਾਰ ਮੌਸਮ ਦੇ ਸਾਥ ਦੇਣ ਕਾਰਨ ਚੰਗਾ ਝਾੜ ਨਿਕਲਣ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ।