PAU ਨੇ ਮਾਸਿਕ ਰਸਾਲਿਆਂ ਦੀ ਮੈਂਬਰਸ਼ਿਪ ਅਤੇ ਖੇਤੀ ਸਾਹਿਤ ਖਰੀਦਣ ਲਈ ਆਨਲਾਈਨ ਭੁਗਤਾਨ ਸ਼ੁਰੂ ਕੀਤਾ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਪੀ.ਏ.ਯੂ. ਵੱਲੋਂ ਖੇਤੀ ਸਾਹਿਤ ਖਰੀਦਣ ਵਾਲੇ ਕਿਸਾਨਾਂ ਲਈ ਆਨਲਾਈਨ ਭੁਗਤਾਨ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ।

Punjab Agriculture University

ਪੀ.ਏ.ਯੂ. ਵੱਲੋਂ ਖੇਤੀ ਸਾਹਿਤ ਖਰੀਦਣ ਵਾਲੇ ਕਿਸਾਨਾਂ ਲਈ ਆਨਲਾਈਨ ਭੁਗਤਾਨ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਐਸ ਕੇ ਥਿੰਦ ਨੇ ਦੱਸਿਆ ਕਿ ਪੀ.ਏ.ਯੂ. ਦੇ ਮਾਸਿਕ ਰਸਾਲਿਆਂ 'ਚੰਗੀ ਖੇਤੀ' (ਪੰਜਾਬੀ) ਅਤੇ ਪ੍ਰੋਗਰੈਸਿਵ ਫਾਰਮਿੰਗ (ਅੰਗਰੇਜ਼ੀ) ਦੀ ਮੈਂਬਰਸ਼ਿਪ ਲਈ ਅਤੇ ਹਾੜ੍ਹੀ-ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ ਜਾਂ ਹੋਰ ਖੇਤੀ ਸਾਹਿਤ ਖਰੀਦਣ ਲਈ ਕਿਸਾਨ ਹੁਣ ਨੈਟ ਬੈਕਿੰਗ ਜਾਂ ਆਨ ਲਾਈਨ ਭੁਗਤਾਨ ਕਰ ਸਕਦੇ ਹਨ ।

ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਦੇ ਮੈਂਬਰ ਬਣਨ ਲਈ ਸਲਾਨਾ ਚੰਦਾ 200/- ਰੁਪਏ ਅਤੇ ਪੰਜ ਸਾਲ ਲਈ 800/- ਰੁਪਏ ਜਾਂ ਉਮਰ ਭਰ ਲਈ: ਵਿਅਕਤੀਗਤ 3000/- ਰੁਪਏ ਅਤੇ ਸੰਸਥਾਵਾਂ ਲਈ 5000/- ਰੁਪਏ ਹੈ। ਆਨਲਾਈਨ ਪੈਸੇ ਜਮ੍ਹਾ ਕਰਾਉਣ ਦਾ ਵੇਰਵਾ ਦਿੰਦਿਆਂ ਡਾ. ਥਿੰਦ ਨੇ ਦੱਸਿਆ ਕਿ ਬੈਂਕ ਆਫ ਬੜੌਦਾ ਵਿੱਚ COMPTROLLER PAU” ਨਾਂ ਹੇਠ ਖਾਤਾ ਨੰਬਰ: 29380200000002, ਆਈ ਐਫ ਐਸ ਕੋਡ: BARB0PAULUD (ਬੀ ਏ ਆਰ ਬੀ ਜ਼ੀਰੋ ਪੀ ਏ ਯੂ ਐਲ ਯੂ ਡੀ) ਵਿੱਚ ਪੈਸੇ ਜਮ੍ਹਾ  ਕਰਵਾਏ ਜਾ ਸਕਦੇ ਹਨ।

ਆਨਲਾਈਨ ਪੈਸੇ ਜਮ੍ਹਾ  ਕਰਾਉਣ ਤੋਂ ਬਾਅਦ ਰਸੀਦ ਨੂੰ 9888437011 ਤੇ ਵਟਸਐਪ ਜਾਂ businessmanager@pau.edu ਤੇ ਈਮੇਲ ਕਰੋ । ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਕਿਸਾਨ ਆਪਣਾ ਨਾਮ, ਪਤਾ, ਪਿੰਡ ਦਾ ਨਾਮ, ਡਾਕਖਾਨਾ, ਤਹਿਸੀਲ, ਜ਼ਿਲ੍ਹਾਂ, ਪਿੰਨ ਕੋਡ, ਫੋਨ ਨੰਬਰ, ਈਮੇਲ ਨੂੰ ਵੀ ਜ਼ਰੂਰ ਭੇਜਣ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਰਸਾਲੇ ਭੇਜੇ ਜਾ ਸਕਣ । ਪੀ.ਏ.ਯੂ. ਦੀਆਂ ਹੋਰ ਪ੍ਰਕਾਸ਼ਨਾਵਾਂ ਖਰੀਦਣ ਲਈ ਵੀ ਇਹੀ ਵਿਧੀ ਅਪਣਾਈ ਜਾ ਸਕਦੀ ਹੈ ।