ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਤਰੀਕੇ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਕਈ ਤਰੀਕੇ ਹਨ। ਇਕ ਗਊ 3 ਏਕੜ ਜ਼ਮੀਨ ਦੀ ਖਾਦ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ। ਗੋਬਰ ਦੀ 3 ਟਨ ਖਾਦ ਵਿਚ 8 ਕੁਇੰਟਲ ਤਲਾਬ ਦੀ ...

Ways to increase soil fertility

 

ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਕਈ ਤਰੀਕੇ ਹਨ। ਇਕ ਗਊ 3 ਏਕੜ ਜ਼ਮੀਨ ਦੀ ਖਾਦ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ। ਗੋਬਰ ਦੀ 3 ਟਨ ਖਾਦ ਵਿਚ 8 ਕੁਇੰਟਲ ਤਲਾਬ ਦੀ ਮਿੱਟੀ ਜਾਂ ਰੁੱਖ ਦੇ ਹੇਠਾਂ ਦੀ ਮਿੱਟੀ ਮਿਲਾ ਕੇ ਅਲੌਕਿਕ ਖਾਦ ਤਿਆਰ ਕਰਦੇ ਹਨ। ਰੁੱਖ ਦੇ ਹੇਠਾਂ ਦੀ ਮਿੱਟੀ ਨੂੰ ਜ਼ਿਆਦਾ ਤਰਜੀਹ ਦਿਤੀ ਜਾਂਦੀ ਹੈ ਕਿਉੱਕਿ ਇਹ ਪੱਤਿਆਂ ਅਤੇ ਪੰਛੀਆਂ ਦੀਆਂ ਬਿੱਠਾਂ ਦੇ ਸੜਨ ਕਰਕੇ ਸੂਖ਼ਮ ਬਨਸਪਤੀ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ।

ਇਸ ਮਿਸ਼ਰਣ ਵਿਚ, 100 ਕਿਲੋ ਅਰਹਰ, ਤੂੜੀ (ਦਾਲਾਂ ਦੀ ਪ੍ਰੋਸੈਸਿੰਗ ਵਾਲੀ ਫੈਕਟਰੀ ਵਿਚੋਂ ਨਿਕਲੀ ਰਹਿੰਦ ਖੂੰਹਦ) ਅਤੇ ਦੋ ਲਿਟਰ ਮੂੰਗਫਲੀ ਦਾ ਤੇਲ ਪਾਉਂਦੇ ਹਨ ਅਤੇ ਚੰਗੀ ਤਰ੍ਹਾਂ ਮਿਕਸ ਕਰਦੇ ਹਨ। ਇਸ ਵਿਚ ਉਹ 25 ਕਿਲੋ ਗੁੜ ਨੂੰ ਘੋਲ ਕੇ ਬਣਾਇਆ ਮਿਸ਼ਰਣ ਵੀ ਮਿਲਾਉਂਦੇ ਹਨ। ਮਿਸ਼ਰਣ ਨੂੰ ਪਾਣੀ ਵਿਚ ਚੰਗੀ ਤਰ੍ਹਾ ਭਿਉਂ ਦਿਤਾ ਜਾਂਦਾ ਹੈ ਅਤੇ ਉਸਦਾ 2 ਮਹੀਨੇ ਲਈ ਢੇਰ ਲਗਾ ਦਿਤਾ ਜਾਂਦਾ ਹੈ। ਇਕ ਮਹੀਨੇ ਬਾਅਦ ਢੇਰ ਨੂੰ ਉੱਪਰ ਥੱਲੇ ਪਲਟਿਆ ਜਾਂਦਾ ਹੈ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਭਿਉਂ ਦਿੱਤਾ ਜਾਂਦਾ ਹੈ। ਇਕ ਮਹੀਨੇ ਬਾਅਦ ਕੰਪੋਸਟ ਚੰਗੀ ਤਰ੍ਹਾਂ ਤਿਆਰ ਹੋ ਜਾਂਦੀ ਹੈ।

ਮੁੱਠੀ ਭਰ ਖਾਦ ਹਰ ਪੌਦੇ ਦੀ ਜੜ੍ਹ ਵਿਚ ਪਾਈ ਜਾ ਸਕਦੀ ਹੈ ਜਾਂ ਬੀਜ ਡਰਿੱਲ ਦੇ ਨਾਲ ਬੀਜਾਂ ਦੇ ਨਾਲ ਹੀ ਪਾਈ ਜਾ ਸਕਦੀ ਹੈ। ਮਿੱਟੀ ਵਿਚ ਸੂਖ਼ਮ ਬਨਸਪਤੀ ਨਾਲ ਜੈਵਿਕ ਮਾਦਾ ਅਤੇ ਸੂਖ਼ਮ ਜੀਵਾਂ ਦੀਆਂ ਗਤੀਵਿਧੀਆਂ ਵਿਚ ਤੇਜ਼ੀ ਲਿਆਉਣ ਲਈ ਦਾਲ ਦੇ ਆਟੇ ਅਤੇ ਗੁੜ ਦਾ ਮਿਸ਼ਰਣ ਪ੍ਰੋਟੀਨ ਅਤੇ ਮਿੱਠਾ ਪ੍ਰਦਾਨ ਕਰਦਾ ਹੈ। ਉਹਨਾਂ ਦੀ ਦੂਸਰੀ ਫਰਟੀਲਾਈਜੇਸ਼ਨ ਤਕਨੀਕ ਗੋਸੰਜੀਵਕ ਹੈ, ਜੋ ਕਿ ਇਕ ਤਰਲ ਖਾਦ ਹੈ। ਇਹ ਸਰਦੀ ਦੇ ਮੌਸਮ ਵਿਚ ਪਾਣੀ ਦੇ ਨਾਲ ਦਿਤੀ ਜਾ ਸਕਦੀ ਹੈ। ਇਹ ਗਾਂ ਦੇ 10 ਕਿਲੋ ਤਾਜ਼ਾ ਗੋਬਰ ਵਿਚ 10 ਲਿਟਰ ਗਊ ਮੂਤਰ, 1 ਕਿਲੋ ਦਾਲ ਦਾ ਆਟਾ ਅਤੇ 500 ਗ੍ਰਾਮ ਗੁੜ ਮਿਲਾ ਕੇ ਬਣਾਇਆ ਜਾਂਦਾ ਹੈ।

ਮਿਸ਼ਰਣ ਨੂੰ 50 ਲਿਟਰ ਪਾਣੀ ਪਾ ਕੇ 810 ਦਿਨਾਂ ਤੱਕ ਖਮੀਰਣ ਲਈ ਰੱਖਿਆ ਜਾਂਦਾ ਹੈ। ਜਦੋਂ ਇਹ ਤਿਆਰ ਹੋ ਜਾਂਦਾ ਹੈ ਤਾਂ ਇਸ ਨੂੰ ਫ਼ਸਲ ਨੂੰ ਦੇਣ ਤੋਂ ਪਹਿਲਾਂ 200 ਲਿਟਰ ਪਾਣੀ ਮਿਲਾ ਕੇ ਪਤਲਾ ਕੀਤਾ ਜਾਂਦਾ ਹੈ। ਇਸ ਨੂੰ ਫ਼ਸਲ ਨੂੰ ਪਾਣੀ ਦੇਣ ਵੇਲੇ ਉਸ ਦੇ ਨਾਲ ਹੀ ਦਿਤਾ ਜਾਂਦਾ ਹੈ। ਇਹ ਮਿਸ਼ਰਣ ਇਕ ਕਿੱਲੇ ਲਈ ਕਾਫ਼ੀ ਹੈ। ਮਿੱਟੀ ਵਿਚ ਸੂਖ਼ਮ ਜੀਵਾਂ ਦੀ ਵਧੀ ਹੋਈ ਗਤੀਵਿਧੀ ਮਿੱਟੀ ਦੇ ਕਾਇਆਕਲਪ ਵਿਚ ਮੱਦਦ ਕਰਦੀ ਹੈ ਜਦਕਿ ਪੌਦਿਆਂ ਨੂੰ ਜਰੂਰੀ ਪੋਸ਼ਕ ਤੱਤ ਪਾਣੀ ਵਿਚ ਘੁਲਣਸ਼ੀਲ ਰੂਪ ਵਿਚ ਮੁਹੱਈਆ ਕਰਵਾਉਂਦੀ ਹੈ। ਖੇਤ ਦੀ ਇਕ ਮੁੱਠੀ ਵਿਚ ਤੁਸੀਂ ਅਨੇਕਾਂ ਗੰਡੋਏ ਦੇਖ ਸਕਦੇ ਹੋ।

ਹਰੀ ਖਾਦ : ਤੇਲ ਵਾਲੀਆਂ ਫ਼ਸਲਾਂ ਜਿਵੇਂ ਤਿਲ, ਸੋਇਆਬੀਨ ਜਾਂ ਮੂੰਗਫਲੀ ਜਾਂ ਸੂਰਜਮੁਖੀ ਇਹ ਸਭ ਤਰ੍ਹਾਂ ਦੇ ਬੀਜ ਇਕ ਦੋ ਮਹੀਨੇ ਬਾਅਦ ਜਦ ਇਹ ਹਰੀ ਖਾਦ ਅੱਧੀ ਸੜ ਜਾਂਦੀ ਹੈ ਤਾਂ ਇਸ ਨੂੰ ਕਲਟੀਵੇਟਰ ਦੀ ਮੱਦਦ ਨਾਲ ਇਸ ਨੂੰ ਮਿੱਟੀ ਵਿਚ ਮਿਲਾ ਦਿਤਾ ਜਾਂਦਾ ਹੈ। ਇਹ ਨਾ ਸਿਰਫ਼ ਮਿੱਟੀ ਨੂੰ ਜੈਵਿਕ ਮਾਦਾ ਪ੍ਰਦਾਨ ਕਰਦਾ ਹੈ ਬਲਕਿ ਨਦੀਨਾਂ ਨੂੰ ਵੀ ਉੱਗਣ ਤੋਂ ਰੋਕਦਾ ਹੈ ਅਤੇ ਮਿੱਟੀ ਵਿਚ ਲੰਬੇ ਸਮੇਂ ਤੱਕ ਨਮੀ ਨੂੰ ਬਣਾਏ ਰੱਖਦਾ ਹੈ।

ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਫਲੀਦਾਰ ਫ਼ਸਲਾਂ ਵਾਲਾ ਫ਼ਸਲ ਚੱਕਰ ਵਰਤਦੇ ਹਨ। ਇਹਨਾਂ ਪੌਦਿਆਂ ਤੋਂ ਜੋ ਪੱਤੇ ਡਿੱਗਦੇ ਹਨ ਉਹ ਮਿੱਟੀ ਵਿਚ ਜੈਵਿਕ ਮਾਦਾ ਵਧਾਉਂਦੇ ਹਨ ਅਤੇ ਜੜ੍ਹਾਂ ਵਿਚ ਮੌਜ਼ੂਦ ਬੈਕਟੀਰੀਆ ਮਿੱਟੀ ਨੂੰ ਨਾਈਟ੍ਰੋਜਨ ਪ੍ਰਦਾਨ ਕਰਦੇ ਹਨ।