ਬਾਗਬਾਨੀ ਅਤੇ ਖੇਤੀ 'ਚ ਹੋ ਰਹੀਆਂ ਨਵੀਆਂ ਖੋਜਾਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਅਮਰੀਕਾ ਵਿੱਚ ਹੋਈ ਖੋਜ਼ ਦੌਰਾਨ ਸਾਹਮਣੇ ਆਇਆ ਹੈ ਕਿ ਕਿੰਨੂੰ ਦੇ ਬੀਜ ਅਤੇ ਰਸ਼ ਵਿੱਚ ਲਿਮੋਨਿਨ ਤੱਤ ਪਾਏ ਜਾਦੇ ਹਨ

horticulture

ਕੈਂਸਰ ਹੋਵੇ ਜਾਂ ਏਡਜ ਇੱਥੋਂ ਤੱਕ ਕਿ ਹਾਈ ਕਲੈਸਟਰੌਲ ਵਰਗੀਆਂ ਬੀਮਾਰੀਆਂ ਦਾ ਇਲਾਜ ਕਿੰਨੂੰ ਨਾਲ ਹੋਵੇਗਾ। ਸੰਤਰੇ ਦੇ ਮੁਕਾਬਲੇ ਘੱਟ ਗੁਣਕਾਰੀ ਮੰਨੇ ਜਾਦੇ ਕਿੰਨੂੰ ਅੰਦਰ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਨ ਦੀ ਸ਼ਕਤੀ ਹੈ। ਅਮਰੀਕਾ ਵਿੱਚ ਹੋਈ ਖੋਜ਼ ਦੌਰਾਨ ਸਾਹਮਣੇ ਆਇਆ ਹੈ ਕਿ ਕਿੰਨੂੰ ਦੇ ਬੀਜ ਅਤੇ ਰਸ਼ ਵਿੱਚ ਲਿਮੋਨਿਨ ਤੱਤ ਪਾਏ ਜਾਦੇ ਹਨ। ਜਿਹੜੇ ਹਰ ਇੱਕ ਤਰ੍ਹਾਂ ਦੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਰਖਦੇ ਹਨ। ਇਸ ਖੋਜ ਤੋਂ ਬਾਅਦ ਪੰਜਾਬ ਦਾ ਬਾਗਬਾਨੀ ਵਿਭਾਗ ਵੀ ਕਿੰਨੂੰ ਦੇ ਇਨ੍ਹਾਂ ਗੁਣਾਂ ਦਾ ਪ੍ਰਚਾਰ ਕਰਨ ਲੱਗ ਪਿਆ ਹੈ ਅਤੇ ਵਿਦੇਸਾਂ ਅੰਦਰ ਵੀ ਕਿੰਨੂੰ ਦੀ ਮੰਗ ਵਧ ਰਹੀ ਹੈ। ਅਮਰੀਕਾ ਵਿੱਚ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ ਦੇ ਵਿਗਿਆਨਕਾਂ ਨੇ ਕਿੰਨੂੰ ਵਿੱਚ ਲਿਮੋਨਿਨ ਹੋਣ ਬਾਰੇ ਦੱਸਿਆ ਹੈ। ਲਿਮੋਨਿਨ ਵਿੱਚ ਅਜਿਹੇ ਗੁਣ ਪਾਏ ਗਏ ਹਨ। ਜਿਹੜੇ ਹੋਰ ਕਿਤੇ ਨਹੀਂ ਮਿਲਦੇ। ਇਸ ਫਲ ਦੇ ਖੱਟੇ ਹੋਣ ਦਾ ਕਾਰਨ ਵੀ ਲਿਮੋਨਿਨ ਦੀ ਮਾਤਰਾ ਜਿਆਦਾ ਹੋਣਾ ਹੈ। ਲਿਮੋਨਿਨ 6 ਤਰ੍ਹਾਂ ਦੇ ਕੈਂਸਰਾਂ ਦਾ ਇਲਾਜ ਕਰਦਾ ਹੈ ਅਤੇ ਇਸ ਦੀ ਵਰਤੋ ਕੈਂਸਰ ਰੋਕੂ ਜੜ੍ਹੀ ਦੇ ਤੌਰ 'ਤੇ ਹੁੰਦੀ ਹੈ। ਇਸ ਤੋਂ ਬਿਨਾਂ ਲਿਮੋਨਿਨ ਖੂਨ ਵਿੱਚ ਕਲੈਸਟਰੌਲ ਨੂੰ ਕਾਬੂ ਕਰਦਾ ਹੈ। ਕਿੰਨੂੰ ਦੇ ਬੀਜਾਂ ਦੀ ਖਾਣੇ ਵਿੱਚ ਵਰਤੋ ਕਰਨ 'ਤੇ ਖੂਨ ਵਿੱਚ ਨਾ ਸਿਰਫ਼ ਟਰਾਈਗਿਲਸਰਾਈਡਸ ਅਤੇ ਐਲ ਡੀ ਐਲ ਦਾ ਪੱਧਰ ਹੈਰਾਨੀਜਨਕ ਘੱਟ ਹੋਇਆ,ਸਗੋਂ ਐਚਡੀਐਲ ਵਿੱਚ ਵੀ ਵਾਧਾ ਹੋਇਆ। ਇਸ ਫਲ ਅੰਦਰ ਏਡਜ ਨੂੰ ਰੋਕਣ ਦੇ ਗੁਣ ਵੀ ਪਾਏ ਜਾਦੇ ਹਨ। ਜਿਸ ਕਰਕੇ ਬਾਗਬਾਨੀ ਵਿਭਾਗ ਨੂੰ ਕਿੰਨੂੰ ਦੀ ਕਾਸਤ ਵੱਲ ਖਾਸ ਧਿਆਨ ਦੇਣਾ ਚਾਹੀਦਾ  ਹੈ। 
ਕੌੜ ਤੂੰਂਬੇ ਤੋਂ ਬਾਈਉ ਡੀਜਲ ਤਿਆਰ ਕੀਤਾ  ਰਤਨ ਜੋਤ ਦੇ ਬੂਟੇ ਤੋਂ ਬਾਅਦ ਟਿੱਬਿਆਂ ਵਿੱਚ ਪੈਦਾ ਹੋਣ ਵਾਲੇ ਕੌੜ ਤੂੰਂਬੇ ਤੋਂ ਬਾਈਉ ਡੀਜਲ ਤਿਆਰ ਕੀਤਾ ਗਿਆ ਹੈ। ਕੇਂਦਰੀ ਖੁਸ਼ਕ ਖੋਜ ਸੰਸਥਾ ਦੇ ਵਿਗਿਆਨੀਆਂ ਨੇ ਰਾਜਸਥਾਨ ਦੇ ਮਾਰੂਥਲ ਇਲਾਕਿਆਂ ਵਿੱਚ ਪੈਦਾ ਹੋਣ ਵਾਲੇ ਕੌੜ ਤੂੰਂਬੇ ਤੋਂ ਬਾਈਉ ਡੀਜਲ ਅਤੇ ਹੋਰ ਸਮੱਗਰੀ ਪੈਦਾ ਕਰਨ ਦਾ ਦਾਅਵਾ ਕੀਤਾ ਹੈ। ਪੱਛਮੀ ਰਾਜਸਥਾਨ ਦੇ ਖੁਸ਼ਕ ਮੌਸਮ 'ਚ ਸਾਉਣੀ ਦੀ ਫਸਲ ਸਮੇਂ ਨਦੀਨ ਦੇ ਤੌਰ 'ਤੇ ਬਹੁਤ ਜਿਆਦਾ ਮਾਤਰਾ ਵਿੱਚ ਪੈਦਾ ਹੋਣ ਵਾਲੇ ਕੌੜ ਤੂੰਂਬੇ ਦਾ ਸਵਾਦ ਕੌੜਾ ਹੋਣ ਕਾਰਨ ਇਸ ਨੂੰ ਬੇਕਾਰ ਅਤੇ ਬੇਲੋੜਾ ਮੰਨਿਆ ਜਾਦਾ ਰਿਹਾ ਹੈ। ਬੇਸੱਕ ਇਸ ਦੀ ਵਰਤੋ ਥੋੜੀ-ਬਹੁਤ ਮਾਤਰਾ ਵਿੱਚ ਦੇਸੀ ਦਵਾਈ ਦੇ ਤੌਰ 'ਤੇ ਕੀਤੀ ਜਾਦੀ ਹੈ। ਪਰ ਜਿਆਦਾ ਤਰ ਇਸ ਨੂੰ ਵਾਧੂ ਹੀ ਸਮਝਿਆ ਜਾਦਾ ਰਿਹਾ ਹੈ। ਪਰ ਕਈ ਇਲਾਕਿਆਂ ਵਿੱਚ ਅਜੇ ਵੀ ਕੌੜਤੂੰਬੇ ਦਾ ਚੂਰਨ ਪੇਟ ਦੀ ਸਫਾਈ ਅਤੇ ਕਬਜੀ ਦੂਰ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਇਹ ਚੂਰਨ ਅੰਗਰੇਜੀ ਦਵਾਈਆਂ ਦੇ ਬਦਲੇ ਕਾਰਗਾਰ ਸਿੱਧ ਹੁੰਦਾ ਹੈ। ਕਾਜਰੀ ਦੇ ਵਿਗਿਆਨੀਆਂ ਨੇ ਖੋਜ਼ ਕਰਕੇ ਤੂੰਂਬੇ ਦੇ ਬੀਜ਼ ਤੋਂ ਬਾਈਉਡੀਜਲ ਤਿਆਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇੰਨ੍ਹਾ ਹੀ ਨਹੀ ਸਗੋਂ ਇਸ ਤੋਂ ਤਿਆਰ ਡੀਜਲ 'ਤੇ ਸਿਰਫ਼ ਪੰਜ ਤੋਂ ਸੱਤ ਰੁਪਏ ਪ੍ਰਤੀ ਲੀਟਰ ਦਾ ਖਰਚ ਆਉਦਾ ਹੈ। ਕੌੜ ਤੂੰਂਬੇ ਤੋਂ ਤਿਆਰ ਡੀਜਲ ਵਿੱਚ 80 ਫੀਸਦੀ ਡੀਜਲ ਰਲਾ ਕੇ ਤਕਰੀਬਨ ਡੇਢ ਘੰਟੇ ਤੱਕ ਟਰੈਕਟਰ ਚਲਾਇਆ ਅਤੇ ਟਰੈਕਟਰ ਨੂੰ ਚੱਲਣ ਵਿੱਚ ਕੋਈ ਮੁਸਕਿਲ ਨਹੀ ਆਈ। ਆਮ ਡੀਜਲ ਦੇ ਮੁਕਾਬਲੇ ਇਸ ਨਾਲ ਪ੍ਰਦੂਸਣ ਵੀ ਘੱਟ ਫੈਲਿਆ। ਇਹ ਪ੍ਰੋਜੈਕਟ ਅਜੇ ਚੱਲ ਰਿਹਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਖੋਜ ਹੋ ਰਹੀ ਹੈ। ਬਰਸਸਾਤਾਂ ਦੇ ਮੌਸਮ ਦੌਰਾਨ ਕੌੜ ਤੂੰਂਬਾ  ਭਾਰੀ ਮਾਤਰਾ ਵਿੱਚ ਮਿਲ ਜਾਦਾ ਹੈ। ਫਿਰ ਵੀ ਬਾਈਉਡੀਜਲ ਵਾਲੀ ਖੋਜ ਪੂਰੀ ਹੋਣ 'ਤੇ ਇਸ ਦੀ ਪੈਦਾਵਾਰ ਵਧਾÀਣ ਵੱਲ ਧਿਆਨ ਦਿੱਤਾ ਜਾ ਸਕਦਾ ਹੈ। ਇਜਰਾਈਲ ਵਿੱਚ ਕੌੜ ਤੂੰਂਬੇ ਦੇ ਉਤਮ ਕਿਸਮ ਦੇ ਬੀਜ ਮਿਲਦੇ ਹਨ ਅਤੇ ਉੱਥੋਂ ਦੀ ਇੱਕ ਰਿਪੋਰਟ ਅਨੁਸਾਰ ਪ੍ਰਤੀ ਹੈਕਟੇਅਰ ਉੱਥੇ 400 ਲਿਟਰ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਇੱਕ ਸੁੱਕੇ ਕੌੜ ਤੂੰਂਬੇ ਵਿੱਚ ਬੀਜਾਂ ਦੀ ਮਾਤਰਾ 50 ਫੀ ਸਦੀ ਹੁੰਦੀ ਹੈ। ਬੀਜਾਂ ਤੋਂ ਤੇਲ ਕੱਢਣ ਉਪਰੰਤ ਬਚੀ ਹੋਈ ਖਲ ਨੂੰ ਪਸੂਆਂ ਲਈ ਵਰਤ ਲਿਆ ਜਾਦਾ ਹੈ। 
 ਕਿਸਾਨਾਂ ਲਈ ਲਾਹੇਵੰਦ ਬਣੀ ਪਾਪੂਲਰ ਦੀ ਖੇਤੀ   ਪੰਜਾਬ ਦੇ ਕਿਸਾਨ ਇੱਕ ਦਹਾਕੇ ਬਾਅਦ ਦੁਬਾਰਾ ਫਿਰ ਕਣਕ ਅਤੇ ਝੋਨੇ ਹੇਠ ਰਕਬਾ ਘਟਾ ਕੇ ਪਾਪੂਲਰ ਦੀ ਖੇਤੀ ਕਰਨ ਵੱਲ ਆਪਣਾ ਧਿਆਨ ਮੋੜਿਆ ਹੈ। ਪਾਪੂਲਰ ਦੀ ਖੇਤੀ ਕਰਨ ਲਈ ਕੋਈ ਬਹੁਤ ਮੇਹਨਤ ਵੀ ਨਹੀ ਕਰਨੀ ਪੈਂਦੀ । ਕਮਾਈ ਆਮ ਫਸਲਾਂ ਨਾਲੋਂ ਜਿਆਦਾ ਹੈ। ਬੈਂਕਾਂ ਵੀ ਇਸ ਮਾਮਲੇ ਵਿੱਚ ਕਿਸਾਨਾਂ ਦੀ ਖੂਬ ਮੱਦਦ ਕਰ ਰਹੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰੀ ਅਮਰੀਕਾ ਵਿੱਚੋਂ ਚੱਲਿਆ ਪਾਪੂਲਰ ਯੂਰਪ ਹੁੰਦਾ ਹੋਇਆ ਪੱਛਮੀ ਏਸੀਆ ਦੇ ਰਸਤੇ ਪੰਜਾਬ ਤੱਕ ਪਹੁੰਚ ਗਿਆ। ਪਾਪੂਲਰ ਕਿਸਾਨਾਂ ਨੂੰ ਸਭ ਤੋਂ ਵੱਧ ਲਾਭ ਦੇਣ ਵਾਲਾ ਦਰੱਖਤ ਹੈ। ਇਸ ਨੂੰ 20 ਫੁੱਟ ਤੱਕ ਤਾਂ ਨਰਸਰੀ ਵਿੱਚ ਹੀ ਪੈਦਾ ਕੀਤਾ ਜਾ ਸਕਦਾ ਹੈ। ਪੰਜ ਸਾਲ ਵਿੱਚ ਕਿਸਾਨਾਂ ਨੂੰ ਆਮਦਨ ਦੇ ਦਿੰਦਾ ਹੈ। ਹਾੜ੍ਹੀ ਦੀਆਂ ਫਸਲਾਂ ਦੌਰਾਨ ਪਾਪੂਲਰਾਂ ਦੇ ਕਣਕ ਦੀ ਫਸਲ ਬੀਜੀ ਜਾ ਸਕਦੀ ਹੈ। ਕਿਉਕਿ ਸਰਦੀ ਵਿੱਚ ਇਸ ਦੇ ਸਾਰੇ ਪੱਤੇ ਝੜ ਜਾਦੇ ਹਨ। ਪਾਪੂਲਰ ਦੇ 150 ਬੂਟੇ ਲਾਉਣ ਲਈ ਦਿੱਤੇ ਗਏ ਕਰਜੇ ਵਾਸਤੇ ਬੈਂਕ ਅੱਠ ਸਾਲ ਤੱਕ ਨਹੀ ਪੁੱਛਦਾ ਸਗੋਂ ਵਿਆਜ ਹੀ ਲਿਆ ਜਾਦਾ ਹੈ। ਪਾਪੂਲਰ ਦੇ ਬੂਟੇ ਤੋਂ ਪੈਂਸ਼ਿਲ,ਮਾਚਿਸ,ਖੇਡਾਂ ਦਾ ਸਮਾਨ ਅਤੇ ਪਲਾਈ ਤਿਆਰ ਕੀਤੀ ਜਾਦੀ ਹੇ। ਪੰਜਾਬ ਵਿੱਚ 100 ਤੋਂ ਵੀ ਵੱਧ ਪਲਾਈ ਦੀਆਂ ਫੈਕਟਰੀਆਂ ਚੱਲ ਰਹੀਆਂ ਹਨ। ਜਿਨ੍ਹਾਂ ਵਿੱਚ ਸਲਾਨਾ 30 ਲੱਖ ਕਿਊਬਕ ਲੱਕੜ ਦੀ ਖਪਤ ਹੁੰਦੀ ਹੈ। 
ਬਜਾਰ ਵਿੱਚ ਲੀਚੀ ਦੇ ਜ਼ੂਸ ਦੀ ਭਾਰੀ ਮੰਗ ਲੀਚੀ ਦੇ ਜ਼ੂਸ ਨੂੰ ਗਰਮੀ ਦੇ ਮੌਸਮ ਵਿੱਚ ਸਭ ਤੋਂ ਜਿਆਦਾ ਪਸ਼ੰਦ ਕੀਤਾ ਜਾਦਾ ਹੈ। ਲਖਨਊ ਦੀ ਇੱਕ ਸੰਸਥਾ ਨੇ ਲੀਚੀ ਦਾ ਜ਼ੂਸ ਤਿਆਰ ਕਰਨ ਦੀ ਤਕਨੀਕ ਤਿਆਰ ਕੀਤੀ ਹੈ। ਲੀਚੀ ਉਤਪਾਦਕ ਅਤੇ ਛੋਟੇ ਕਿਸਾਨ ਜੂਸ ਤਿਆਰ ਕਰਕੇ ਵਧੀਆ ਪੈਸਾ ਕਮਾ ਸਕਦੇ ਹਨ। ਆਮ ਲੋਕਾਂ ਦੀ ਆਮਦਨ ਵਧਣ ਦੇ ਨਾਲ ਹੀ ਸਿਹਤ ਪ੍ਰਤੀ ਵੀ ਜਾਗਰੂਕਤਾ ਪੈਦਾ ਹੋਈ ਹੈ। ਜਿਸ ਕਰਕੇ ਦੂਸਰੇ ਫਲਾਂ ਦੇ ਜੂਸ ਦੀ ਮੰਗ ਵੀ ਵਧਦੀ ਜਾ ਰਹੀ ਹੈ। ਲੀਚੀ ਦੀ ਕਾਸਤ ਕਰਨ ਵਾਲੇ ਕਿਸਾਨ ਜੂਸ ਦੀ ਪੈਕਿੰਗ ਕਰਕੇ ਬਜਾਰ ਵਿੱਚ ਵੇਚ ਸਕਦੇ ਹਨ। ਲਖਨਊ ਦੇ ਕੇਂਦਰੀ ਬਾਗਬਾਨੀ ਵਿਭਾਗ ਨੇ ਲੀਚੀ ਦਾ ਜੂਸ ਤਿਆਰ ਕਰਨ ਦਾ ਸੌਖਾ ਢੰਗ ਤਿਆਰ ਕੀਤਾ ਹੈ। ਜਿਸ ਨਾਲ ਜੂਸ ਤਿਆਰ ਕਰਕੇ ਬਜਾਰ ਵਿੱਚ ਵੇਚਿਆ ਜਾ ਸਕਦਾ ਹੈ। ਲੀਚੀ ਦੇ ਜੂਸ ਨੂੰ ਛੇ ਮਹੀਨੇ ਤੱਕ ਸਾਂਭ ਕੇ ਰੱਖਿਆ ਜਾ ਸਕਦਾ ਹੈ ਅਤੇ ਸਵਾਦ ਵਿੱਚ ਕੋਈ ਫਰਕ ਨਹੀਂ ਪੈਂਦਾ। ਗਰਮੀਆਂ ਦੇ ਮੌਸਮ ਵਿੱਚ ਤਾਂ ਜੂਸ ਦੀ ਮੰਗ ਬਹੁਤ ਵਧ ਜਾਦੀ ਹੈ। ਅੰਬ, ਸੰਗਤਰਾ, ਮਸੱਮੀ ਦੇ ਨਾਲ ਹੀ ਲੀਚੀ ਦੇ ਜੂਸ ਦੀ ਮੰਗ ਵਧਦੀ ਜਾ ਰਹੀ ਹੈ। ਬੋਤਲ ਬੰਦ ਲੀਚੀ ਦਾ ਜੂਸ ਵੱਧ ਆਮਦਨ ਦੇ ਸਕਦਾ ਹੈ। ਵਿਦੇਸਾਂ ਵਿੱਚ ਇਸ ਦੀ ਮੰਗ ਵਧ ਰਹੀ ਹੈ। ਲੀਚੀ ਉਤਰ ਭਾਰਤ ਵਿੱਚ ਪੈਦਾ ਹੋਣ ਵਾਲਾ ਇੱਕ ਮਹੱਤਵਪੂਰਨ ਫਲ ਹੈ। ਸਮੁੱਚੇ ਦੇਸ਼ ਵਿੱਚ ਤਕਰੀਬਨ 70 ਹਜਾਰ ਹੈਕਟੇਅਰ ਵਿੱਚ ਲੀਚੀ ਦੀ ਖੇਤੀ ਹੋ ਰਹੀ ਹੈ। ਹਰ ਸਾਲ 160 ਟਨ ਲੀਚੀ ਨਿਰਯਾਤ ਕੀਤੀ ਜਾ ਰਹੀ ਹੈ। ਘਰੇਲੂ ਬਜਾਰ ਵਿੱਚ ਲੀਚੀ ਦਾ ਜੂਸ ਸਿਰਫ 10 ਫੀਸਦੀ ਤਿਆਰ ਕੀਤਾ ਜਾ ਰਿਹਾ ਹੈ। ਜਿਸ ਕਰਕੇ ਲੀਚੀ ਦੇ ਜੂਸ ਦੀਆਂ ਬਜਾਰ ਵਿੱਚ ਬਹੁਤ ਸੰਭਾਨਾਵਾਂ ਹਨ। ਲਘੂ ਉਦਯੋਗ ਦੇ ਰੂਪ ਵਿੱਚ ਲੀਚੀ ਦਾ ਜੂਸ ਤਿਆਰ ਕਰਨ ਦੀ ਇਕਾਈ ਲਾਈ ਜਾ ਸਕਦੀ ਹੈ। ਜੂਸ ਤਿਆਰ ਕਰਨ ਲਈ ਲੀਚੀ ਦਾ ਬੀਜ ਵੱਖਰਾ ਕਰਕੇ ਗੁੱਦੇ ਨੂੰ ਚੰਗੀ ਤਰ੍ਹਾਂ ਪੀਸ਼ ਲਿਆ ਜਾਦਾ ਹੈ ਅਤੇ ਹੋਰ ਬਰੀਕ ਕਰਨ ਲਈ ਮਸੀਨ ਦਾ ਪ੍ਰਯੋਗ ਕੀਤਾ ਜਾਦਾ ਹੈ। ਲੀਚੀ ਦਾ 50 ਲੀਟਰ ਜੂਸ ਤਿਆਰ ਕਰਨ ਲਈ 2 ਹਜਾਰ ਰੁਪਏ ਦੀ ਲਾਗਤ ਆਉਦੀ ਹੈ। 200 ਮਿਲੀ ਲਿਟਰ ਦਾ ਪੈਕਟ ਬਜਾਰ ਵਿੱਚ 10 ਤੋਂ 12 ਰੁਪਏ ਦਾ ਵਿਕਦਾ ਹੈ।
ਬ੍ਰਿਸ ਭਾਨ ਬੁਜਰਕ ਕਾਹਨਗੜ੍ਹ ਰੋਡ ਪਾਤੜਾਂ ਜਿਲ੍ਹਾ ਪਟਿਆਲਾ 9876101698