9 ਕਰੋੜ ਖਰਚ ਕਰਨ ਦੇ ਬਾਵਜੂਦ ਜੜੀ-ਬੂਟੀਆਂ ਦੀ ਖੋਜ 'ਚ ਵਿਗਿਆਨੀ ਨਾਕਾਮ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜੰਗਲਾਂ ਅਤੇ ਭਿੰਨਤਾਵਾਂ ਨਾਲ ਭਰਪੂਰ ਰਾਜ ਵਿਚ ਯੂਨੀਵਰਸਿਟੀ ਅਜਿਹੀ ਕਿਸੇ ਦਵਾ ਦੀ ਖੋਜ ਨਹੀਂ ਕਰ ਸਕੇ ਜਿਸ ਨਾਲ ਲੋਕਾਂ ਦਾ ਇਲਾਜ ਹੋ ਸਕੇ।

Pandit Ravishankar Shukla University

ਰਾਇਪੁਰ, ( ਭਾਸ਼ਾ ) : ਛੱਤੀਸਗੜ੍ਹ ਦੇ ਆਦਿਵਾਸੀ ਖੇਤਰਾਂ ਵਿਚ ਜੜੀ-ਬੂਟੀਆਂ ਦੀ ਖੋਜ ਕਰਨ ਲਈ ਪੰਡਿਤ ਰਵਿਸ਼ੰਕਰ ਸ਼ੁਕਲ ਯੂਨੀਵਰਸਿਟੀ ਦੇ ਮਾਹਿਰਾਂ ਨੇ ਲਗਭਗ 9 ਕਰੋੜ ਰੁਪਏ ਖਰਚ ਕਰ ਦਿਤੇ ਪਰ ਫਿਰ ਵੀ ਕਾਮਯਾਬੀ ਹਾਸਲ ਨਹੀਂ ਕਰ ਸਕੇ। ਨੈਸ਼ਨਲ ਸੈਂਟਰ ਫਾਰ ਨੈਚਰਲ ਰਿਸੋਰਸ ਹੁਣ ਬੰਦ ਹੋ ਗਿਆ ਹੈ।। ਜੰਗਲਾਂ ਅਤੇ ਭਿੰਨਤਾਵਾਂ ਨਾਲ ਭਰਪੂਰ ਰਾਜ ਵਿਚ ਯੂਨੀਵਰਸਿਟੀ ਅਜਿਹੀ ਕਿਸੇ ਦਵਾ ਦੀ ਖੋਜ ਨਹੀਂ ਕਰ ਸਕੀ ਜਿਸ ਨਾਲ ਲੋਕਾਂ ਦਾ ਇਲਾਜ ਹੋ ਸਕੇ। ਪਹਿਲਾ ਟੀਚਾ ਜਦ ਪੂਰਾ ਨਹੀਂ ਹੋਇਆ ਤਾਂ ਯੂਨੀਵਰਸਿਟੀ ਨੇ ਮੁਖ ਉਦੇਸ ਨੂੰ ਹੀ ਮੁੜ ਤੋਂ ਦੁਹਰਾਇਆ।

ਦੂਜੇ ਉਦੇਸ਼ ਵਿਚ ਮਹਾਂਸਮੁੰਦ, ਰਾਇਗੜ, ਜਸ਼ਪੁਰ, ਸਰਗੁਆ, ਬਸਤਰ ਅਤੇ ਰਾਜਨਾਂਦਗਾਓ ਵਿਚ ਮੇਡੀਕਲ ਬੂਟੀਆਂ ਦੇ ਪਲਾਂਟ ਦੇ 500 ਪੇਜ ਤੋਂ ਬਾਅਦ ਦਸਤਾਵੇਜ਼ ਅਤੇ ਮੈਪਿਗ ਕਰਕੇ ਹੀ ਪਰਿਯੋਜਨਾ ਨੂੰ ਖਤਮ ਕਰ ਦਿਤਾ। ਆਸ ਦੇ ਅਨੁਕੂਲ ਨਤੀਜੇ ਨਾ ਮਿਲਣ ਤੇ ਕੇਂਦਰੀ ਵਿਗਿਆਨ ਅਤੇ ਤਕਨੀਕੀ ਵਿਭਾਗ ਨੇ ਵੀ ਇਸ ਨੂੰ ਹੋਰ ਵਾਧਾ ਦੇਣ ਤੋਂ ਇਨਕਾਰ ਕਰ ਦਿਤਾ। ਯੂਨੀਵਰਸਿਟੀ ਦੀ ਪੇਸ਼ਕਸ਼ ਤੇ ਇਸ ਤੋਂ ਪਹਿਲਾਂ ਦੋ ਵਾਰ ਡੀਐਸਟੀ ਨੇ ਵਾਧਾ ਦਿਤਾ ਸੀ। ਸੂਚਨਾ ਦੇ ਅਧਿਕਾਰ ਐਕਟ ਅਧੀਨ ਮਿਲੀ ਜਾਣਕਾਰੀ ਮੁਤਾਬਕ ਇਸ ਖੋਜ ਵਿਚ ਨਾ ਸਿਰਫ ਮੂਲਧਨ ਸਗੋਂ ਬਿਆਜ ਦੀ ਰਕਮ ਤੇ ਵੀ ਬਹੁਤ ਖਰਚ ਹੋਇਆ।

ਡੀਐਸਟੀ ਨੇ ਆਖਰੀ ਬੈਠਕ ਵਿਚ ਇਸ ਦੇ ਬਦਲੇ ਯੂਨੀਵਰਸਿਟੀ ਤੋਂ ਨਵਾਂ ਸੁਝਾਅ ਮੰਗਿਆ ਸੀ ਪਰ ਉਹ ਸੁਝਾਅ ਵੀ ਨਹੀ ਦੇ ਸਕੇ। ਮੈਡੀਕਲ ਪਲਾਂਟ ਦੀ ਮੈਪਿੰਗ ਵਿਚ ਹੀ ਯੂਨੀਵਰਸਿਟੀ ਨੇ 8 ਕਰੋੜ 42 ਲੱਖ 70 ਹਜ਼ਾਰ 854 ਰੁਪਏ ਖਰਚ ਕਰ ਦਿਤੇ। ਇਸ ਪਰਿਯੋਜਨਾ ਵਿਚ ਯੂਨੀਵਰਸਿਟੀ ਨੂੰ ਖੋਜ ਸਹਾਇਕ, ਪ੍ਰੋਜੈਕਟ ਫੈਲੋ, ਤਕਨੀਕੀ ਸਹਾਇਕ ਅਤੇ ਫੀਲਡ ਸਹਾਇਕ ਦੇ ਅਹੁਦਿਆਂ ਤੇ ਲਗਭਗ 26 ਲੋਕ ਮਿਲੇ ਸਨ। ਸਾਢੇ ਛੇ ਕਰੋੜ ਰੁਪਏ ਦੀ ਰਕਮ ਨਾਲ 20 ਤੋਂ ਵੱਧ ਉਪਕਰਣ ਖਰੀਦੇ ਗਏ। ਖੋਜ ਦੇ ਪਹਿਲੇ ਪੜਾਅ ਲਈ

ਤਿੰਨ ਸਾਲ ਦਾ ਸਮਾਂ ਦਿਤਾ ਗਿਆ ਸੀ ਪਰ ਇਸ ਪ੍ਰੋਜੈਕਟ ਦੇ ਕੁਆਰਡੀਨੇਟਰ ਬਦਲਦੇ ਗਏ। ਦੱਸ ਦਈਏ ਕਿ ਭਾਵੇ ਇਸ ਪ੍ਰੋਜੈਕਟ ਵਿਚ ਕਾਮਯਾਬੀ ਨਹੀਂ ਮਿਲੀ ਪਰ 200 ਰੁਪਏ ਤੋਂ ਲੈ ਕੇ 2500 ਰੁਪਏ ਤੱਕ ਕੋਈ ਵੀ ਸੰਸਥਾ ਜਾਂ ਖੋਜੀ ਇਥੇ ਦੇ ਉਪਕਰਣਾਂ ਦੀ ਵਰਤੋਂ ਕਰ ਸਕਦੇ ਹਨ। ਡੀਐਸਟੀ ਨੇ ਪੰਜ ਸਾਲ ਲਈ ਇਹ ਪਰਿਯੋਜਨਾ ਦਿਤੀ ਸੀ ਜਿਸ ਦੌਰਾਨ ਸਰਵੇਖਣ ਕੀਤਾ ਜਾਣਾ ਸੀ ਕਿ ਇਹ ਪੌਦੇ ਕਿਉਂ ਖਾਸ ਹਨ ਤੇ ਇਨਾਂ ਦੀ ਕੀ ਵਿਸ਼ੇਸ਼ਤਾ ਹੈ ਪਰ ਇਸ ਦੀ ਜਾਣਕਾਰੀ ਖੋਜੀ ਨਹੀਂ ਲੱਭ ਸਕੇ।