ਕਿਸਾਨਾਂ ਲਈ ਵੱਡੀ ਖ਼ਬਰ, ਆਮਦਨੀ ਦੁਗਣੀ ਕਰਨ ਲਈ ਖੇਤੀ ਵਿਭਾਗ ਨੇ 3 ਵੱਡੇ ਕੰਮ ਕੀਤੇ ਸ਼ੁਰੂ
ਇਸ ਦੇ ਲਈ ਖੇਤੀ ਵਿਭਾਗ ਨੇ ਸਪੈਸ਼ਲ ਸੈਲ ਬਣਾ ਕੇ ਕੰਮ ਕਰਨ...
ਨਵੀਂ ਦਿੱਲੀ: ਕਿਸਾਨਾਂ ਦੀ ਆਮਦਨੀ ਦੁਗਣੀ ਕਰਨ ਲਈ ਸਰਕਾਰ ਲਗਾਤਾਰ ਨਵੇਂ ਕਦਮ ਚੁੱਕ ਰਹੀ ਹੈ। ਬੀਤੇ ਦਿਨਾਂ ਵਿਚ ਹੋਏ ਫ਼ੈਸਲੇ ਤੋਂ ਬਾਅਦ ਹੁਣ ਖੇਤੀ ਵਿਭਾਗ ਨੇ 3 ਵੱਡੇ ਸੁਧਾਰਾਂ ਵੱਲ ਕੰਮ ਸ਼ੁਰੂ ਕਰ ਦਿੱਤਾ ਹੈ। ਇਕ ਮੀਡੀਆ ਚੈਨਲ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪ੍ਰਧਾਨ ਮੰਤਰੀ ਦਫ਼ਤਰ ਨੇ ਖੇਤੀ ਵਿਭਾਗ ਦੀ ਸਲਾਹ ਦਿੱਤੀ ਹੈ।
ਇਸ ਦੇ ਲਈ ਖੇਤੀ ਵਿਭਾਗ ਨੇ ਸਪੈਸ਼ਲ ਸੈਲ ਬਣਾ ਕੇ ਕੰਮ ਕਰਨ ਦੀ ਸ਼ੁਰੂਆਤ ਕੀਤੀ ਹੈ। ਨਵੇਂ ਸੁਧਾਰਾਂ ਤੋਂ ਬਾਅਦ ਕਿਸਾਨ ਦਾ ਫਸਲ ਵੇਚਣਾ ਆਸਾਨ ਹੋਵੇਗਾ। ਖੇਤੀ ਵਿਭਾਗ ਨੇ 3 ਵੱਡੇ ਸੁਧਾਰਾਂ ਵੱਲ ਕੰਮ ਸ਼ੁਰੂ ਕਰ ਦਿੱਤਾ ਹੈ। ਖੇਤੀ ਵਿਭਾਗ ਨੇ ਸਪੈਸ਼ਲ ਰਿਫਰਮ ਸੈਲ ਬਣਾਇਆ ਹੈ।
ਪ੍ਰਧਾਨ ਮੰਤਰੀ ਆਫਿਸ ਦੇ ਸੁਝਾਅ ਤੇ ਇਹ ਕੰਮ ਸ਼ੁਰੂ ਹੋਇਆ ਹੈ। ਸਪੈਸ਼ਲ ਸੈਲ ਇਕ ਜ਼ਿਲ੍ਹਾ ਇਕ ਫ਼ਸਲ ਨੂੰ ਵਧਾਵਾ ਦੇਣਗੇ। ਵਪਾਰੀ ਨੂੰ ਆਸਾਨੀ ਨਾਲ ਫਸਲ ਦੀ ਉਪਲੱਬਧਤਾ ਦੀ ਜਾਣਕਾਰੀ ਹੋਵੇਗੀ। ਕਿਸਾਨ ਨੂੰ ਅਪਣੀ ਫ਼ਸਲ ਵੇਚਣ ਲਈ ਭਟਕਣਾ ਨਹੀਂ ਪਵੇਗਾ।
ਖੇਤੀ ਉਪਜ ਦੇ ਟ੍ਰਾਂਸਪੋਟ੍ਰੇਸ਼ਨ ਤੇ ਕੰਮ ਸਪੈਸ਼ਲ ਸੈਲ ਕਰੇਗਾ। ਕਿਸਾਨ ਆਪਣੀ ਫ਼ਸਲ ਨੂੰ ਆਸਾਨੀ ਨਾਲ ਇੱਕ ਜਗ੍ਹਾ ਤੋਂ ਦੂਜੀ ਥਾਂ ਲਿਜਾ ਸਕੇਗਾ।ਕਿਸਾਨ ਆਪਣੀ ਫਸਲ ਆਸਾਨੀ ਨਾਲ ਇੱਕ ਮੰਡੀ ਤੋਂ ਦੂਸਰੀ ਮੰਡੀ ਵਿੱਚ ਭੇਜ ਸਕਦਾ ਹੈ। ਜਿਥੇ ਕਿਸਾਨ ਨੂੰ ਵੱਧ ਮੁੱਲ ਮਿਲਦਾ ਹੈ, ਉਥੇ ਕਿਸਾਨ ਆਪਣੀ ਫਸਲ ਵੇਚ ਸਕਣਗੇ। ਖੇਤਰੀ ਭਾਸ਼ਾ ਵਿੱਚ ਕਿਸਾਨਾਂ ਲਈ ਈ-ਮੰਡੀ ਦੀ ਤਰਜ਼ ‘ਤੇ ਆਨ ਲਾਈਨ ਪਲੇਟਫਾਰਮ ਤਿਆਰ ਕੀਤੇ ਜਾਣਗੇ।
ਵਪਾਰੀ ਅਤੇ ਕਿਸਾਨ ਇਸ ਪਲੇਟਫਾਰਮ ਰਾਹੀਂ ਇਕ ਦੂਜੇ ਨਾਲ ਜੁੜਨ ਦੇ ਯੋਗ ਹੋਣਗੇ। ਹਾਲ ਹੀ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਮੰਡੀਆਂ ਦੇ ਬਾਹਰ ਆਪਣੀ ਫਸਲ ਵੇਚਣ ਦੇ ਨਾਲ ਨਾਲ ਠੇਕੇਦਾਰੀ ਦੀ ਖੇਤੀ ਦੇ ਨਾਲ ਨਾਲ ਇਜਾਜ਼ਤ ਦੇ ਦਿੱਤੀ ਹੈ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਅਗਲੀ ਕਿਸ਼ਤ, ਜੋ ਕਿ ਕਿਸਾਨਾਂ ਲਈ ਸਿੱਧੇ ਤੌਰ 'ਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਦੇਣ ਦੀ ਯੋਜਨਾ ਹੈ, 1 ਅਗਸਤ ਤੋਂ ਸ਼ੁਰੂ ਹੋਵੇਗੀ। ਯਾਨੀ 2 ਮਹੀਨਿਆਂ ਬਾਅਦ ਮੋਦੀ ਸਰਕਾਰ ਤੁਹਾਡੇ ਖਾਤੇ ਵਿੱਚ ਹੋਰ 2000 ਰੁਪਏ ਜੋੜ ਦੇਵੇਗੀ। ਇਸ ਯੋਜਨਾ ਤਹਿਤ ਸਾਲਾਨਾ ਤਿੰਨ ਕਿਸ਼ਤਾਂ ਵਿਚ 6000 ਰੁਪਏ ਦਿੱਤੇ ਜਾਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।