ਬਜ਼ੁਰਗ ਸਿੱਖ ਨੇ ਉਗਾਇਆ ਸੱਭ ਤੋਂ ਲੰਮਾ ਖੀਰਾ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਵਿਦੇਸ਼ਾਂ ਵਿਚ ਹੋਰ ਖੇਤਰਾਂ ਦੇ ਨਾਲ-ਨਾਲ ਖੇਤੀ ਖੇਤਰ ਵਿਚ ਵੀ ਸਿੱਖ ਵੱਡੀਆਂ ਮੱਲਾਂ ਮਾਰ ਰਹੇ ਹਨ। 75 ਸਾਲਾ ਸਿੱਖ ਨੇ ਡਰਬੀ ਸ਼ਹਿਰ ਵਿਚ ਸੱਭ ਤੋਂ ਲੰਮਾ ਖੀਰਾ...........

Longest Cucumber

ਲੰਡਨ : ਵਿਦੇਸ਼ਾਂ ਵਿਚ ਹੋਰ ਖੇਤਰਾਂ ਦੇ ਨਾਲ-ਨਾਲ ਖੇਤੀ ਖੇਤਰ ਵਿਚ ਵੀ ਸਿੱਖ ਵੱਡੀਆਂ ਮੱਲਾਂ ਮਾਰ ਰਹੇ ਹਨ। 75 ਸਾਲਾ ਸਿੱਖ ਨੇ ਡਰਬੀ ਸ਼ਹਿਰ ਵਿਚ ਸੱਭ ਤੋਂ ਲੰਮਾ ਖੀਰਾ ਉਗਾਇਆ ਹੈ। ਉਸ ਦਾ ਕਹਿਣਾ ਹੈ ਕਿ ਪਰਮਾਤਮਾ ਅੱਗੇ ਕੀਤੀ ਗਈ ਅਰਦਾਸ ਸਦਕਾ ਇਹ ਸਫ਼ਲਤਾ ਮਿਲੀ ਹੈ।  ਰਘਬੀਰ ਸਿੰਘ ਸੰਘੇੜਾ ਲੰਡਨ ਆਉਣ ਤੋਂ ਪਹਿਲਾਂ ਭਾਰਤ ਵਿਚ ਖੇਤੀ ਕਰਦੇ ਸਨ। ਉਨ੍ਹਾਂ ਅਪਣੇ ਬਾਗ਼ ਵਿਚ 51 ਇੰਚ ਲੰਮਾ ਖੀਰਾ ਉਗਾਇਆ ਹੈ। ਸੰਘੇੜਾ ਅਪਣੇ ਇਲਾਕੇ ਦੇ ਗੰ੍ਰਥੀ ਅਤੇ ਕਿਸਾਨ ਰਹੇ ਹਨ। ਉਨ੍ਹਾਂ ਕਿਹਾ ਕਿ ਖੀਰੇ ਦੀ ਖ਼ੂਬੀ ਹਾਲੇ ਮਿੱਥੀ ਨਹੀਂ ਜਾ ਸਕਦੀ ਕਿਉਂਕਿ ਖੀਰਾ ਲਗਾਤਾਰ ਵਧਦਾ ਜਾ ਰਿਹਾ ਹੈ।

ਬੀਬੀਸੀ ਨੇ ਰੀਪੋਰਟ ਵਿਚ ਦਸਿਆ ਕਿ ਗਿਨੀਜ਼ ਵਰਲਡ ਰੀਕਾਰਡ ਬੁਕ ਵਿਚ ਵੀ ਹੁਣ ਤਕ ਦੇ ਸੱਭ ਤੋਂ ਲੰਮੇ ਖੀਰੇ ਦੀ ਪਛਾਣ 2011, ਵੇਲਜ਼ ਵਿਚ 41.13 ਇੰਚ ਭਾਵ 107 ਸੈਂਟੀਮੀਟਰ ਕੀਤੀ ਗਈ ਹੈ। ਸੰਘੇੜਾ ਨੇ ਦਸਿਆ ਕਿ ਉਨ੍ਹਾਂ ਅਪਣੀ ਨਿਰੰਤਰ ਨਿਗਰਾਨੀ ਹੇਠ ਇਸ ਖੀਰੇ ਨੂੰ ਉਗਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਇਹ ਖੀਰਾ ਹਰ ਕਿਸੇ ਲਈ ਖ਼ੁਸ਼ੀ ਅਤੇ ਤੰਦਰੁਸਤੀ ਦਾ ਸਬੱਬ ਬਣੇ। ਸੰਘੇੜਾ ਨੇ ਇਹ ਵੀ ਕਿਹਾ ਕਿ ਪਿਛਲੇ ਸਾਲ ਉਨ੍ਹਾਂ 39 ਇੰਚ ਲੰਮਾ ਖੀਰਾ ਇਸੇ ਬੀਜ ਦੀ ਮਦਦ ਨਾਲ ਉਗਾਇਆ ਸੀ। ਉਨ੍ਹਾਂ ਕਾਮਯਾਬੀ ਦਾ ਕਾਰਨ ਗਰਮ ਮੌਸਮ ਨੂੰ ਵੀ ਦਸਿਆ।

ਸੰਘੇੜਾ ਨੇ ਖੀਰੇ ਦਾ ਵਾਧਾ ਰੁਕਣ ਮਗਰੋਂ ਗਿੰਨੀਜ਼ ਵਰਲਡ ਰੀਕਾਰਡ ਵਿਚ ਇਸ ਦਾ ਨਾਮ ਦਰਜ ਕਰਵਾਉਣ ਬਾਰੇ ਸੋਚਿਆ ਹੈ।  ਸੰਘੇੜਾ ਅਪਣੀ ਪਤਨੀ ਸਰਬਜੀਤ ਕੌਰ ਅਤੇ ਦੋ ਬੱਚਿਆਂ ਨਾਲ ਨੋਮੈਨਟਨ ਡਰਬੀ ਵਿਚ ਰਹਿੰਦੇ ਹਨ। ਲੰਮੀਆਂ ਸਬਜ਼ੀਆਂ ਉਗਾਉਣ ਵਿਚ ਮਾਹਰ ਪੀਟਰ ਗਲੇਜ਼ਬੁੱਕ ਨੇ ਸੰਘੇੜਾ ਦੇ ਖੀਰੇ ਨੂੰ ਅਮਰੀਕਾ ਦਾ ਖੀਰਾ ਕਰਾਰ ਦਿਤਾ ਹੈ। ਉਨ੍ਹਾਂ ਇਸ ਸਫ਼ਲਤਾ ਲਈ ਸੰਘੇੜਾ ਨੂੰ ਵਧਾਈ ਦਿਤੀ।  ਗਿਨੀਜ਼ ਵਰਲਡ ਰੀਕਾਰਡ ਬੁਕ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਕੋਲ ਮੌਜੂਦਾ ਲੰਮੇ ਖੀਰੇ ਦੀ ਕੋਈ ਜਾਣਕਾਰੀ ਨਹੀਂ ਪਰ ਉਨ੍ਹਾਂ ਇਹ ਵੀ ਕਿਹਾ ਹਰ ਕੋਈ ਉਨ੍ਹਾਂ ਦੀ ਵੈਬਸਾਈਟ ਜ਼ਰੀਏ ਇਸ ਵਿਚ ਅਪਣਾ ਯੋਗਦਾਨ ਪਾ ਸਕਦਾ ਹੈ। (ਪੀਟੀਆਈ)