ਸੌਂਫ ਦੀ ਫਸਲ ਦੀ ਸੁਚੱਜੀ ਖੇਤੀ, ਜਾਣੋ ਪੂਰਾ ਵੇਰਵਾ
ਸੌਂਫ "ਏਪਿਐਸੀ" ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਇਸ ਸਲਾਨਾ ਫਸਲ ਦਾ ਮੂਲ ਸਥਾਨ ਯੂਰਪ ਹੈ। ਇਸਦੇ ਬੀਜ ਸੁਕਾ ਕੇ ਮਸਾਲੇ ਦੇ ਤੌਰ ਤੇ ਵਰਤੇ ਜਾਂਦੇ ਹਨ।
ਸੌਂਫ "ਏਪਿਐਸੀ" ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਇਸ ਸਲਾਨਾ ਫਸਲ ਦਾ ਮੂਲ ਸਥਾਨ ਯੂਰਪ ਹੈ। ਇਸਦੇ ਬੀਜ ਸੁਕਾ ਕੇ ਮਸਾਲੇ ਦੇ ਤੌਰ ਤੇ ਵਰਤੇ ਜਾਂਦੇ ਹਨ। ਸੌਂਫ ਫਾਈਬਰ, ਵਿਟਾਮਿਨ ਸੀ ਅਤੇ ਪੋਟਾਸ਼ਿਅਮ ਦਾ ਮੁੱਖ ਸ੍ਰੋਤ ਹੈ। ਇਹ ਮਾਸ ਵਾਲੇ ਭੋਜਨ, ਸੂਪ ਆਦਿ ਨੂੰ ਸੁਆਦ ਬਣਾਉਣ ਲਈ ਵਰਤੀ ਜਾਂਦੀ ਹੈ। ਇਸ ਦੇ ਪੱਤੇ ਸਲਾਦ ਵਿੱਚ ਵੀ ਵਰਤੇ ਜਾਂਦੇ ਹਨ।
ਸੌਂਫ ਦੀਆਂ ਚਿਕਿਤਸਕ ਵਿਸ਼ੇਸ਼ਤਾਵਾਂ ਵੀ ਹਨ ਜਿਵੇਂ ਕਿ ਇਸਨੂੰ ਪਾਚਨ ਕਿਰਿਆ, ਕਬਜ਼, ਦਸਤ, ਗਲੇ ਦੇ ਦਰਦ ਅਤੇ ਸਿਰ ਦਰਦ ਆਦਿ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਸਦੀ ਖੇਤੀ ਹਾੜੀ ਦੀ ਫਸਲ ਦੇ ਤੌਰ ਤੇ ਕੀਤੀ ਜਾਂਦੀ ਹੈ। ਭਾਰਤ ਸੌਂਫ ਦੀ ਪੈਦਾਵਾਰ ਵਿੱਚ ਸਭ ਤੋਂ ਅੱਗੇ ਹੈ ਅਤੇ ਰਾਜਸਥਾਨ, ਆਂਧਰਾ ਪ੍ਰਦੇਸ਼, ਪੰਜਾਬ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਕਰਨਾਟਕਾ ਅਤੇ ਹਰਿਆਣਾ ਸੌਂਫ ਪੈਦਾ ਕਰਨ ਵਾਲੇ ਮੁੱਖ ਖੇਤਰ ਹਨ।
ਮਿੱਟੀ - ਸੌਂਫ ਦੀ ਖੇਤੀ ਲਈ ਜ਼ਿਆਦਾ ਮਾਤਰਾ ਵਿੱਚ ਕਾਰਬਨਿਕ ਤੱਤਾਂ ਵਾਲੀ ਮਿੱਟੀ ਵਧੀਆ ਮੰਨੀ ਜਾਂਦੀ ਹੈ। ਇਹ ਚੰਗੇ ਨਿਕਾਸ ਵਾਲੀ ਰੇਤਲੀ ਮਿੱਟੀ ਅਤੇ ਰੇਤਲੀ-ਚੀਕਣੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ। ਹਲਕੀ ਮਿੱਟੀ ਵਿੱਚ ਸੌਂਫ ਦੀ ਖੇਤੀ ਨਾ ਕਰੋ। ਮਿੱਟੀ ਦੀ pH 6.5 ਤੋ 8 ਹੋਣੀ ਚਾਹੀਦੀ ਹੈ।
ਖੇਤ ਦੀ ਤਿਆਰੀ - ਚੰਗਾ ਬੈੱਡ ਤਿਆਰ ਕਰਨ ਲਈ ਦਰਮਿਆਨੀ ਮਿੱਟੀ ਨੂੰ 2-3 ਵਾਰ ਵਾਹੋ। ਭਾਰੀ ਮਿੱਟੀ ਨੂੰ 3-4 ਵਾਰ ਵਾਹੋ। ਹਰੇਕ ਵਹਾਈ ਤੋਂ ਬਾਅਦ ਸੁਹਾਗਾ ਫੇਰੋ।
ਬਿਜਾਈ ਦਾ ਸਮਾਂ - ਇਹ ਫਸਲ ਲੰਬੇ ਸਮੇਂ ਦੀ ਹੋਣ ਕਰਕੇ ਇਸਦੀ ਬਿਜਾਈ ਅਕਤੂਬਰ ਦੇ ਦੂਸਰੇ ਪੰਦਰਵਾੜੇ ਵਿੱਚ ਕਰੋ। ਚੰਗੀ ਪੈਦਾਵਾਰ ਲਈ ਬਿਜਾਈ ਵਿੱਚ ਦੇਰੀ ਨਾ ਕਰੋ।
ਫਾਸਲਾ - ਬਾਰਾਨੀ ਹਾਲਤਾਂ ਵਿੱਚ ਕਤਾਰਾਂ ਵਿੱਚ ਫਾਸਲਾ 45 ਸੈ.ਮੀ. ਅਤੇ ਦੋ ਫਸਲਾਂ ਵਿੱਚ 10 ਸੈ.ਮੀ. ਦਾ ਫਾਸਲਾ ਹੋਣਾ ਚਾਹੀਦਾ ਹੈ।
ਬੀਜ ਦੀ ਡੂੰਘਾਈ - 3-4 ਸੈ.ਮੀ. ਦੀ ਡੂੰਗਾਈ 'ਤੇ ਬੀਜ ਸੋਧੋ।
ਬਿਜਾਈ ਦਾ ਢੰਗ - ਸੌਂਫ ਦੀ ਬਿਜਾਈ ਸਿੱਧੇ ਤੋਰ ਛਿੱਟੇ ਨਾਲ 'ਤੇ ਕੀਤੀ ਜਾਂਦੀ ਹੈ, ਪਰ ਕਈ ਖੇਤਰਾਂ ਵਿੱਚ ਪਹਿਲੇ ਇਸਦੀ ਪਨੀਰੀ ਲਾਈ ਜਾਂਦੀ ਹੈ ਅਤੇ ਬਾਅਦ ਵਿੱਚ ਮੁੱਖ ਖੇਤ ਵਿੱਚ ਰੋਪਣ ਕੀਤਾ ਜਾਂਦਾ ਹੈ।
ਬੀਜ ਦੀ ਮਾਤਰਾ - ਬਿਜਾਈ ਦੇ ਲਈ 4 ਕਿਲੋ ਬੀਜ ਪ੍ਰਤੀ ਏਕੜ ਪਾਓ।
ਫਸਲ ਦੀ ਕਟਾਈ - ਫਸਲ ਦੀ ਕਿਸਮ ਦੇ ਅਨੁਸਾਰ ਫਸਲ 180 ਦਿਨਾਂ ਵਿੱਚ (ਅਪ੍ਰੈਲ ਦੇ ਅੰਤ ਜਾਂ ਮਈ ਦੇ ਅੰਤ ਵਿੱਚ) ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਜਦੋਂ ਗੁੱਛਿਆਂ ਦਾ ਰੰਗ ਹਰੇ ਤੋਂ ਪੀਲਾ ਹੋ ਜਾਵੇ ਤਾਂ ਤੁੜਾਈ ਕਰਨਾ ਸ਼ੁਰੂ ਕਰੋ। ਇਸਦੀ ਤੁੜਾਈ ਗੁੱਛੇ ਤੋੜ ਕੇ ਕੀਤੀ ਜਾਂਦੀ ਹੈ। ਉਸ ਦੇ ਬਾਅਦ ਇਨਾਂ ਗੁੱਛਿਆਂ ਨੂੰ 1-2 ਦਿਨ ਲਈ ਧੁੱਪ ਵਿੱਚ ਸੁਕਾਓ ਅਤੇ ਫਿਰ 8-10 ਦਿਨ ਲਈ ਛਾਂਵੇ ਸੁਕਾਓ।
ਕਟਾਈ ਤੋਂ ਬਾਅਦ - ਚੰਗੀ ਤਰਾਂ ਸੁੱਕਣ ਤੋਂ ਬਾਅਦ ਸੌਂਫ ਦੇ ਬੀਜਾਂ ਦੀ ਸਫ਼ਾਈ ਕੀਤੀ ਜਾਂਦੀ ਹੈ। ਫਿਰ ਇਸਦੀ ਕੁਆਲਿਟੀ ਦੇ ਆਧਾਰ 'ਤੇ ਛਾਂਟੀ ਕੀਤੀ ਜਾਂਦੀ ਹੈ। ਫਿਰ ਬੀਜਾਂ ਨੂੰ ਜੂਟ ਦੀਆਂ ਬੋਰੀਆਂ ਵਿੱਚ ਪੈਕ ਕਰ ਦਿੱਤਾ ਜਾਂਦਾ ਹੈ।