Farming News: ਛੋਟੇ ਕਿਸਾਨਾਂ ਲਈ ਟਿਊਬਵੈੱਲ ਕੁਨੈਕਸ਼ਨ ਮੁਹਈਆ ਕਰਵਾਏ ਸਰਕਾਰ
Farming News: ਛੋਟੇ ਕਿਸਾਨਾਂ ਦੀ ਇਹ ਸਮੱਸਿਆ ਛੋਟੀ ਨਹੀਂ ਕਿਉਂਕਿ ਅੱਜਕਲ ਟਿਊਬਵੈੱਲ ਕੁਨੈਕਸ਼ਨ ਦਾ ਰੇਟ ਇਕ ਅੱਧ ਏਕੜ ਜ਼ਮੀਨ ਦੇ ਬਰਾਬਰ ਪਹੁੰਚ ਗਿਆ ਹੈ।
Govt to provide tube well connection for small farmers Farming News: : ਪੰਜਾਬ ’ਚ ਪੰਜ ਏਕੜ ਤਕ ਵਾਲੇ ਬਹੁਤ ਸਾਰੇ ਛੋਟੇ ਕਿਸਾਨ ਅਜਿਹੇ ਹਨ ਜਿਨ੍ਹਾਂ ਕੋਲ ਕੁਨੈਕਸ਼ਨ ਨਹੀਂ ਹਨ। ਬਿਨਾਂ ਟਿਊਬਵੈੱਲ ਕੁਨੈਕਸ਼ਨ ਦੇ ਫ਼ਸਲ ਦੀ ਸਿੰਜਾਈ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ। ਮੀਂਹ ’ਤੇ ਨਿਰਭਰ ਰਹਿਣਾ ਪੈਂਦਾ ਹੈ ਤੇ ਦੂਜਾ ਮੁੱਲ ਦਾ ਪਾਣੀ ਲਗਾਉਣਾ ਪੈਂਦਾ ਹੈ।
ਟਿਊਬਵੈੱਲ ਦੇ ਬਿਲ ਮੁਆਫ਼ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਟਿਊਬਵੈੱਲ ਕੁਨੈਕਸ਼ਨ ਮਾਲਕ ਛੋਟੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਰੇਟ ’ਤੇ ਪਾਣੀ ਦਿੰਦੇ ਹਨ। ਜਿਸ ਨਾਲ ਛੋਟੇ ਕਿਸਾਨ ਜੋ ਪਹਿਲਾਂ ਹੀ ਆਰਥਕ ਤੌਰ ’ਤੇ ਕਮਜ਼ੋਰ ਹਨ, ਉਹ ਹੋਰ ਤੰਗ ਹੁੰਦੇ ਹਨ।
ਛੋਟੇ ਕਿਸਾਨਾਂ ਦੀ ਇਹ ਸਮੱਸਿਆ ਛੋਟੀ ਨਹੀਂ ਕਿਉਂਕਿ ਅੱਜਕਲ ਟਿਊਬਵੈੱਲ ਕੁਨੈਕਸ਼ਨ ਦਾ ਰੇਟ ਇਕ ਅੱਧ ਏਕੜ ਜ਼ਮੀਨ ਦੇ ਬਰਾਬਰ ਪਹੁੰਚ ਗਿਆ ਹੈ। ਮੁੱਲ ਕੁਨੈਕਸ਼ਨ ਲੈਣਾ ਛੋਟੇ ਕਿਸਾਨਾਂ ਲਈ ਸੁਖਾਲਾ ਨਹੀਂ। ਇਸ ਲਈ ਸਰਕਾਰ ਨੂੰ ਚਾਹੀਦੈ ਕਿ ਉਹ ਛੋਟੇ ਕਿਸਾਨਾਂ ਲਈ ਨਵੇਂ ਟਿਊਬਵੈੱਲ ਕੁਨੈਕਸ਼ਨ ਮੁਹਈਆ ਕਰਵਾਏ ਤੇ ਸੋਲਰ ਊਰਜਾ ਅਤੇ ਟਿਊਬਵੈੱਲ ਕੁਨੈਕਸ਼ਨ ਲੈਣ ਲਈ ਲਗਭਗ 50% ਸਬਸਿਡੀ ਦਿਤੀ ਜਾਵੇ। ਜਿਸ ਨਾਲ ਛੋਟੇ ਕਿਸਾਨਾਂ ਦੀ ਭਲਾਈ ਹੋ ਸਕੇਗੀ। ਉਮੀਦ ਕਰਦੇ ਹਾਂ ਸਰਕਾਰ ਇਸ ਪਾਸੇ ਛੇਤੀ ਵਿਚਾਰ ਕਰੇਗੀ।
- ਗੁਰਦਿੱਤ ਸਿੰਘ ਸੇਖੋਂ, ਪਿੰਡ ਤੇ ਡਾਕ ਦਲੇਲ ਸਿੰਘ ਵਾਲਾ, ਮੋਬਾ : 97811-72781