ਝੋਨੇ ਦੀ ਲਵਾਈ ਦੇ ਘੱਟ ਰੇਟਾਂ ਨੂੰ ਲੈ ਕੇ ਪੰਜਾਬੀ ਮਜ਼ਦੂਰਾਂ ਨੇ ਉਠਾਈ ਆਵਾਜ਼

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬੀ ਮਜ਼ਦੂਰਾਂ ਨੇ ਝੋਨੇ ਦੀ ਲਵਾਈ ਦਾ ਰੇਟ ਵਧਾਉਣ ਦੀ ਕੀਤੀ ਮੰਗ

Labour

ਜਿਸ ਕਾਰਨ ਬਹੁਤ ਸਾਰੇ ਕਿਸਾਨਾਂ ਨੂੰ ਹੁਣ ਝੋਨੇ ਦੀ ਲਵਾਈ ਦਾ ਕੰਮ ਪੰਜਾਬੀ ਮਜ਼ਦੂਰਾਂ ਪਾਸੋਂ ਕਰਵਾਉਣਾ ਪੈ ਰਿਹਾ ਪਰ ਝੋਨੇ ਦੀ ਲਵਾਈ ਦੇ ਰੇਟਾਂ ਨੂੰ ਲੈ ਕੇ ਇੱਥੋਂ ਦੇ ਕਿਸਾਨਾਂ ਤੇ ਪੰਜਾਬੀ ਮਜ਼ਦੂਰਾਂ ਦੀ ਸਦੀਵੀ ਸਾਂਝ ਵਿਚ ਕੁੱੜਤਣ ਭਰਨ ਲੱਗੀ ਹੈ।

ਕਿਉਂਕਿ ਜੋ ਰੇਟ ਕਿਸਾਨਾਂ ਨੇ ਤੈਅ ਕੀਤਾ, ਪੰਜਾਬ ਦੇ ਮਜ਼ਦੂਰਾਂ ਨੂੰ ਉਹ ਮਨਜ਼ੂਰ ਨਹੀਂ। ਪੰਜਾਬ ਵਿਚ ਕੁੱਝ ਥਾਵਾਂ 'ਤੇ ਪੰਚਾਇਤਾਂ ਨੇ ਮਤਾ ਪਾ ਕੇ ਝੋਨੇ ਦੀ ਲਵਾਈ ਦੇ ਰੇਟ ਤੈਅ ਕਰਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ।

ਜਿਸ ਨੂੰ ਲੈ ਕੇ ਮਜ਼ਦੂਰਾਂ ਦਾ ਕਹਿਣਾ ਅੱਤ ਦੀ ਗਰਮੀ ਵਿਚ ਉਨ੍ਹਾਂ ਨੂੰ 12-12 ਘੰਟੇ ਕੰਮ ਕਰਨਾ ਪੈਂਦਾ ਏ, ਇਸ ਲਈ ਝੋਨੇ ਦੀ ਲਵਾਈ ਦੀ ਦਿਹਾੜੀ ਵਿਚ ਵਾਧਾ ਹੋਣਾ ਚਾਹੀਦਾ।

ਇਸ ਦੇ ਨਾਲ ਹੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਨੇ ਮਜ਼ਦੂਰਾਂ ਦੇ ਹੱਕ ਵਿਚ ਬੋਲਦਿਆਂ ਆਖਿਆ ਕਿ ਮਜ਼ਦੂਰਾਂ ਦੀ ਦਿਹਾੜੀ ਵਿਚ ਵਾਧਾ ਹੋਣਾ ਚਾਹੀਦਾ ਕਿਉਂਕਿ ਜ਼ਹਿਰੀਲੇ ਪਾਣੀ 'ਚ ਖੜ੍ਹਨ ਨਾਲ ਉਨ੍ਹਾਂ ਦੇ ਪੈਰ ਗਲ ਜਾਂਦੇ ਹਨ।

ਇਸ ਹਿਸਾਬ ਨਾਲ ਉਨ੍ਹਾਂ ਨੂੰ ਮੌਜੂਦਾ ਸਮੇਂ ਦਿੱਤਾ ਜਾ ਰਿਹਾ ਮਿਹਨਤਾਨਾ ਕਾਫ਼ੀ ਘੱਟ ਹੈ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਕਾਰਨ ਪਰਵਾਸੀ ਮਜ਼ਦੂਰਾਂ ਦੇ ਜਾਣ ਨਾਲ ਪੰਜਾਬ ਵਿਚਲੇ ਕਿਸਾਨਾਂ ਨੂੰ ਝੋਨਾ ਲਵਾਉਣ ਵਿਚ ਦਿੱਕਤ ਆ ਰਹੀ ਹੈ।

ਇਸ ਕਰਕੇ ਬਹੁਤ ਸਾਰੇ ਕਿਸਾਨ ਰਵਾਇਤੀ ਤਰੀਕੇ ਨਾਲ ਝੋਨਾ ਲਾਉਣ ਦੀ ਬਜਾਏ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇ ਰਹੇ ਨੇ। ਦੇਖਿਆ ਜਾਵੇ ਤਾਂ ਇਸ ਸਮੇਂ ਕਿਸਾਨ ਵੀ ਬੁਰੀ ਸਥਿਤੀ ਵਿਚ ਫਸੇ ਹੋਏ ਨੇ ਪਰ ਦੇਖਣਾ ਹੋਵੇਗਾ ਕਿ ਮਜ਼ਦੂਰਾਂ ਵੱਲੋਂ ਉਠਾਈਆਂ ਇਨ੍ਹਾਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਜਾਂ ਨਹੀਂ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ