ਕੇਂਦਰ ਨੇ ਸ਼ੁਰੂ ਕੀਤੀ ਕਣਕ ਦੀ ਖ਼ਰੀਦ, ਖ਼ਰੀਦਿਆ 19.31 ਲੱਖ ਟਨ ਤਾਜ਼ਾ ਅਨਾਜ
ਪੰਜਾਬ ਤੋਂ 119 ਲੱਖ ਟਨ ਕਣਕ ਖ਼ਰੀਦਣ ਦਾ ਹੈ ਸਰਕਾਰੀ ਟੀਚਾ
ਸਰਕਾਰ ਨੇ ਸਾਲ 2018-19 ਲਈ 320 ਲੱਖ ਟਨ ਕਣਕ ਖਰੀਦਣ ਦਾ ਟੀਚਾ ਨਿਰਧਾਰਤ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਇੰਡੀਅਨ ਫ਼ੂਡ ਕਾਰਪੋਰੇਸ਼ਨ (ਐਫ਼.ਸੀ.ਆਈ.) ਵਲੋਂ 308 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ।ਹਾਲਾਂ ਕਿ ਕਣਕ ਵਪਾਰਕ ਸਾਲ ਅਪ੍ਰੈਲ ਮਹੀਨੇ ਤੋਂ ਲੈ ਕੇ ਅਗਲੇ ਸਾਲ ਮਾਰਚ ਤਕ ਦਾ ਹੁੰਦਾ ਹੈ ਪਰ ਕਣਕ ਦੀ ਜ਼ਿਆਦਾਤਰ ਖ਼ਰੀਦ ਇਸ ਦੇ ਪਹਿਲੇ ਤਿੰਨ ਮਹੀਨਿਆਂ 'ਚ ਹੁੰਦੀ ਹੈ। ਸਰਕਾਰ ਵਲੋਂ ਐਫ਼.ਸੀ.ਆਈ. ਅਤੇ ਸਰਕਾਰ ਏਜੰਸੀਆਂ ਘੱਟੋ-ਘੱਟ ਸਮਰਥਨ ਮੁਲ (ਐਮ.ਐਸ.ਪੀ.) 'ਤੇ ਇਹ ਖ਼ਰੀਦ ਕਰਦੀਆਂ ਹਨ। ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਭਾਰਤੀ ਖ਼ਾਦ ਨਿਗਮ (ਐਫ਼.ਸੀ.ਆਈ.) ਨੇ ਇਸ ਸਾਲ ਹੁਣ ਤਕ 19.31 ਲੱਖ ਟਨ ਕਣਕ ਖ਼ਰੀਦੀ ਹੈ, ਜੋ ਪਿਛਲੇ ਸਾਲ ਦੀ ਆਮ ਮਿਆਦ 'ਚ ਕੀਤੀ ਗਈ ਸੀ।
20.79 ਲੱਖ ਟਨ ਦੀ ਖ਼ਰੀਦ ਤੋਂ ਥੋੜ੍ਹੀ ਘੱਟ ਹੈ।ਮੌਜੂਦਾ ਸਮੇਂ ਮੱਧ ਪ੍ਰਦੇਸ਼, ਹਰਿਆਣਾ ਅਤੇ ਉਤਰ-ਪ੍ਰਦੇਸ਼ ਤੋਂ ਜ਼ਿਆਦਾਤਕ ਖ਼ਰੀਦ ਹੋ ਰਹੀ ਹੈ, ਕਿਉਂ ਕਿ ਇਨ੍ਹਾਂ ਸੂਬਿਆਂ 'ਚ ਤਾਜ਼ਾ ਕਣਕ ਦਾ ਆਉਣਾ ਪੂਰੇ ਜ਼ੋਰਾਂ 'ਤੇ ਹੈ। ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਖ਼ਰੀਦ ਵਧਣ ਦੀ ਉਮੀਦ ਹੈ। ਪੰਜਾਬ ਤੋਂ ਸਰਕਾਰ ਦਾ ਟੀਚਾ 119 ਲੱਖ ਟਨ ਕਣਕ ਖ਼ਰੀਦਣ ਦਾ ਹੈ।ਇਸ ਸਾਲ ਅਜੇ ਤਕ ਐਫ਼.ਸੀ.ਆਈ. ਨੇ 14,183 ਟਨ ਕਣਕ ਖ਼ਰੀਦੀ ਹੈ, ਜਦੋਂ ਕਿ ਪਿਛਲੇ ਸਾਲ ਦੀ ਆਮ ਮਿਆਦ 'ਚ ਇਹ ਖ਼ਰੀਦ 10,644 ਟਨ ਦੀ ਹੋਈ ਸੀ। (ਏਜੰਸੀ)