ਮਾਰਕੀਟ ਕਮੇਟੀ ਨੇ 45 ਕਿਸਾਨਾਂ ਨੂੰ ਪਾਸ ਜਾਰੀ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਅੱਜ ਮਾਰਕੀਟ ਕਮੇਟੀ ਮੋਰਿੰਡਾ ਵਲੋਂ ਕਰਫ਼ਿਊ ਦੌਰਾਨ ਅਨਾਜ ਮੰਡੀ ਮੋਰਿੰਡਾ ਵਿਚ ਕਣਕ ਦੀ ਆਮਦ ਨੂੰ ਯਕੀਨੀ ਬਣਾਉਣ ਲਈ ਚੇਅਰਮੈਨ ਗੁਰਵਿੰਦਰ ਸਿੰਘ

File photo

ਮੋਰਿੰਡਾ, 13 ਅਪ੍ਰੈਲ (ਮੋਹਨ ਸਿੰਘ ਅਰੋੜਾ, ਰਾਜ ਕੁਮਾਰ ਦਸੋੜ): ਅੱਜ ਮਾਰਕੀਟ ਕਮੇਟੀ ਮੋਰਿੰਡਾ ਵਲੋਂ ਕਰਫ਼ਿਊ ਦੌਰਾਨ ਅਨਾਜ ਮੰਡੀ ਮੋਰਿੰਡਾ ਵਿਚ ਕਣਕ ਦੀ ਆਮਦ ਨੂੰ ਯਕੀਨੀ ਬਣਾਉਣ ਲਈ ਚੇਅਰਮੈਨ ਗੁਰਵਿੰਦਰ ਸਿੰਘ ਕਕਰਾਲੀ ਦੀ ਅਗਵਾਈ 'ਚ ਕਿਸਾਨਾਂ ਨੂੰ ਪਾਸ ਵੰਡੇ ਗਏ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਕਕਰਾਲੀ ਨੇ ਦਸਿਆ ਕਿ ਇਲਾਕੇ ਦੇ ਕੁਲ 45 ਕਿਸਾਨਾਂ ਨੂੰ ਪਾਸ ਜਾਰੀ ਕੀਤੇ ਗਏ ਹਨ।

ਉਨ੍ਹਾਂ ਦਸਿਆ ਕਿ ਮੈਸ: ਮੋਰਿੰਡਾ ਰਾਈਸ ਐਂਡ ਜਨਰਲ ਮਿੱਲ ਪਿੰਡ ਕਾਂਜਲਾ, ਪੀ ਐਸ ਟਰੇਡਜ਼ ਕੰਪਨੀ, ਮੈਸ: ਰਤਨ ਸਿੰਘ ਐਂਡ ਕੰਪਨੀ ਮੋਰਿੰਡਾ, ਮੈਸ: ਚਾਵਲਾ ਰਾਈਸ ਐਂਡ ਜਨਰਲ ਮਿੱਲ ਪਿੰਡ ਕਾਈਨੌਰ ਅਤੇ ਬੰਤ ਸਿੰਘ ਐਂਡ ਸੰਨਜ਼ ਨੂੰ ਪਾਸ ਵੰਡੇ ਗਏ ਅਤੇ ਪੰਜ-ਪੰਜ ਪਾਸ ਚੱਕਲਾਂ ਤੇ ਰਸੂਲਪੁਰ ਮੰਡੀ ਨੂੰ ਦਿਤੇ ਗਏ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਮੋਰਿੰਡਾ ਵਿਚ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਸਾਰੀ ਮੰਡੀ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੈਨੀਟਾਈਜ਼ ਕਰ ਦਿਤਾ ਹੈ।