36 ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦਾ ਗੜ੍ਹ, ਇਸ ਲਈ ਕਹਾਉਂਦਾ ਹੈ ਛੱਤੀਸਗੜ੍ਹ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਖੇਤੀ ਵਿਗਿਆਨੀ ਡਾ.ਜੀਡੀ ਸਾਹੂ ਦਾ ਕਹਿਣਾ ਹੈ ਕਿ ਪਿੰਡਾਂ ਵਿਚ ਅੱਜ ਵੀ ਲਗਭਗ 36 ਤਰ੍ਹਾਂ ਦੀਆਂ ਸਬਜ਼ੀਆਂ ਖਾਧੀਆਂ ਜਾਂਦੀਆਂ ਹਨ।

Green Leafy Vegetables

ਛੱਤੀਸਗੜ੍ਹ , ( ਭਾਸ਼ਾ ) :ਝੋਨ ਲਈ ਮਸ਼ਹੂਰ ਛੱਤੀਸਗੜ੍ਹ ਆਪਣੀਆਂ ਹਰੀਆਂ-ਭਰੀਆਂ ਸਬਜ਼ੀਆਂ ਅਤੇ ਸਾਗ ਦਾ ਵੀ ਗੜ੍ਹ ਮੰਨਿਆ ਜਾਂਦਾ ਹੈ। ਇਥੇ ਸਬਜ਼ੀਆਂ ਦੀਆਂ 80 ਵੱਖ-ਵੱਖ ਕਿਸਮਾਂ ਪਾਈਆਂ ਜਾਂਦੀਆਂ ਸਨ। ਇਹਨਾਂ ਵਿਚੋਂ 36 ਸਬਜ਼ੀਆਂ ਅਜਿਹੀਆਂ ਹਨ ਜਿਹਨਾਂ ਨੂੰ ਲੋਕ ਅੱਜ ਵੀ ਬਹੁਤ ਸ਼ੌਂਕ ਨਾਲ ਖਾਂਦੇ ਹਨ। ਦੂਜੇ ਪਾਸੇ ਖੇਤੀ ਵਿਗਿਆਨੀਆਂ ਨੇ ਖੋਜ ਵਿਚ ਇਹਨਾਂ ਸਬਜ਼ੀਆਂ ਦੇ ਸਰੀਰਕ ਲਾਭ ਵੀ ਦੱਸੇ ਹਨ। ਖੋਜ ਵਿਚ ਪਾਇਆ ਗਿਆ ਹੈ ਕਿ ਕੁਲਥੀ ਨਾਲ ਪਥਰੀ ਦੀ ਬੀਮਾਰੀ ਅਸਾਨੀ ਨਾਲ ਦੂਰ ਕੀਤੀ ਜਾ ਸਕਦੀ ਹੈ।

ਉਥੇ ਹੀ ਮਾਸਟਰ ਸਬਜ਼ੀ ਅਤੇ ਚਰੋਟਾ ਵਿਚ ਫਾਈਬਰ ਦੀ ਮਾਤਰਾ ਵੱਧ ਹੁੰਦੀ ਹੈ ਜੋ ਪੇਟ ਦੇ ਰੋਗਾਂ ਲਈ ਲਾਹੇਵੰਦ ਹੁੰਦੀ ਹੈ। ਖੇਤੀ ਵਿਗਿਆਨੀ ਡਾ.ਜੀਡੀ ਸਾਹੂ ਦਾ ਕਹਿਣਾ ਹੈ ਕਿ  ਇਥੇ ਦੇ ਪਿੰਡਾਂ ਵਿਚ ਅੱਜ ਵੀ ਲਗਭਗ 36 ਤਰ੍ਹਾਂ ਦੀਆਂ ਸਬਜ਼ੀਆਂ ਖਾਧੀਆਂ ਜਾਂਦੀਆਂ ਹਨ। ਇਹਨਾਂ ਵਿਚ ਲੋੜੀਂਦੀ ਮਾਤਰਾ ਵਿਚ ਪੋਸ਼ਕ ਤੱਤ ਪਾਏ ਜਾਂਦੇ ਹਨ। ਬਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਮੇਥੀ, ਪਾਲਕ ਅਤੇ ਚਲਾਈ ਤੋਂ ਇਲਾਵਾ ਹੋਰ ਸਬਜ਼ੀਆਂ ਘੱਟ ਆ ਰਹੀਆਂ ਹਨ। ਜਿਆਦਾਤਰ ਪੁਰਾਣੇ ਲੋਕ ਹੀ ਵੱਖ-ਵੱਖ ਸਬਜ਼ੀਆਂ ਦੀ ਮੰਗ ਕਰਦੇ ਹਨ।

ਰਾਜ ਦੀਆਂ ਕੁਝ ਸਬਜ਼ੀਆਂ ਅਜਿਹੀਆਂ ਵੀ ਹਨ ਜਿਹਨਾਂ ਦੇ ਤਣੇ ਨੂੰ ਕੱਟ ਕੇ ਅਲੱਗ ਥਾਂ ਤੇ ਉਗਾਉਣ ਨਾਲ ਉਹ ਉੱਗ ਪੈਦੀਆਂ ਹਨ। ਇਸ ਵਿਚ ਮਾਸਟਰ ਅਤੇ ਚਰੋਟਾ ਸਬਜ਼ੀਆਂ ਹੀ ਅਜਿਹੀਆਂ ਹਨ। ਇਹਨਾਂ ਦੇ ਉਤਪਾਦਨ ਵਿਚ ਕਿਸਾਨ ਦੀ ਲਾਗਤ ਵੀ ਘੱਟ ਲਗਦੀ ਹੈ। ਕੁਝ ਸਬਜ਼ੀਆਂ ਅਜਿਹੀਆਂ ਹਨ ਜੋ ਇਥੇ ਦੀ ਜ਼ਮੀਨ ਵਿਚ ਅਪਣੇ ਆਪ ਹੀ ਉੱਗ ਪੈਂਦੀਆਂ ਹਨ।

ਮਾਸਟਰ ਸਬਜ਼ੀ ਦਾ ਸਵਾਦ ਲਗਭਗ ਪਾਲਕ ਵਰਗਾ ਹੁੰਦਾ ਹੈ। ਵਿਗਿਆਨੀ ਦੱਸਦੇ ਹਨ ਕਿ ਪਾਲਕ ਵਿਚ ਲੋਹ ਤੱਤ ਦੀ ਮਾਤਰਾ ਵੱਧ ਹੁੰਦੀ ਹੈ ਉਥੇ ਹੀ ਮਾਸਟਰ ਸਬਜ਼ੀ ਵਿਚ ਫਾਈਬਰ ਵੱਧ ਹੁੰਦਾ ਹੈ। ਇਸ ਤੋਂ ਇਲਾਵਾ ਲਾਖੜੀ ਸਬਜ਼ੀ ਪੇਟ ਨੂੰ ਸਾਫ ਕਰਨ ਲਈ ਵੀ ਲਾਹੇਵੰਦਵ ਹੁੰਦੀ ਹੈ।