ਜਾਣੋਂ ਬਿਨ੍ਹਾ ਮਿੱਟੀ ਦੇ ਖੇਤੀ ਕਰਨ ਦੀ ਪੂਰੀ ਤਕਨੀਕ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਆਰਗੇਨਿਕ ਸਬਜ਼ੀਆਂ ਅਤੇ ਫ਼ਲ ਖਾਣ ਲਈ ਘਰ ਵਿਚ ਹੀ ਪਲਾਂਟ ਲਗਾਕੇ ਹਾਇਡ੍ਰੋਪੋਨਿਕ ਖੇਤੀ ਕੀਤੀ ਜਾ ਸਕਦੀ ਹੈ। ਇਹ ਇਜ਼ਰਾਇਲ ਦੀ ਤਕਨੀਕ ਹੈ...

Hydroponic Farming

ਚੰਡੀਗੜ੍ਹ : ਆਰਗੇਨਿਕ ਸਬਜ਼ੀਆਂ ਅਤੇ ਫ਼ਲ ਖਾਣ ਲਈ ਘਰ ਵਿਚ ਹੀ ਪਲਾਂਟ ਲਗਾਕੇ ਹਾਇਡ੍ਰੋਪੋਨਿਕ ਖੇਤੀ ਕੀਤੀ ਜਾ ਸਕਦੀ ਹੈ। ਇਹ ਇਜ਼ਰਾਇਲ ਦੀ ਤਕਨੀਕ ਹੈ ਜਿਸ ਉੱਤੇ ਭਾਰਤ ਵਿਚ ਸਫ਼ਲ ਪ੍ਰਯੋਗ ਕੀਤਾ ਜਾ ਰਹੇ ਹਨ। ਸੁਨਾਮ ਦੇ ਬੋਟਨੀ ਵਿਭਾਗ ਦੀ ਟੀਮ ਵਿਚ ਤਕਨੀਕ ਦੇ ਜ਼ਰੀਏ ਬਿਨ੍ਹਾ ਮਿੱਟੀ ਦੇ ਘੱਟ ਲਾਗਤ ਵਿਚ ਸਬਜ਼ੀ ਉਗਾ ਰਹੇ ਹੈ। ਇਸ ਵਿਚ ਮੁੱਖ ਤੌਰ ‘ਤੇ ਨਾਰੀਅਲ ਛਿਲਕੇ ਅਤੇ ਪਾਣੀ ਦਾ ਇਸਤੇਮਾਲ ਕਰਕੇ ਬੀਜ ਲਗਾਏ ਜਾਂਦੇ ਹਨ।

ਸ਼ਹੀਦ ਉੱਧਮ ਸਿੰਘ ਕਾਲਜ਼ ਸੁਨਾਮ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਉਹ ਅਪਣੇ ਆਪ ਇਸ ਤਕਨੀਕ ਨਾਲ ਫ਼ਸਲ ਪੈਦਾ ਕਰ ਰਹੇ ਹਨ। ਇਸ ਤਕਨੀਕ ਨੂੰ ਅਪਣਾਉਣ ਲਈ ਟ੍ਰੇਨਿੰਗ ਲੈਣੀ ਜ਼ਰੂਰੀ ਹੈ। ਇਸਦੀ ਟ੍ਰੇਨਿੰਗ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਫਰੈਸ਼ ਫਾਰਮਿੰਗ ਚੰਡੀਗੜ੍ਹ ਵਿਚ ਲੈ ਸਕਦੇ ਹੋ।

ਕਿਹੜੀਆਂ ਸਬਜ਼ੀਆਂ ਦਾ ਕਰ ਸਕਦੇ ਹੋ ਉਤਪਾਦਨ :- ਇਸ ਢੰਗ ਨਾਲ ਟਮਾਟਰ, ਖੀਰਾ, ਚੈਰੀ ਟਮਾਟਰ, ਮਹਿੰਦੀ ਸਬਜ਼ੀ, ਤੁਲਸੀ, ਜਮੈਣ ਬਨਸਪਤੀ, ਯੂਰਪੀ ਖੀਰਾ, ਹਰੀ ਸ਼ਿਮਲਾ ਮਿਰਚ, ਲਾਲ ਸ਼ਿਮਲਾ ਮਿਰਚ, ਪੀਲੀ ਸ਼ਿਮਲਾ ਮਿਰਚ, ਮਟਰ, ਪੁਦੀਨਾ, ਪੱਤਾ ਗੋਭੀ, ਬੈਂਗਣ ਦੀ ਸਬਜ਼ੀ ਅਤੇ ਸਟ੍ਰੋਬਰੀ ਫ਼ਲ ਦਾ ਉਤਪਾਦਨ ਕੀਤਾ ਜਾ ਸਕਦਾ ਹੈ।

ਜਰੂਰੀ ਤੱਤ :- ਬੂਟੇ ਦੇ ਵਿਕਾਸ ਲਈ ਪ੍ਰਕਾਸ਼, ਹਵਾ, ਪਾਣੀ ਅਤੇ ਤਾਪਮਾਨ ਜਰੂਰੀ ਤੱਤ ਹਨ। ਇਸਨੂੰ ਪੈਰਾਬੈਂਗਣੀ ਕਿਰਨਾਂ ਤੋਂ ਬਚਾਉਣ ਲਈ ਪੋਲੀਥੀਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਵਿਸ਼ੇਸ਼ ਵਾਤਾਵਰਨ ਤਿਆਰ ਕਰਨ ਲਈ ਵੱਡੇ ਪਲਾਂਟ ਵਿਚ ਫੁਹਾਰਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਨਾਰੀਅਲ ਛਿਲਕਾ :- ਨਾਰੀਅਲ ਦੇ ਛਿਲਕੇ ਦਾ ਕੋਕੋਪਿਟ ਬਣਾਇਆ ਜਾਂਦਾ ਹੈ। 5 ਕਿਲੋ ਛਿਲਕਿਆਂ ਵਿਚ 20 ਤੋਂ 22 ਲਿਟਰ ਪਾਣੀ ਮਿਲਾਕੇ ਪਿਟ ਤਿਆਰ ਕੀਤਾ ਜਾਂਦਾ ਹੈ। ਇਸ ਵਿਚ ਬੀਜ ਉਗਾਏ ਜਾਂਦੇ ਹਨ। ਪਿਟ ਵਿਚ ਬੀਜ ਪਾਉਣ ਤੋਂ ਬਾਅਦ ਕੁਝ ਸਮੇਂ ਬਾਅਦ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ।

ਚੰਗਾ ਮੌਕਾ :- ਤੁਸੀਂ ਇਸ ਤਕਨੀਕ ਦੇ ਜ਼ਰੀਏ ਘਰਾਂ ਅਤੇ ਖੇਤ ਵਿਚ ਬਹੁਤ ਘੱਟ ਜਗ੍ਹਾ ਉੱਤੇ ਖੇਤੀ ਕਰ ਸਕਦੇ ਹੋ। ਇਸ ਵਿਚ 40 ਬੂਟੇ ਲਗਾਉਣ ਦੀ ਕੀਮਤ 3000 ਰੁਪਏ ਦਾ ਲਗਪਗ ਹੈ। ਆਉਣ ਵਾਲੇ ਸਮੇਂ ਵਿਚ ਫ਼ਲ ਅਤੇ ਸਬਜ਼ੀਆਂ ਦਾ ਉਤਪਾਦਨ ਇਸ ਤਕਨੀਕ ਦੁਆਰਾ ਹੀ ਹੋਵੇਗਾ।

ਪਲਾਂਟ ਦੀ ਤਕਨੀਕ :- ਪਾਇਪ ਲੈ ਕੇ ਉਸਨੂੰ 1 ਫੁੱਟ ਦੇ ਫ਼ਰਕ ਉੱਤੇ ਕੱਟਿਆ ਜਾਂਦਾ ਹੈ। ਕਟ ਵਿਚ ਬੂਟੇ ਲਗਾਏ ਜਾਂਦੇ ਹਨ, ਪੌਦੇ ਕਟ ਦੇ ਜ਼ਰੀਏ ਪਾਇਪ ਵਿਚੋਂ ਪਾਣੀ ਦੇ ਮਾਧਿਅਮ ਨਾਲ ਪੌਸਟਿਕ ਤੱਤ ਪ੍ਰਾਪਤ ਕਰਦੇ ਹਨ। ਇਸ ਨਾਲ ਉਸਦਾ ਵਿਕਾਸ ਹੁੰਦਾ ਹੈ।