Agriculture News: ਖੇਤੀ ਲਈ ਬਹੁਤ ਉਪਯੋਗੀ ਹੈ ਨਿੰਮ ਇਸ ਤਰ੍ਹਾਂ ਕਰੋ ਇਸਦੀ ਖੇਤਾਂ ‘ਚ ਵਰਤੋਂ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਨਿੰਮ ਬਹੁਤ ਹੀ ਉਪਯੋਗੀ ਰੁੱਖ ਹੈ ਇਸ ਦੀ ਵਰਤੋਂ ਸਦੀਆਂ ਤੋਂ ਹੁੰਦੀ ਆ ਰਹੀ ਹੈ ਪਰ ਹੁਣ ਦੇ ਦਿਨਾਂ ਵਿਚ ਅਸੀਂ ਇਸ ਦੀ ਮਹੱਤਤਾ ਨੂੰ ਭੁੱਲ ਚੁੱਕੇ ਹਾਂ। ਅੱਜ ਵੀ ਇਸ ਦੀ...

Neem is very useful for agriculture, this is how to use it in the fields

 

Agriculture News: ਨਿੰਮ ਬਹੁਤ ਹੀ ਉਪਯੋਗੀ ਰੁੱਖ ਹੈ ਇਸ ਦੀ ਵਰਤੋਂ ਸਦੀਆਂ ਤੋਂ ਹੁੰਦੀ ਆ ਰਹੀ ਹੈ ਪਰ ਹੁਣ ਦੇ ਦਿਨਾਂ ਵਿਚ ਅਸੀਂ ਇਸ ਦੀ ਮਹੱਤਤਾ ਨੂੰ ਭੁੱਲ ਚੁੱਕੇ ਹਾਂ। ਅੱਜ ਵੀ ਇਸ ਦੀ ਵਰਤੋਂ ਖੇਤੀਬਾੜੀ ਵਿਚ ਬਹੁਤ ਜਗ੍ਹਾ ‘ਤੇ ਕੀਤੀ ਜਾਂਦੀ ਹੈ। ਨਿੰਮ ਦੀ ਵਰਤੋਂ ਕੀਟਨਾਸ਼ਕ, ਖ਼ਾਦ, ਉੱਲੀ ਰੋਗ, ਜੀਵਾਣੂ ਰੋਗ ਅਤੇ ਹੋਰ ਕਈਂ ਤਰ੍ਹਾਂ ਦੇ ਜਰੂਰੀ ਤੱਤ ਪ੍ਰਦਾਨ ਕਰਨ ਵਾਸਤੇ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਨਿੰਮ ਦੀ ਵੱਖ-ਵੱਖ ਤਰ੍ਹਾਂ ਨਾਲ ਖੇਤਾਂ ਵਿਚ ਵਰਤੋਂ :-

ਰਸਾਇਣਿਕ ਦਵਾਈਆਂ ਦੀ ਸਪਰੇਅ ਨਿੰਮ ਨਾਲ ਮਿਲਾ ਕੇ ਕਰੋ। ਇਸ ਤਰ੍ਹਾਂ ਕਰਨ ਨਾਲ ਰਸਾਇਣਿਕ ਦਵਾਈਆਂ ਦੀ ਵਰਤੋਂ ਵਿਚ 25-30 ਫ਼ੀਸਦੀ ਕਮੀ ਆਉਂਦੀ ਹੈ। ਨਿੰਮ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ। ਨਿੰਮ ਕੇਕ ਪਾਊਡਰ ਪਾਉਣ ਨਾਲ ਖੇਤ ਵਿਚ ਬਹੁ-ਪੱਖੀ ਪ੍ਰਭਾਵ ਦੇਖੇ ਜਾ ਸਕਦੇ ਹਨ। ਜਿਵੇਂ ਕਿ ਇਸ ਨਾਲ ਪੌਦੇ ਨਿਮਾਟੋਡ ਅਤੇ ਫੰਗਸ ਤੋਂ ਬਚੇ ਰਹਿੰਦੇ ਹਨ।

ਇਸ ਵਿਧੀ ਨਾਲ ਜ਼ਮੀਨ ਦੇ ਤੱਤ ਆਸਾਨੀ ਨਾਲ ਪੌਦੇ ਨਾਲ ਮਿਲ ਜਾਂਦੇ ਹਨ। ਨਿੰਮ ਹਾਨੀਕਾਰਕ ਕੀਟਾਂ ਦੇ ਜੀਵਨ-ਚੱਕਰ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਵੇਂ ਕਿ ਅੰਡੇ, ਲਾਰਵਾ ਆਦਿ। ਇਸ ਤੋਂ ਇਲਾਵਾ ਭੂੰਡੀਆਂ, ਸੁਡੀਆਂ, ਅਤ ਟਿੱਡਿਆਂ ਆਦਿ ‘ਤੇ ਵੀ ਪ੍ਰਭਾਵ ਪੈਂਦਾ ਹੈ। ਇਹ ਰਸ ਚੂਸਣ ਵਾਲੇ ਕੀੜਿਆਂ ਦੀ ਜ਼ਿਆਦਾ ਰੋਧਕ ਨਹੀਂ ਹੈ। ਜੇਕਰ ਨਿੰਮ ਦਾ ਗੁੱਦਾ ਯੂਰੀਆ ਨਾਲ ਵਰਤਿਆਂ ਜਾਵੇ ਤਾਂ ਖਾਦ ਦਾ ਪ੍ਰਭਾਵ ਵੱਧ ਜਾਂਦਾ ਹੈ।

ਅਤੇ ਜ਼ਮੀਨ ਵਿਚਲੀਆਂ ਹਾਨੀਕਾਰਨ ਬਿਮਾਰੀਆਂ ਅਤੇ ਕੀਟਾਂ ਤੋਂ ਬਚਾਅ ਹੁੰਦਾ ਹੈ। ਸਿਉਂਕ ਤੋਂ ਬਚਾਅ ਲਈ 3-5 ਕਿਲੋ ਨਿੰਮ ਪਾਊਡਰ ਨੂੰ ਬਿਜਾਈ ਤੋਂ ਪਹਿਲਾਂ ਇੱਕ ਏਕੜ ਮਿੱਟੀ ਵਿਚ ਮਿਲਾਓ। ਮੂੰਗਫਲੀ ਵਿਚ ਪੱਤੇ ਦੇ ਸੁਰੰਗੀ ਕੀੜੇ ਲਈ 1.0 ਫ਼ੀਸਦੀ ਦੇ ਬੀਜਾਂ ਦੇ ਰਸ ਜਾਂ 2 ਫ਼ੀਸਦੀ ਨਿੰਮ ਦੇ ਤੇਲ ਦੀ ਸਪਰੇਅ ਬਿਜਾਈ ਤੋਂ 35-40 ਦਿਨਾਂ ਬਾਅਦ ਕਰੋ। ਜੜ੍ਹਾਂ ਵਿਚ ਗੰਢਾਂ ਬਣਨ ਦੀ ਬਿਮਾਰੀ ਦੀ ਰੋਕਥਾਮ ਲਈ 50 ਗ੍ਰਾਮ ਨਿੰਮ ਪਊਡਰ ਨੂੰ 50 ਲੀਟਰ ਪਾਣੀ ਵਿਚ ਪੂਰੀ ਰਾਤ ਡੋਬੋ ਅਤੇ ਫਿਰ ਸਪਰੇਅ ਕਰੋ।