ਆਪਣੀ ਜ਼ਮੀਨ ਦੀ ਦੇਖਭਾਲ ਖੁਦ ਕਰੋ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਹਰ ਕਿਸਾਨ ਨੂੰ ਆਪਣੀ ਜਮੀਨ ਦੀ ਆਪ ਦੇਖ ਭਾਲ ਕਰਨੀ ਚਾਹੀਦੀ ਹੈ ਹਾੜੀ ਸਾਉਣੀ ਦੀ ਫਸਲ ਬੀਜਣ...

farmer

ਭਿੱਖੀਵਿੰਡ, 31 ਮਈ (ਗੁਰਪ੍ਰਤਾਪ ਸਿੰਘ ਜੱਜ): ਹਰ ਕਿਸਾਨ ਨੂੰ ਆਪਣੀ ਜਮੀਨ ਦੀ ਆਪ ਦੇਖ ਭਾਲ ਕਰਨੀ ਚਾਹੀਦੀ ਹੈ ਹਾੜੀ ਸਾਉਣੀ ਦੀ ਫਸਲ ਬੀਜਣ ਤੋ ਪਹਿਲਾ ਆਪਣੀ ਜਮੀਨ ਦੀ ਮਿੱਟੀ ਟੈਸਟ ਕਰਵਾਉਣੀ ਚਾਹੀਦੀ ਹੈ |

ਅੱਜ ਖੇਤੀ ਬਾੜੀ ਅਫਸਰ ਸਰਿੰਦਰਪਾਲ ਸਿੰਘ ਦੀਆ ਸਖਤ ਹਦਾਇਤਾਂ ਅਨੁਸਾਰ ਪਿੰਡ ਮੱਖੀ ਕਲਾ ਵਿਖੇ ਬਾਬਾ ਰੇਸਮ ਸਿੰਘ ਜੁਗਰਾਜ ਸਿੰਘ ਵਰਿੰਦਰ ਸਿੰਘ ਕਾਕਾ ਨੰਬਰਦਾਰ ਕਲਵੰਤ ਸਿੰਘ ਅਕਾਸ ਸਿੰਘ ਆਦਿ ਖੇਤੀ ਬਾੜੀ ਏ ਡੀ ਉ ਹਰਮੀਤ ਸਿੰਘ  ਏ ਐਸ ਆਈ ਬਲਕਾਰ ਸਿੰਘ ਏ ਟੀ ਐਮ ਗੁਰਬੀਰ ਸਿੰਘ ਮੁਲਾਜਮਾ ਨੇ ਕਿਸਾਨਾਂ ਦੀ ਮਿੱਟੀ ਸੈਂਪਲ ਭਰਨ ਮੌਕੇ ਗੱਲਬਾਤ ਕਰਦਿਆਂ ਕਿਹਾ ਕੇ ਹਰ ਇਕ ਕਿਸਾਨ ਨੂੰ ਸਮੇ ਸਿਰ ਆਪਣੀ ਜਮੀਨ ਦੀ ਮਿੱਟੀ ਟੈਸਟ ਕਰਵਾਉਣੀ ਚਾਹੀਦੀ ਹੈ ਕਿਸਾਨ ਨੂੰ ਅਪੀਲ ਹੈ ਕੇ ਕਣਕ ਝੋਣੇ ਮੌਕੇ ਬਚੇ ਨਾੜ ਨੂੰ ਅੱਗ ਨਹੀ ਲਾਉਣੀ ਚਾਹੀਦੀ |

ਮਿੱਟੀ ਨੁੰ ਤਾਕਤ ਦੇਣ ਵਾਲੇ ਜਿਹੜੈ ਮਿਤਰ ਕੀੜੇ ਹੁੰਦੇ ਹਨ ਉਹ ਮਰ ਜਾਦੇ ਹਨ ਤਾਂ ਹੀ ਸਾਡੀ ਜਮੀਨ ਕਮਜ਼ੋਰ ਹੋ ਜਾਂਦੀ ਹੈ | ਕਾਂਗਰਸ ਦੇ ਸੀਨੀਅਰ ਆਗੂ ਬਾਬਾ ਰੇਸਮ ਸਿੰਘ ਨੇ ਆਪਣੀ ਜਮੀਨ ਦੀ ਮਿੱਟੀ ਦੇ ਸੈਪਲ ਭਰਾਉਣ ਮੌਕੇ ਕਿਹਾ ਕੇ ਮੈ ਹਾੜੀ ਸਾਉਣੀ ਦੀ ਫਸਲ ਤੋ ਬਆਦ ਮੈ ਨਾੜ ਨੂੰ ਅੱਗ ਨਹੀ ਲਾਉਦਾ ਮੈਂ ਜਮੀਨ ਵਿੱਚ ਹੀ ਦੱਬ ਦਿੰਦਾ ਹਾ ਮੇਰਾ ਹੁਣ ਹਾੜੀ ਸਾਉਣੀ ਦਾ ਝਾੜ ਵੀ ਜਾਅਦਾ ਹੋ ਗਿਆ ਹੈ ਮੈ ਕਿਸਾਨ ਵੀਰਾ ਨੂੰ ਅਪੀਲ ਕਰਦਾ ਹਾ ਕੇ ਤੁਸੀ ਵੀ ਸਾਰੇ ਆਪਣੀ ਜਮੀਨ ਦੇ ਨਾੜ ਨੁੰ ਆਪਣੀ ਪੈਲੀ ਵਿੱਚ ਦਬੋ ਤਾਂ ਜੋ ਤੁਹਾਡਾ ਵੀ ਝਾੜ ਵੱਧ ਸਕੇ |