ਤੁਸੀਂ ਗਮਲੇ ’ਚ ਵੀ ਉਗਾ ਸਕਦੇ ਹੋ ਡਰੈਗਨ ਫਰੂਟ! ਜਾਣੋ ਪੂਰਾ ਤਰੀਕਾ
ਬਾਜ਼ਾਰ ਵਿਚ ਡਰੈਗਨ ਫਰੂਟ ਦੀ ਕੀਮਤ ਬਹੁਤ ਜ਼ਿਆਦਾ ਹੈ।
ਤੁਸੀਂ ਸਾਰਿਆਂ ਨੇ ਡਰੈਗਨ ਫਲ ਜ਼ਰੂਰ ਵੇਖਿਆ ਹੋਵੇਗਾ। ਇਹ ਕੈਕਟਸ ਕਿਸਮ ਦਾ ਪੌਦਾ ਹੈ। ਇਸ ਕਾਰਨ ਇਨ੍ਹਾਂ ਪੌਦਿਆਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ। ਬਾਜ਼ਾਰ ਵਿਚ ਡਰੈਗਨ ਫਰੂਟ ਦੀ ਕੀਮਤ ਬਹੁਤ ਜ਼ਿਆਦਾ ਹੈ। ਇਹ ਜਿੰਨਾ ਜ਼ਿਆਦਾ ਸੁੰਦਰ ਦਿਖਾਈ ਦਿੰਦਾ ਹੈ, ਓਨੇ ਹੀ ਇਸ ਫ਼ਲ ਦੇ ਫਾਇਦੇ ਵੀ ਹਨ। ਇਕ ਰਿਪੋਰਟ ਮੁਤਾਬਕ ਡਰੈਗਨ ਫ਼ਲ ਵਿਚ ਐਂਟੀਆਕਸੀਡੈਂਟ, ਵਿਟਾਮਿਨ ਸੀ, ਵਿਟਾਮਿਨ ਬੀ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਦੇ ਚੰਗੇ ਸਰੋਤ ਪਾਏ ਜਾਂਦੇ ਹਨ। ਜੇਕਰ ਤੁਸੀਂ ਵੀ ਡਰੈਗਨ ਫਲ ਦੇ ਪੌਦੇ ਲਗਾ ਕੇ ਬਜ਼ਾਰ ਵਿਚ ਚੰਗੀ ਕਮਾਈ ਕਰਨਾ ਚਾਹੁੰਦੇ ਹੋ। ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ...
ਗਮਲੇ ਵਿਚ ਡਰੈਗਨ ਫਲ ਲਗਾਉਣ ਦੀ ਵਿਧੀ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਡਰੈਗਨ ਦੇ ਪੌਦੇ ਤੋਂ ਫ਼ਸਲ ਪ੍ਰਾਪਤ ਕਰਨ ਲਈ ਲਗਭਗ 4 ਤੋਂ 5 ਸਾਲ ਦਾ ਸਮਾਂ ਲੱਗਦਾ ਹੈ। ਜੇਕਰ ਤੁਸੀਂ ਇਸ ਪੌਦੇ ਨੂੰ ਆਪਣੇ ਘਰ ਵਿਚ ਲਗਾਉਂਦੇ ਹੋ, ਤਾਂ ਤੁਹਾਨੂੰ ਪੋਟਿੰਗ ਮਿਸ਼ਰਣ ਵਿਚ ਲਾਲ ਮਿੱਟੀ, ਕੋਕੋਪੀਟ, ਕੰਪੋਸਟ ਅਤੇ ਰੇਤ ਇਕੱਠੀ ਕਰਨੀ ਪਵੇਗੀ। ਧਿਆਨ ਰੱਖੋ ਕਿ ਜੇਕਰ ਤੁਸੀਂ ਇਸ ਫ਼ਲ ਦੀ ਕਟਿੰਗ ਕਰਦੇ ਹੋ, ਤਾਂ ਇਸ ਨੂੰ ਬੀਜਣ ਤੋਂ 4 ਦਿਨ ਪਹਿਲਾਂ ਖੁੱਲ੍ਹਾ ਛੱਡ ਦਿਓ, ਜਿਸ ਨਾਲ ਇਹ ਪੂਰੀ ਤਰ੍ਹਾਂ ਸੁੱਕ ਜਾਵੇਗਾ। ਫਿਰ ਤੁਸੀਂ ਇਸ ਦੇ ਪੌਦੇ ਨੂੰ ਇੱਕ ਗਮਲੇ ਵਿਚ ਲਗਾਓ। ਇੱਕ ਵਾਰ ਕਟਿੰਗਜ਼ ਗਮਲੇ ਵਿਚ ਜੁੜ ਜਾਣ ਤੋਂ ਬਾਅਦ, ਤੁਸੀਂ ਇਸ ਵਿਚ ਮਿੱਟੀ ਨੂੰ ਪਾਣੀ ਦਿਓ।
ਪੌਦੇ ਦੇ ਵਿਕਾਸ ਲਈ ਜ਼ਰੂਰੀ
ਪੌਦੇ ਨੂੰ ਗਮਲੇ ਵਿਚ ਲਗਾਉਣ ਤੋਂ ਬਾਅਦ, ਤੁਸੀਂ ਇਸ ਨੂੰ ਅਜਿਹੀ ਥਾਂ 'ਤੇ ਰੱਖੋ, ਜਿੱਥੇ ਚੰਗੀ ਧੁੱਪ ਆਉਂਦੀ ਹੋਏ। ਡਰੈਗਨ ਫਲ ਧੁੱਪ ਵਿਚ ਤੇਜ਼ੀ ਨਾਲ ਵੱਧਦਾ ਹੈ। ਇਸ ਪੌਦੇ ਨੂੰ ਉਦੋਂ ਹੀ ਪਾਣੀ ਦਿਓ ਜਦੋਂ ਇਸ ਦੀ ਮਿੱਟੀ ਸੁੱਕਣੀ ਸ਼ੁਰੂ ਹੋ ਜਾਵੇ। ਜਦੋਂ ਪੌਦਾ ਵਧਣਾ ਸ਼ੁਰੂ ਕਰਦਾ ਹੈ, ਤਾਂ ਇਸ ਨੂੰ ਸਹਾਰੇ ਦੀ ਲੋੜ ਹੁੰਦੀ ਹੈ। ਇਸ ਲਈ ਗਮਲੇ ਵਿਚ ਇੱਕ ਸੋਟੀ ਪਾਓ ਅਤੇ ਇਸ ਪੌਦੇ ਨੂੰ ਬੰਨ੍ਹ ਦਿਓ।
ਡਰੈਗਨ ਪੌਦੇ ਦੀ ਦੇਖਭਾਲ
ਡਰੈਗਨ ਪਲਾਂਟ ਲਈ 15-24 ਇੰਚ ਚੌੜੇ ਅਤੇ 10-12 ਇੰਚ ਡੂੰਘੇ ਬਰਤਨ ਵਧੀਆ ਮੰਨੇ ਜਾਂਦੇ ਹਨ। ਗਮਲੇ ਵਿੱਚ ਦੋ ਜਾਂ ਤਿੰਨ ਡਰੇਨ ਹੋਲ ਵੀ ਹੋਣੇ ਚਾਹੀਦੇ ਹਨ।
ਐਫੀਡਜ਼ ਅਤੇ ਕੀੜੀਆਂ ਡਰੈਗਨ ਪੌਦਿਆਂ ਵਿਚ ਪਾਏ ਜਾਣ ਵਾਲੇ ਪ੍ਰਭਾਵਿਤ ਕੀੜੇ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ ਤੁਹਾਨੂੰ ਜੈਵਿਕ ਕੀਟਨਾਸ਼ਕ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਬਾਜ਼ਾਰ ਵਿਚ ਆਸਾਨੀ ਨਾਲ ਉਪਲਬਧ ਹੈ। ਤਾਂ ਜੋ ਇਹ ਬੂਟਾ ਚੰਗੀ ਤਰ੍ਹਾਂ ਵਧ ਸਕੇ।
ਤੁਸੀਂ ਆਸਾਨੀ ਨਾਲ ਕਿਸੇ ਵੀ ਚੀਜ਼ ਵਿਚ ਡਰੈਗਨ ਪਲਾਂਟ ਉਗਾ ਸਕਦੇ ਹੋ। ਇਸ ਦੇ ਲਈ ਬੱਸ ਤੁਹਾਨੂੰ ਡਰੈਗਨ ਫਰੂਟ ਬਾਰੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ।