10 ਲੱਖ ਤੋਂ ਵੱਧ ਦਾ ਵਿਕਿਆ 3 ਸਾਲਾਂ ਦਾ ਪਾਕਿਸਤਾਨੀ ਨੀਲੀ ਰਾਵੀ ਕਿਸਮ ਦਾ 'ਝੋਟਾ'

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਮੱਝ ਵੀ ਦੁੱਧ ਚੁਆਈ ਮੁਕਾਬਲਿਆਂ ’ਚ ਬਣਾ ਚੁੱਕੀ ਹੈ ਆਪਣਾ ਰਿਕਾਰਡ

bull

ਫ਼ਤਿਹਗੜ੍ਹ ਸਾਹਿਬ : ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਸ਼ੌਂਕ ਭਾਵੇਂ ਖੇਡਾਂ,ਘੁੰਮਣ ਫਿਰਨ ਦਾ, ਖਾਣ ਪੀਣ ਦਾ ਜਾਂ ਫਿਰ  ਜਾਨਵਰ ਪਾਲਣ ਦਾ ਹੋਵੇ। ਅਜਿਹੇ ਹੀ ਕੁਝ ਜਾਨਵਰ ਪਾਲਣ ਦੇ ਸ਼ੌਕੀਨਾਂ ਨੇ ਸ਼ੌਂਕ ਦੇ ਨਾਲ-ਨਾਲ ਇਸ ਨੂੰ ਆਪਣਾ ਕਿੱਤਾ ਵੀ ਬਣਾ  ਲਿਆ ਹੈ। ਜੀ, ਬਿਲਕੁਲ ਅਸੀਂ ਗੱਲ ਕਰ ਰਹੇ ਹਾਂ ਝੋਟੇ ਦੀ, ਜਿਸ ਦੀ ਕੀਮਤ 10 ਲੱਖ 30 ਹਜ਼ਾਰ ਰੁਪਏ ਹੈ।

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਖੋਜੇ ਮਾਜਰਾ ਵਿਖੇ ਪਾਕਿਸਤਾਨੀ ਨੀਲੀ ਰਾਵੀ ਕਿਸਮ ਦਾ ਝੋਟਾ 10 ਲੱਖ 30 ਹਜ਼ਾਰ ਰੁਪਏ ਦਾ  ਵੇਚਿਆ ਗਿਆ ਹੈ, ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੀ ਉਮਰ ਅਜੇ 3 ਸਾਲ ਹੈ। ਝੋਟੇ ਦੇ ਮਾਲਕ ਬਹਾਦਰ ਸਿੰਘ ਨੇ ਦੱਸਿਆ ਕਿ ਇਹ ਕਿਸਮ ਪੰਜਾਬ ’ਚ ਬੇਹੱਦ ਘੱਟ ਦੇਖਣ ਨੂੰ ਮਿਲਦੀ ਹੈ ਅਤੇ ਦੇਸ਼ ਦੀ ਵੰਡ ਤੋਂ ਬਾਅਦ ਇਸ ਦੀ ਜ਼ਿਆਦਾਤਰ ਕਿਸਮ ਪਾਕਿਸਤਾਨ ਵਿੱਚ ਹੀ ਰਹਿ ਗਈ।

 ਮਾਲਕ  ਨੇ ਦੱਸਿਆ ਕਿ ਇਸ ਦੀ ਮਾਂ ਮੱਝ ਵੀ ਦੁੱਧ ਚੁਆਈ ਮੁਕਾਬਲਿਆਂ ’ਚ ਆਪਣਾ ਰਿਕਾਰਡ ਬਣਾ ਚੁੱਕੀ ਹੈ, ਜਿਸ ਨੇ ਡੇਢ ਲੱਖ ਰੁਪਏ ਤੱਕ  ਦੇ ਇਨਾਮ ਵੀ  ਜਿੱਤੇ ਹਨ।

 ਮਾਲਕ ਨੇ ਦੱਸਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਜੋ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੀ ਹੈ, ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਰਹਿ ਕੇ ਅਜਿਹੇ ਕਿੱਤਾ ਮੁਖੀ ਅਤੇ ਪਸ਼ੂ ਪਾਲਣ ਵਰਗੇ ਧੰਦੇ ਅਪਣਾਉਣੇ ਚਾਹੀਦੇ ਹਨ, ਕਿਉਂਕਿ ਇਸ ’ਚ ਵੀ ਕਮਾਈ ਹੈ।