Farming News: ਕਿਸਾਨ ਜਗਦੇਵ ਸਿੰਘ 12 ਸਾਲਾਂ ਤੋਂ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਰ ਰਿਹੈ ਕਣਕ ਦੀ ਬਿਜਾਈ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

Farming News: ਵਾਤਾਵਰਨ ਦੀ ਸ਼ੁੱਧਤਾ ’ਚ ਯੋਗਦਾਨ ਪਾ ਰਿਹਾ ਕਿਸਾਨ ਜਗਦੇਵ ਸਿੰਘ

Farmer Jagdev Singh has been planting wheat without burning the stubble Faridkot News

Farmer Jagdev Singh has been planting wheat without burning the stubble Faridkot News: ਜ਼ਿਲ੍ਹਾ ਫ਼ਰੀਦਕੋਟ ’ਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ’ਤੇ ਲਿਆਉਣ ਦੇ ਮਿੱਥੇ ਟੀਚੇ ਦੀ ਪੂਰਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ, ਇਸ ਵਿਚ ਬਹੁਤ ਸਾਰੇ ਕਿਸਾਨ ਵੀ ਬਣਦਾ ਯੋਗਦਾਨ ਪਾ ਰਹੇ ਹਨ।

ਅਜਿਹੇ ਕਿਸਾਨਾਂ ’ਚ ਪਿੰਡ ਜਿਉਣਵਾਲਾ ਦੇ ਅਗਾਂਹਵਧੂ ਕਿਸਾਨ ਜਗਦੇਵ ਸਿੰਘ ਜੋ ਪਿਛਲੇ 12 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਖੇਤ ’ਚ ਵਾਹ ਕੇ ਦੂਜੇ ਕਿਸਾਨਾਂ ਲਈ ਮਿਸਾਲ ਬਣ ਕੇ ਕੰਮ ਕਰ ਰਿਹਾ ਹੈ।  ਕਿਸਾਨ ਜਗਦੇਵ ਸਿੰਘ ਪਰਾਲੀ ਨੂੰ ਅੱਗ ਲਾਏ ਬਗ਼ੈਰ ਕਣਕ ਦੀ ਬਿਜਾਈ ਕਰ ਕੇ ਸਫ਼ਲ ਕਿਸਾਨ ਵਜੋਂ ਉਭਰ ਰਿਹਾ ਹੈ, ਜੋ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਵਜੋਂ ਕੰਮ ਕਰ ਰਿਹਾ ਹੈ। ਕਿਸਾਨ ਜਗਦੇਵ ਸਿੰਘ ਇਕ ਅਗਾਂਹਵਧੂ ਸੋਚ ਵਾਲਾ ਕਿਸਾਨ ਹੈ।

ਉਸ ਵਲੋਂ ਕੰਬਾਈਨ ਹਾਸਵੈਸਟਰ ਨਾਲ ਸੁਪਰ ਐਸ.ਐਮ.ਐਸ. ਲਾ ਕੇ ਅਪਣੀ ਅਤੇ ਹੋਰ ਕਿਸਾਨਾਂ ਦੀ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ। ਕਿਸਾਨ ਜਗਦੇਵ ਸਿੰਘ ਦਸਦਾ ਹੈ ਕਿ ਸੁਪਰ ਐਸ.ਐਮ.ਐਸ. ਨਾਲ ਝੋਨੇ ਦੀ ਕਟਾਈ ਕਰਨ ਨਾਲ ਝੋਨੇ ਦੀ ਰਹਿੰਦ-ਖੂੰਹਦ ਛੋਟੇ-ਛੋਟੇ ਟੁਕੜਿਆਂ ’ਚ ਕੱਟ ਕੇ ਇਕਸਾਰ ਖਿਲਰ ਜਾਂਦੀ ਹੈ, ਜਿਸ ਉਪਰੰਤ ਸੁਪਰ ਸੀਡਰ ਅਤੇ ਸਮਾਰਟ ਸੀਡਰ ਦੀ ਵਰਤੋਂ ਕਰ ਕੇ ਝੋਨੇ ਦੀ ਪਰਾਲੀ ਨੂੰ ਖੇਤ ’ਚ ਹੀ ਸੰਭਾਲ ਕੇ ਕਣਕ ਦੀ ਬਿਜਾਈ ਕਰਦਾ ਹੈ। ਕਿਸਾਨ ਮੁਤਾਬਕ ਇਸ ਵਿਧੀ ਰਾਹੀ ਉਹ 20 ਕਿਲੋ ਯੂਰੀਆ, 15 ਕਿਲੋ ਡੀ.ਏ.ਪੀ. ਪ੍ਰਤੀ ਏਕੜ ਅਤੇ ਡੀਜ਼ਲ ਦੀ ਬੱਚਤ ਕਰਦਾ ਹੈ।