ਪੀ.ਏ.ਯੂ. ਵਿਚ ਅਮਰੀਕਾ ਦੇ ਖੇਤੀ ਵਿਗਿਆਨੀ ਦਾ ਵਿਸ਼ੇਸ਼ ਭਾਸ਼ਣ ਕਰਵਾਇਆ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਇਸ ਭਾਸ਼ਣ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਡਾ. ਖੋਸਲਾ ਦੇ ਭਾਸ਼ਣ ਨੂੰ ਬੇਹੱਦ ਲਾਹੇਵੰਦ ਦੱਸਿਆ ।

US expert delivers a talk on Digital Agriculture at PAU

 

ਲੁਧਿਆਣਾ: ਪੀ.ਏ.ਯੂ. ਵਿੱਚ ਅਮਰੀਕਾ ਦੀ ਕਾਨਸਾਸ ਰਾਜ ਯੂਨੀਵਰਸਿਟੀ ਵਿੱਚ ਸੂਖਮ ਖੇਤੀ ਦੇ ਪ੍ਰੋਫੈਸਰ ਅਤੇ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਰਾਜ ਖੋਸਲਾ ਦਾ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ । ਉਹਨਾਂ ਦੇ ਇਹ ਭਾਸ਼ਣ ‘ਡਿਜੀਟਲ ਖੇਤੀ ਦੇ ਅਤੀਤ, ਵਰਤਮਾਨ ਅਤੇ ਭਵਿੱਖ’ ਸਿਰਲੇਖ ਹੇਠ ਸੀ । ਡਾ. ਖੋਸਲਾ ਨੇ ਆਪਣੇ ਭਾਸ਼ਣ ਵਿੱਚ ਪੀ.ਏ.ਯੂ. ਨਾਲ ਸਾਂਝ ਦੇ ਵਰਿਆਂ ਨੂੰ ਯਾਦ ਕਰਕੇ ਆਪਣੀ ਗੱਲ ਸ਼ੁਰੂ ਕੀਤੀ । ਉਹਨਾਂ ਦੱਸਿਆ ਕਿ ਉਪਗ੍ਰਹਿਾਂ ਦੇ ਹੋਦ ਵਿੱਚ ਆਉਣ ਨਾਲ ਹੀ ਜੀ ਪੀ ਐੱਸ ਤਕਨੀਕ ਦੀ ਵਰਤੋਂ ਖੇਤੀ ਵਿੱਚ ਆਰੰਭ ਹੋ ਗਈ । ਉਹਨਾਂ ਨੇ ਖੇਤੀ ਵਿੱਚ ਸੂਖਮ ਵਿਧੀਆਂ ਦੇ ਵਿਕਾਸ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਕਿਹਾ ਕਿ ਸੂਖਮ ਖੇਤੀ ਦਾ ਉਦੇਸ਼ ਇਸ ਕਿੱਤੇ ਨੂੰ ਵਧੇਰੇ ਉਤਪਾਦਨਸ਼ੀਲ, ਸਮਰੱਥ ਅਤੇ ਮੁਨਾਫ਼ੇਯੋਗ ਬਨਾਉਣਾ ਹੈ । ਇਸ ਲਈ ਇਹ ਤਕਨੀਕ ਅੱਜ ਅਮਰੀਕਾ ਵਿੱਚ ਖੇਤੀ ਦੇ ਹਰ ਪੱਖ ਤੋਂ ਸਹਾਈ ਹੋ ਰਹੀ ਹੈ ।

US expert delivers a talk on Digital Agriculture at PAU

ਇਸ ਭਾਸ਼ਣ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਡਾ. ਖੋਸਲਾ ਦੇ ਭਾਸ਼ਣ ਨੂੰ ਬੇਹੱਦ ਲਾਹੇਵੰਦ ਦੱਸਿਆ । ਉਹਨਾਂ ਕਿਹਾ ਕਿ ਸੂਖਮ ਖੇਤੀ ਲਈ ਭਾਰਤ-ਅਮਰੀਕਾ ਦੇ ਸਾਂਝੇ ਯਤਨ ਇੱਕ ਦਹਾਕਾ ਪਹਿਲਾਂ ਆਰੰਭ ਹੋਏ ਸਨ । ਭਾਰਤ ਵਿਸ਼ੇਸ਼ ਕਰਕੇ ਪੰਜਾਬ ਵਿੱਚ ਇਸ ਸੰਬੰਧੀ ਕੰਮ ਲਗਾਤਾਰ ਗਤੀ ਵੱਲ ਵਧ ਰਿਹਾ ਹੈ । ਉਹਨਾਂ ਕਿਹਾ ਕਿ ਆਉਣ ਵਾਲਾ ਯੁਗ ਖੇਤੀ ਵਿੱਚ ਡਿਜੀਟਲ ਤਕਨੀਕ ਦੇ ਪ੍ਰਸਾਰ ਦਾ ਹੈ ।

ਡਾ. ਰਾਜ ਖੋਸਲਾ ਨਾਲ ਤੁਆਰਫ ਕਰਾਉਂਦਿਆਂ ਪੀ.ਏ.ਯੂ. ਦੇ ਲਾਇਬ੍ਰੇਰੀਅਨ ਡਾ. ਜਸਕਰਨ ਸਿੰਘ ਮਾਹਲ ਨੇ ਉਹਨਾਂ ਦੀ ਸ਼ਖਸੀਅਤ ਅਤੇ ਕਾਰਜਾਂ ਉੱਪਰ ਝਾਤ ਪੁਆਈ । ਉਹਨਾਂ ਕਿਹਾ ਕਿ ਡਾ. ਖੋਸਲਾ ਅਤਿ ਆਧੁਨਿਕ ਖੇਤੀ ਮੁਹਾਰਤ ਦੇ ਧਾਰਨੀ ਹਨ ਅਤੇ ਦੁਨੀਆਂ ਭਰ ਵਿੱਚ ਇਸ ਤਕਨੀਕ ਦੇ ਫੈਲਾਅ ਲਈ ਯਤਨਸ਼ੀਲ ਹਨ ।

US expert delivers a talk on Digital Agriculture at PAU

ਡਾ. ਰਾਜ ਖੋਸਲਾ ਨੇ ਇਸ ਮੌਕੇ ਪੁੱਛੇ ਸਵਾਲਾਂ ਦੇ ਢੁੱਕਵੇਂ ਜਵਾਬ ਦਿੱਤੇ । ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਨੇ ਵੀ ਇਸ ਭਾਸ਼ਣ ਨੂੰ ਬੇਹੱਦ ਲਾਹੇਵੰਦ ਕਿਹਾ । ਅੰਤ ਵਿੱਚ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਇਸ ਗਿਆਨਵਰਧਕ ਭਾਸ਼ਣ ਲਈ ਡਾ. ਰਾਜ ਖੋਸਲਾ ਦਾ ਧੰਨਵਾਦ ਕੀਤਾ । ਇਸ ਮੌਕੇ ਪੀ.ਏ.ਯੂ. ਦੇ ਡੀਨ, ਡਾਇਰੈਕਟਰ, ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਨ, ਨਾਨ ਅਧਿਆਪਨ ਮੁਲਾਜ਼ਮਾਂ ਸਣੇ ਭਾਰੀ ਗਿਣਤੀ ਵਿੱਚ ਵਿਦਿਆਰਥੀ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹਕਾਰ ਸੇਵਾ ਕੇਂਦਰ ਵਿੱਚ ਇਕੱਤਰ ਹੋਏ ।