100 ਏਕੜ ਕਣਕ ਦੀ ਫ਼ਸਲ ਅਚਾਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਇਸ ਲੱਗੀ ਅੱਗ ਤੇ ਕਾਬੂ ਪਾਉਣ ਲਈ ਕਿਸਾਨਾਂ ਨੇ ਟਰੱਕਟਰਾਂ ਦੇ ਹਲ,ਤਵੀਆਂ ਤੋਂ ਇਲਾਵਾ ਸਪਰੇਅ ਪੰਪਾਂ ਦੀ ਵਰਤੋਂ ਕੀਤੀ, ਫਾਇਰ ਬ੍ਰਿਗੇਡ ਦੀ ਗੱਡੀ ਵੀ ਅੱਗ ਬਝਾਉਦੀ ਰਹੀ

Crops Burn

ਪਿੰਡ ਦੋਲੇਵਾਲ,ਹੁਸੈਨਪੁਰਾ ਅਤੇ ਮੰਨਵੀ ਦੇ ਕਿਸਾਨਾਂ ਦੀ ਤਕਰੀਬਨ 100 ਏਕੜ ਖੜੀ ਕਣਕ ਨੂੰ ਅਚਾਨਕ ਅੱਗ ਲੱਗਣ ਕਾਰਨ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਲੱਗੀ ਅੱਗ ਤੇ ਕਾਬੂ ਪਾਉਣ ਲਈ ਕਿਸਾਨਾਂ ਨੇ ਟਰੱਕਟਰਾਂ ਦੇ ਹਲ,ਤਵੀਆਂ ਤੋਂ ਇਲਾਵਾ ਸਪਰੇਅ ਪੰਪਾਂ ਦੀ ਵਰਤੋਂ ਕੀਤੀ, ਫਾਇਰ ਬ੍ਰਿਗੇਡ ਦੀ ਗੱਡੀ ਵੀ ਅੱਗ ਬਝਾਉਦੀ ਰਹੀ।ਅੱਗ ਲੱਗਣ ਦੀ ਖਬਰ ਮਿਲਦਿਆਂ ਸਾਰ ਹੀ ਡੀ.ਐਸ.ਪੀ. ਪਲਵਿੰਦਰ ਸਿੰਘ ਚੀਮਾਂ ਦੀ ਅਗਵਾਈ ਹੇਠ ਭਾਰੀ ਗਿਣਤੀ 'ਚ ਪੁਲਿਸ ਫੋਰਸ ਘਟਨਾ ਸਥਾਨ ਤੇ ਪਹੁੰਚੀ ਅਤੇ ਥਾਣਾ ਮੁੱਖ ਗੁਰਭਜਨ ਸਿੰਘ ਅਤੇ ਸਹਾਇਕ ਥਾਣੇਦਾਰ ਜਗਦੇਵ ਸਿੰਘ ਵੱਲੋਂ ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਹਾਜਰ ਕਿਸਾਨ ਆਗੂ ਸਰਬਜੀਤ ਸਿੰਘ ਭੁਰਥਲਾ ਮੰਡੇਰ ਤੇ ਮਨਜਿੰਦਰ ਸਿੰਘ ਮੰਗਾ ਨੇ ਦੱਸਿਆ ਕਿ ਹਾਦਸਾ ਬਿਜਲੀ ਬੋਰਡ ਦੀ ਲਾਪਰਵਾਹੀ ਕਾਰਣ ਵਾਪਰਿਆ ਹੈ ਕਿਉਕਿ ਮੰਨਵੀ ਗਰਿੱਡ ਤੋਂ ਦੋਲੇਵਾਲ ਸੜਕ ਤੇ ਸਥਿਤ ਇਕ ਸੈਲਰ ਨੂੰ 24 ਘੰਟੇ ਬਿਜਲੀ ਸਪਲਾਈ ਆਉਦੀ ਹੈ, ਉਥੇ ਇਕ ਟਾਹਲੀ ਦੇ ਦਰੱਖਤ ਦੀਆਂ ਟਾਹਣੀਆਂ ਤਾਰਾ ਨਾਲ ਟਕਰਾਈਆ ਤੇ ਇਹ ਅੱਗ ਲੱਗੀ ਹੈ।

ਇਸ ਸਬੰਧੀ ਜ਼ਦੋਂ ਐਸ.ਡੀ.ਓ. ਲਸੋਈ ਮਲਕੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ  ਜੇ.ਈ. ਨੂੰ ਮੌਕਾ ਵੇਖਣ ਭੇਜਿਆ ਗਿਆ ਹੈ। ਮੌਕੇ ਤੇ ਹਾਜਰ ਨਾਇਬ ਤਹਿਸੀਲਦਾਲ ਬਹਾਦਰ ਸਿੰਘ ਨੇ ਕਿਹਾ ਕਿ ਅੱਗ ਕਿਵੇ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਉਚਿਤ ਮੁਆਵਜਾ ਮਿਲੇ ਇਸ ਲਈ ਉਚ ਅਧਿਕਾਰੀਆਂ ਨੂੱ ਲਿਖਿਆ ਜਾਵੇਗਾ। ਸਾਬਕਾ ਚੇਅਰਮੈਨ ਹਰਬੰਸ ਸਿੰਘ ਚੌਂਦਾ, ਠੇਕੇਦਾਰ ਕੇਸਰ ਸਿੰਘ ਚੌਂਦਾ, ਮੇਜਰ ਸਿੰਘ ਲਾਡੇਵਾਲ ਪ੍ਰਧਾਨ ਕੋ: ਸੋਸਾਇਟੀ, ਕੇਵਲ ਸਿੰਘ ਜਾਗੋਵਾਲ ਨੇ ਦੱÎਸਿਆ ਕਿ ਸਮਸੇਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਹੁਸੈਨਪੁਰਾ ਦੀ 63 ਬਿੱਘੇ, ਬਲਵੰਤ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਦੌਲੋਵਾਲ ਦੀ 167 ਬਿੱਘੇ, ਮਨਜੀਤ ਸਿੰਘ ਪੁੱਤਰ ਜ਼ੋਰਾ ਸਿੰਘ ਪਿੰਡ ਦੋਲੋਵਾਲ ਦੀ 26 ਬਿੱਘੇ, ਜ਼ੋਗਿੰਦਰ ਸਿੰਘ ਪੁੱਤਰ ਜੀਤ ਸਿੰਘ ਪਿੰਡ ਹੁਸੈਨਪੁਰਾ ਦੀ 12 ਬਿੱਘੇ, ਮਨਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਹੁਸੈਨਪੁਰਾ ਦੀ 80 ਬਿੱਘੇ, ਸੁਪਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਪਿੰਡ ਦੋਲੋਵਾਲ ਦੀ 40 ਬਿੱਘੇ, ਜਗਤਾਰ ਸਿੰਘ ਪੁੱਤਰ ਚਮਕੌਰ ਸਿੰਘ ਦੀ 20 ਬਿੱਘੇ, ਮੇਵਾ ਸਿੰਘ ਪੁੱਤਰ ਮੇਘ ਸਿੰਘ ਪਿੰਡ ਦੋਲੋਵਾਲ ਦੀ 20 ਬਿੱਘੇ ਅਤੇ ਗੁਰਦੀਪ ਸਿੰਘ ਪੁੱਤਰ ਰਾਮ ਸਿੰਘ ਦੋਲੋਵਾਲ ਦੀ 20 ਬਿੱਘੇ ਪੱਕੀ ਕਣਕ ਸੜ ਕੇ ਸੁਆਹ ਹੋ ਗਈ ਹੈ।