ਭੋਜਨ ਬਣਾਉਣ ਵਿਚ ਕਿਵੇਂ ਹੁੰਦਾ ਹੈ ਕੱਚੇ ਪਪੀਤੇ ਦਾ ਇਸਤਮਾਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਅੱਜ ਅਸੀਂ ਸਿੱਖਾਂਗੇ ਕਿ ਭੋਜਨ ਵਿਚ ਕੱਚੇ ਪਪੀਤੇ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ।

papaya

ਪਪੀਤਾ ਇਕ ਅਜਿਹਾ ਫ਼ਲ ਹੈ, ਜਿਸ ਨੂੰ ਅਸੀਂ ਹਰ ਇਕ ਮੌਸਮ ਵਿਚ ਆਸਾਨੀ ਨਾਲ ਪ੍ਰਾਪਤ ਕਰ ਸਰਦੇ ਹਾਂ। ਪਪੀਤਾ ਸਿਹਤ ਲਈ ਕਾਫੀ ਫਾਇਦੇਮੰਦ ਫਲ ਮੰਨਿਆ ਜਾਦਾ ਹੈ। ਅਸੀਂ ਪਪੀਤੇ ਦੀ ਵਰਤੋਂ ਭੋਜਨ ਨੂੰ ਬਨਾਉਣ ਵਿਚ ਵੀ ਕਰ ਸਕਦੇ ਹਾਂ। ਅੱਜ ਅਸੀਂ ਸਿੱਖਾਂਗੇ ਕਿ ਭੋਜਨ ਵਿਚ ਕੱਚੇ ਪਪੀਤੇ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਇਸ ਦਾ ਇਸਤਮਾਲ ਕਰਨ ਨਾਲ ਭੋਜਨ ਦਾ ਸਵਾਦ ਤਾਂ ਵਧੇਗਾ ਨਾਲ ਦੀ ਇਹ ਸਾਡੀ ਸਹਿਤ ਲਈ ਵੀ ਬਹੁਤ ਫ਼ਾਇਦੇਮੰਦ ਹੈ। ਕਿਉਂਕਿ ਇਹ ਪ੍ਰੋਟੀਨ, ਪੋਟਾਸ਼ੀਅਮ, ਫਾਈਬਰ ਅਤੇ ਵਿਟਾਮਿਨ-ਏ ਆਦਿ ਕਈ ਪੋਸ਼ਕ ਤੱਤ ਨਾਲ ਭਰਪੂਰ ਹੁੰਦਾ ਹੈ।

ਪਪੀਤਾ ਖਾਣ ਨਾਲ ਸਾਡੇ ਸਰੀਰ ਦੀਆਂ ਸਮੱਸੀਆਵਾਂ ਤਾਂ ਦੂਰ ਹੁੰਦੀਆਂ ਹੀ ਹਨ ਨਾਲ ਹੀ ਚਿਹਰੇ ਤੇ ਵੀ ਨਿਖਾਰ ਲਿਆਉਂਦਾ ਹੈ। ਇਸੇ ਤਰ੍ਰਾਂ ਕੱਚੇ ਪਪੀਤੇ ਦੇ ਵੀ ਬਹੁਤ ਲਾਭ ਹਨ। ਕੱਚੇ ਪਪੀਤੈ ਨੂੰ ਭੋਜਨ ਵਿਚ ਕਈ ਤਰੀਕਿਆਂ ਨਾਲ ਇਸਤਮਾਲ ਕੀਤਾ ਜਾਂਦਾ ਹੈ।  ਇਸ ਨੂੰ ਅਸੀਂ ਪਾਊਡਰ ਬਣਾ ਕੇ ਵੀ ਅਸ ਦੀ ਵਰਤੋਂ ਕਰ ਸਕਦੇ ਹਾਂ। ਇਸ ਦੀ ਵਰਤੋਂ ਅਸੀ ਖਾਣਾ ਪਕਾਉਣ ਸਮੇਂ ਕਰਦੇ ਦਾਂ। 

ਇਸ ਦੀ ਵਰਤੋਂ ਅਸੀਂ ਕਬਾਬ ਬਣਾਉਣ ਲਈ ਵੀ ਕਰਦੇ ਹਾਂ। ਕਬਾਬ ਬਣਾਉਣ ਸਮੇਂ ਮੀਟ ਜਲਦੀ ਨਰਮ ਨਹੀਂ ਹੁੰਦਾ, ਪਰ ਜੇਕਰ ਤੁਸੀਂ ਕਬਾਬ ਬਣਾਉਣ ਲਈ ਕੀਮਾ ਲਿਆਉਗੇ ਤਾਂ ਇੱਕ ਕਿਲੋ ਕੀਮੇ ਵਿੱਚ ਤੁਸੀਂ 50 ਗ੍ਰਾਮ ਕੱਚਾ ਪਪੀਤਾ ਵੀ ਕੀਮਾ ਕਰਵਾ ਲਓ ਅਤੇ ਇਸਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਤਰ੍ਹਾਂ ਕਬਾਬ ਜਲਦੀ ਨਰਮ ਹੋ ਜਾਂਦਾ ਹੈ ਅਤੇ ਇਸ ਦਾ ਸਵਾਦ ਵੀ ਵੱਧ ਜਾਂਦਾ ਹੈ।ਕੱਚੇ ਪਪੀਤੇ ਦੀ ਵਰਤੋਂ ਹੋਰ ਵੀ ਕਈ ਪਕਵਾਨ ਬਣਾਉਣ ਵਿਚ ਕੀਤੀ ਜਾਂਦੀ ਹੈ।

ਜਿਵੇਂ ਇਸ ਨਾਲ ਕੋਫ਼ਤੇ ਵੀ ਬਣਾ ਸਕਦੇ ਹਾਂ। ਇਸ ਤੋਂ ਇਲਾਵਾ ਇਸ ਦੀ ਸਬਜ਼ੀ ਅਤੇ ਰਾਇਤਾ ਵੀ ਬਣਾ ਸਕਦੇ ਹੋ। ਕੱਚੇ ਪਪੀਤੇ ਦੇ ਪਕੌੜੇ ਵੀ ਬਣਾ ਸਕਦੇ ਹਾਂ। ਇਸ ਤੋਂ ਇਲਾਵਾ ਤੁਹਾਨੂੰ ਜਾਣ ਕੇ ਹੈਰਾਨੀ  ਹੋਵੇਗੀ ਕਿ ਕੱਚੇ ਪਪੀਤੇ ਨਾਲ ਮਿਠਾਈਆਂ ਵੀ ਬਣਾ ਸਕਦੀਆਂ ਹਨ। ਇਸ ਤੋਂ ਤੁਸੀਂ ਲੱਡੂ ਅਤੇ ਹਲਵਾ ਵੀ ਬਣਾ ਸਕਦੇ ਹੋ। ਇਸ ਦੀ ਵਰਤੋਂ ਤੁਸੀਂ ਗਾਰਨਿਸ਼ਿੰਗ ਲਈ ਵੀ ਕਰ ਸਕਦੇ ਹੋ।