ਜਾਣੋ ਬੱਕਰੀਆਂ ਵਿੱਚ ਅਫਾਰੇ ਦੀ ਸਮੱਸਿਆ ਅਤੇ ਇਸਦੇ ਇਲਾਜ ਬਾਰੇ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਆਮ ਤੌਰ 'ਤੇ ਜ਼ਿਆਦਾ ਪਾਈ ਜਾਂਦੀ ਹੈ। ਮੱਝਾਂ/ਗਾਵਾਂ ਦੀ ਤਰ੍ਹਾਂ ਬੱਕਰੀਆਂ ਵਿੱਚ ਵੀ ਅਫਾਰੇ ਦੀ ਸਮੱਸਿਆ ਬਹੁਤ ਹੁੰਦੀ ਹੈ

Learn about the problem of diarrhea in goats and its treatment

 

ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਆਮ ਤੌਰ 'ਤੇ ਜ਼ਿਆਦਾ ਪਾਈ ਜਾਂਦੀ ਹੈ। ਮੱਝਾਂ/ਗਾਵਾਂ ਦੀ ਤਰ੍ਹਾਂ ਬੱਕਰੀਆਂ ਵਿੱਚ ਵੀ ਅਫਾਰੇ ਦੀ ਸਮੱਸਿਆ ਬਹੁਤ ਹੁੰਦੀ ਹੈ। ਬੱਕਰੀ-ਪਾਲਕਾਂ ਨੂੰ ਬੱਕਰੀਆਂ ਦੀਆਂ ਬਿਮਾਰੀਆਂ ਦੀ ਜੇਕਰ ਪਹਿਚਾਣ ਹੋਵੇਗੀ, ਤਾਂ ਹੀ ਉਹ ਸਮੇਂ ਸਿਰ ਉਸਦਾ ਇਲਾਜ ਕਰ ਸਕਦੇ ਹਨ। ਅਫਾਰੇ ਦੇ ਦੋ ਕਾਰਨ ਹੋ ਸਕਦੇ ਹਨ, ਜਾਂ ਤਾਂ ਖੁਰਾਕੀ ਤੱਤ ਜਿਆਦਾ ਖਾਣ ਕਾਰਨ ਬਣੀ ਗੈਸ ਜਾਂ ਫਿਰ ਪਹਿਲਾਂ ਬਣੀ ਹੋਈ ਗੈਸ ਜਦੋਂ ਕਿਸੇ ਕਾਰਨ ਕਰਕੇ ਬਾਹਰ ਨਹੀਂ ਨਿਕਲਦੀ।

ਕਈ ਵਾਰ ਪੇਟ ਵਿੱਚ ਇਕੱਠੀ ਹੋਈ ਜਿਆਦਾ ਗੈਸ ਖਾਣੇ ਦੀ ਨਲੀ ਵਿੱਚ ਕੋਈ ਖੁਰਾਕੀ ਤੱਤ ਫੱਸਿਆ ਹੋਣ ਕਰਕੇ ਨਿਕਲ ਨਹੀਂ ਸਕਦੀ, ਜਿਸ ਕਾਰਨ ਅਫਾਰਾ ਹੋ ਜਾਂਦਾ ਹੈ। ਇਸ ਅਫਾਰੇ ਨਾਲ ਜਾਨਵਰ ਨੂੰ ਸਾਹ ਲੈਣ ਵਿੱਚ ਤਕਲੀਫ ਆਉਂਦੀ ਹੈ ਅਤੇ ਉਹ ਸਾਹ ਲੈਣ ਲਈ ਜੀਭ ਬਾਹਰ ਕੱਢ ਕੇ ਧੋਣ ਅੱਗੇ ਵੱਲ ਖਿੱਚ ਕੇ ਸਾਹ ਲੈਂਦਾ ਹੈ। ਇਹ ਅਫਾਰਾ 6-8 ਘੰਟਿਆਂ ਵਿੱਚ ਜਾਨਵਰ ਦੀ ਜਾਨ ਲੈ ਸਕਦਾ ਹੈ। ਅਜਿਹੀ ਹਾਲਤ ਵਿੱਚ ਪਸ਼ੂ ਦੀ ਖੱਬੀ ਕੁੱਖ ਨੂੰ ਥਪ-ਥਪਾਉਣ 'ਤੇ ਢੋਲ ਵਰਗੀ ਆਵਾਜ ਆਉਂਦੀ ਹੈ।

ਅਫਾਰੇ ਦੀ ਸਮੱਸਿਆ ਨੂੰ ਦੂਰ ਕਰਨ ਦੇ ਢੰਗ
• ਅਫਾਰੇ ਦੀ ਹਾਲਤ ਵਿੱਚ ਜਾਨਵਰ ਦੀਆਂ ਅਗਲੀਆਂ ਲੱਤਾਂ ਉੱਚੀ ਜਗ੍ਹਾ 'ਤੇ ਰੱਖੋ ਅਤੇ ਪਿਛਲੀਆਂ ਲੱਤਾਂ ਨੀਵੀਂ ਜਗ੍ਹਾ 'ਤੇ ਰੱਖੋ। ਇਸ ਤਰ੍ਹਾਂ ਨਾਲ ਗੈਸ ਮੂੰਹ ਰਾਹੀਂ ਬਾਹਰ ਨਿਕਲ ਸਕਦੀ ਹੈ।

• ਸਰੋਂ/ਅਲਸੀ ਦਾ ਤੇਲ ਵੀ 30 ਮਿਲੀਲੀਟਰ ਦੇਣ ਨਾਲ ਅਫਾਰਾ ਘੱਟ ਜਾਂਦਾ ਹੈ।

• ਜੇਕਰ ਅਫਾਰਾ ਜਿਆਦਾ ਹੋ ਗਿਆ ਹੋਵੇ ਤਾਂ ਐਮਰਜੈਂਸੀ ਵਿੱਚ ਡਾਕਟਰ ਦੁਆਰਾ ਜਾਨਵਰ ਦੀ ਖੱਬੀ ਕੁੱਖ ਵਿੱਚ ਮੋਟੀ ਸੂਈ ਮਾਰ ਕੇ ਗੈਸ ਬਾਹਰ ਕੱਢੀ ਜਾਂਦੀ ਹੈ।