Mansa News : ਮਾਨਸਾ ਦੇ ਨੌਜਵਾਨ ਨੇ ਚੰਦਨ ਦੀ ਖੇਤੀ ਕਰ ਪੈਦਾ ਕੀਤੀ ਮਿਸਾਲ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

Mansa News : 50 ਹਜ਼ਾਰ ਤੋਂ ਸ਼ੁਰੂ ਕੀਤੀ ਖੇਤੀ ਤੇ 10 ਸਾਲਾਂ ’ਚ ਹੋ ਜਾਣਗੇ 2 ਕਰੋੜ

ਅਮਨਦੀਪ ਸਿੰਘ ਜਾਣਕਾਰੀ ਦਿੰਦੇ ਹੋਏ

Mansa News in Punjabi : ਜਿੱਥੇ ਪੰਜਾਬ ਵਿੱਚ ਵੱਖ-ਵੱਖ ਫ਼ਸਲਾਂ ਦੀ ਖੇਤੀ ਕੀਤੀ ਜਾਂਦੀ ਹੈ ਉੱਥੇ ਹੀ ਮਾਨਸਾ ਦੇ ਪਿੰਡ ਭਾਦੜਾ ਦੇ ਨੌਜਵਾਨ ਅਮਨਦੀਪ ਸਿੰਘ ਨੇ ਆਪਣੇ ਪਿੰਡ ਹੀ ਚੰਦਨ ਦੀ ਖੇਤੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਡਰੈਗਨ ਫ਼ਰੂਟ ਦੀ ਖੇਤੀ ਨਾਲ ਲੱਖਾਂ ਰੁਪਏ ਕਮਾ ਰਿਹਾ। ਗੁਜਰਾਤ ਘੁੰਮਣ ਗਏ ਨੂੰ ਮਿਲੀ ਸੀ ਜਾਣਕਾਰੀ ਉਸ ਤੋਂ ਬਾਅਦ ਕੀਤੀ ਰਿਸਰਚ ਤੇ ਹੁਣ ਪਿੰਡ ’ਚ ਹੀ ਸ਼ੁਰੂ ਕਰ ਲਿਆ ਆਪਣਾ ਵਪਾਰ। ਪੰਜਾਬ ਵਿੱਚ ਰਹਿ ਕੇ ਹੀ ਕਮਾਇਆ ਜਾ ਸਕਦਾ ਪੈਸਾ ਵਿਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ। 50 ਹਜ਼ਾਰ ਦੀ ਕੀਮਤ ਖਰਚ ਕੇ ਕੀਤੀ ਨਾਲ 10 ਸਾਲਾਂ ’ਚ ਅਮਨਦੀਪ ਦੋ ਕਰੋੜ ਰੁਪਏ ਕਮਾਏਗਾ ।  

ਜਾਣਕਾਰੀ ਦਿੰਦਿਆਂ ਅਮਨਦੀਪ ਸਿੰਘ ਨੇ ਦੱਸਿਆ ਕਿ ਉਸਦੀ ਉਮਰ ਮਹਿਜ 26 ਸਾਲ ਹੈ ਅਤੇ ਉਸਨੇ ਕੁਝ ਮਹੀਨੇ ਪਹਿਲਾਂ ਹੀ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਉਸਨੇ ਦੱਸਿਆ ਕਿ ਉਹ ਦੋਸਤਾਂ ਨਾਲ ਘੁੰਮਣ ਲਈ ਗੁਜਰਾਤ ਗਿਆ ਸੀ ਜਿਸ ਸਮੇਂ ਉਸ ਨੂੰ ਚੰਦਨ ਦੀ ਖੇਤੀ ਬਾਰੇ ਪਤਾ ਲੱਗਿਆ ਤੇ ਨਾਲ ਹੀ ਡਰੈਗਨ ਫਰੂਟ ਦੀ ਖੇਤੀ ਦੀ ਸਮਝ ਲੱਗੀ। ਅਮਨਦੀਪ ਦਾ ਕਹਿਣਾ ਹੈ ਕਿ ਚੰਦਨ ਦੀ ਖੇਤੀ ਕਿਸੇ ਵੀ ਮਾਰੂ ਧਰਤੀ ’ਚ ਕੀਤੀ ਜਾ ਸਕਦੀ ਹੈ ਉਸਦੇ ਲਈ ਉਪਜਾਊ ਮਿੱਟੀ ਹੋਣਾ ਜ਼ਰੂਰੀ ਨਹੀਂ ਸਗੋਂ ਚੰਦਨ ਦੀ ਖੇਤੀ ’ਚ ਪਾਣੀ ਦੀ ਵਰਤੋਂ ਵੀ ਬਹੁਤ ਘੱਟ ਕੀਤੀ ਜਾਂਦੀ ਹੈ ਅਤੇ 10 ਸਾਲਾਂ ’ਚ ਚੰਦਨ ਦੇ ਬੂਟੇ ਵੇਚਣ ਲਈ ਤਿਆਰ ਹੋ ਜਾਂਦੇ ਹਨ। ਜਿਨਾਂ ਦੀ ਕੀਮਤ 1 ਲੱਖ ਰੁਪਏ ਪ੍ਰਤੀ ਬੂਟਾ ਹੁੰਦੀ ਹੈ ।

ਉੱਥੇ ਹੀ ਅਮਨਦੀਪ ਨੇ ਪੰਜਾਬ ਦੇ ਨੌਜਵਾਨਾਂ ਤੇ ਕਿਸਾਨਾਂ ਨੂੰ ਇੱਕ ਸੁਨੇਹਾ ਵੀ ਦਿੱਤਾ ਕਿ ਉਹ ਆਪਣੀ ਮਾਰੂ ਜ਼ਮੀਨ ਵਿੱਚ ਵੀ ਚੰਦਨ ਦੀ ਖੇਤੀ ਕਰ ਸਕਦੇ ਹਨ ਤੇ ਪੰਜਾਬ ’ਚ ਰਹਿ ਕੇ ਚੰਗੀ ਆਮਦਨ ਕਮਾ ਸਕਦੇ ਹਨ।

ਅਮਨਦੀਪ ਨੇ ਕਿਹਾ ਕਿ ਉਸ ਨੇ ਚੰਦਨ ਦੀ ਖੇਤੀ ਇੱਕ ਏਕੜ ਵਿੱਚ ਲਗਾਈ ਹੈ ਜਿਸ ਵਿੱਚ 200 ਦੇ ਕਰੀਬ ਬੂਟੇ ਹਨ ਅਤੇ ਉਸ ਦੇ ਵਿੱਚ ਹੀ ਉਸਨੇ ਡਰੈਗਨ ਫਰੂਟ ਦੀ ਖੇਤੀ ਕੀਤੀ ਹੈ ਜਦੋਂ ਤੱਕ ਚੰਦਨ ਵੇਚਣ ਲਈ ਤਿਆਰ ਹੋਵੇਗਾ ਉਸ ਸਮੇਂ ਤੱਕ ਡਰੈਗਨ ਫਰੂਟ ਮਾਰ ਦਿੰਦੇ ਵੇਚ ਕੇ ਚੰਗੀ ਆਮਦਨ ਪ੍ਰਾਪਤ ਹੋ ਜਾਂਦੀ ।

(For more news apart from Mansa youth sets an example by cultivating sandalwood News in Punjabi, stay tuned to Rozana Spokesman)