ਪਰਾਲੀ ਦੇ ਮੁੱਦੇ 'ਤੇ ਕਿਸਾਨ ਦੀ ਪੁੱਛਗਿੱਛ ਕਰਨ ਦੇ ਵਿਰੋਧ 'ਚ ਲਾਇਆ ਥਾਣੇ ਅੱਗੇ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜੋ ਵੀ ਅਧਿਕਾਰੀ ਖੇਤਾਂ 'ਚ ਜਾ ਕੇ ਕਿਸਾਨਾਂ ਖ਼ਿਲਾਫ਼ ਪਰਚੇ ਦਰਜ ਕਰਨ ਦਾ ਡਰਾਵਾ ਦੇਣਗੇ, ਉਨ੍ਹਾਂ ਦਾ ਉੱਥੇ ਹੀ ਘਿਰਾਓ ਕੀਤਾ ਜਾਵੇਗਾ।

Farmers protest

ਬੁਢਲਾਡਾ- ਪੰਜਾਬ 'ਚ ਕਿਸਾਨ ਖੇਤਾਂ ਵਿੱਚ ਅੱਗ ਲਾ ਪਰਾਲੀ ਸਾੜ ਰਹੇ ਹਨ। ਝੋਨੇ ਦੀ ਫ਼ਸਲ ਕੱਟਣ ਤੋਂ ਬਾਅਦ ਅਗਲੀ ਫ਼ਸਲ ਲਈ ਖੇਤ ਨੂੰ ਤਿਆਰ ਕਰਨਾ ਮੌਜੂਦਾ ਕਿਸਾਨ ਲਈ ਸਭ ਤੋਂ ਵੱਡਾ ਮਸਲਾ ਹੈ। ਪਰ ਹੁਣ ਸਰਕਾਰ ਵੱਲੋਂ ਪਰਾਲੀ ਸਾੜਨ ਨੂੰ ਲੈ ਕੇ ਕੁਝ ਹਿਦਾਇਤਾਂ ਜਾਰੀ ਕੀਤੀਆਂ ਗਈਆ ਹੈ।  ਇਸ ਦੇ ਤਹਿਤ ਪਰਾਲੀ ਸਾੜਨ ਵਾਲੇ ਉੱਪਰ ਮਾਮਲਾ ਦਰਜ ਕੀਤਾ ਜਾਂਦਾ ਹੈ।  ਇਸ ਦੇ ਚਲਦੇ ਅੱਜ ਥਾਣਾ ਸ਼ਹਿਰੀ ਪੁਲਿਸ ਵਲੋਂ ਪਿੰਡ ਰੱਲੀ ਦੇ ਇਕ ਕਿਸਾਨ ਨੂੰ ਪਰਾਲੀ ਸਾੜਨ ਦੇ ਮੁੱਦੇ 'ਤੇ  ਪੁੱਛਗਿੱਛ ਕਰਨ ਦੇ ਲਈ ਥਾਣੇ ਸੱਦਿਆ ਗਿਆ।

ਇਸ ਵਿਰੋਧ 'ਚ  ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਜੋਗਿੰਦਰ ਸਿੰਘ ਦਿਆਲਪੁਰਾ ਦੇ ਅਗਵਾਈ ਹੇਠ ਸੈਂਕੜੇ ਮਰਦ-ਔਰਤਾਂ ਨੇ ਥਾਣੇ ਅੱਗੋਂ ਲੰਘਦੀ ਰੇਲਵੇ ਰੋਡ ਜਾਮ ਕਰਕੇ ਧਰਨਾ ਲਾ ਦਿੱਤਾ ਹੈ। ਧਰਨੇ ਨੂੰ ਸੰਬੋਧਨ ਕਰਦਿਆ ਆਗੂਆਂ ਨੇ ਕਿਹਾ ਕਿ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਖੇਤਾਂ 'ਚ ਜਾ ਕੇ ਕਿਸਾਨਾਂ ਖ਼ਿਲਾਫ਼ ਪਰਚੇ ਦਰਜ ਕਰਨ ਦਾ ਡਰਾਵਾ ਦੇਣਗੇ, ਉਨ੍ਹਾਂ ਦਾ ਉੱਥੇ ਹੀ ਘਿਰਾਓ ਕੀਤਾ ਜਾਵੇਗਾ।