ਛੱਤੀਸਗੜ੍ਹ ਦੇ ਕਿਸਾਨ ਵਰਮੀਕੰਪੋਸਟ ਨਾਲ ਕਮਾ ਰਹੇ ਪ੍ਰਤੀ ਮਹੀਨਾ ਇੱਕ ਲੱਖ ਰੁਪਏ  

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਅੱਗੇ ਇਕ ਹੋਰ ਚੰਗੀ ਖਬਰ ਇਹ ਵੀ ਹੈ ਕਿ ਇਨ੍ਹਾਂ ਟੈਂਕਾਂ ਨਾਲ ਚਾਰ ਗੇੜਾਂ ਵਿੱਚ ਲੱਗਭੱਗ ਵੀਹ ਟਨ ਗੰਡੋਆ ਖਾਦ ਬਣਾਈ ਜਾਵੇਗੀ, ਜਿਸਦੇ ਨਾਲ ਸਮੂਹ ਨੂੰ 16 ਲੱਖ ਰੁਪਏ...

vermicompost

ਛੱਤੀਸਗੜ ਵਿਚ ਇਨ੍ਹੀ ਦਿਨੀ ਖੇਤੀ ਦੇ ਨਵੇਂ-ਨਵੇਂ ਤੌਰ ਤਰੀਕੇ ਦੇਖਣ ਨੂੰ ਮਿਲ ਰਹੇ ਹਨ । ਕਿਸਾਨਾਂ ਦੇ ਵਿਚ ਖੇਤੀ ਕਰਨ ਦਾ ਉਤਸਾਹ ਵੀ ਇਥੇ ਕਾਫ਼ੀ ਵਧਦਾ ਜਾ ਰਿਹਾ ਹੈ । ਛੱਤੀਸਗੜ ਦੇ ਕੋਰਿਆ ਜ਼ਿਲ੍ਹੇ ਦੇ ਆਦਿਵਾਸੀ ਬਹੁਲ ਪਿੰਡ ਜਗਤਪੁਰ ਦੇ ਕਈ ਕਿਸਾਨਾਂ ਨੇ  ਸਾਮੂਹਕ ਰੂਪ ਨਾਲ ਵਰਮੀਕੰਪੋਸਟ ਬਣ ਕੇ ਸਿਰਫ ਤਿੰਨ ਮਹੀਨੇ ਵਿਚ ਤਿੰਨ ਲੱਖ ਰੁਪਏ ਦੀ ਕਮਾਈ ਕੀਤੀ ਹੈ ।  

ਇਹ ਕਾਰਜ ਖੇਤੀਬਾੜੀ ਵਿਗਿਆਨ ਕੇਂਦਰ ਕੋਰਿਆ ਦੇ ਮਾਰਗਦਰਸ਼ਨ ਨਾਲ ਕੀਤਾ ਗਿਆ ਹੈ ।  ਉਥੇ ਹੀ ਸਰਕਾਰ ਦੀ ਮੁੱਖਮੰਤਰੀ ਕੌਸ਼ਲ ਵਿਕਾਸ ਯੋਜਨਾ ਵੀ ਇਸ ਕਾਰਜ ਵਿਚ ਅਹਿਮ ਭੂਮਿਕਾ ਨਿਭਾਈ ਹੈ । ਪਿੰਡ ਜਗਤਪੁਰ ਵਿਚ 100 ਗੰਡੋਆ ਖਾਦ ਨਾਲ ਪਹਿਲੇ ਗੇੜ ਵਿਚ ਪੰਜ ਟਨ ਗੰਡੋਆ ਖਾਦ ਦਾ ਉਤਪਾਦਨ ਕੀਤਾ ਗਿਆ ।  ਅੱਗੇ ਇਕ ਹੋਰ ਚੰਗੀ ਖਬਰ ਇਹ ਵੀ ਹੈ ਕਿ ਇਨ੍ਹਾਂ ਟੈਂਕਾਂ ਨਾਲ ਚਾਰ ਗੇੜਾਂ ਵਿੱਚ ਲੱਗਭੱਗ ਵੀਹ ਟਨ ਗੰਡੋਆ ਖਾਦ ਬਣਾਈ ਜਾਵੇਗੀ, ਜਿਸਦੇ ਨਾਲ ਸਮੂਹ ਨੂੰ 16 ਲੱਖ ਰੁਪਏ ਦੀ ਸਾਲਾਨਾ ਆਮਦਨੀ ਹੋਵੇਗੀ ।   

ਕਿਸਾਨਾਂ ਨੂੰ ਹੋ ਰਹੇ ਇਸ ਮੁਨਾਫ਼ਾ ਲਈ ਕਈ ਸ਼ਹਿਕਾਰੀ ਸੰਸਥਾਵਾਂ ਨੇ ਸਹਿਯੋਗ ਕੀਤਾ ਹੈ ਜਿਸ ਵਿਚ ਖੇਤੀਬਾੜੀ ਵਿਗਿਆਨ ਕੇਂਦਰ ਕੋਰਿਆ, ਖੇਤੀਬਾੜੀ ਵਿਭਾਗ ਆਦਿ ਸ਼ਾਮਿਲ ਹਨ । ਉਥੇ ਹੀ ਕਿਸਾਨਾਂ ਦੁਆਰਾ ਤਿਆਰ ਕੀਤੇ ਜਾ ਰਹੇ ਇਸ ਵਰਮੀਕੰਪੋਸਟ ਦੀ ਖਰੀਦ ਅੱਠ ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਕੀਤੀ ਜਾ ਰਹੀ ਹੈ ।  ਉਥੇ ਹੀ ਕਿਸਾਨ ਸਮੂਹ ਦੀ ਜੇਕਰ ਗੱਲ ਕਰੀਏ ਤਾਂ ਇਹ ਸਮੂਹ ਹੁਣ ਤੱਕ ਤਿੰਨ ਲੱਖ ਰੁਪਏ ਦੀ ਗੰਡੋਆ ਖਾਦ ਵੇਚ ਚੁੱਕਿਆ ਹੈ ।

ਦਸਣਯੋਗ ਹੈ ਕਿ ਇੰਦਰਾ ਖੇਤੀਬਾੜੀ ਵਿਸ਼ਵ ਵਿਦਿਆਲਿਆ ਦੇ ਖੇਤੀਬਾੜੀ ਵਿਗਿਆਨ ਕੇਂਦਰ ਕੋਰਿਆ ਦੁਆਰਾ ਜਿਲ੍ਹੇ  ਦੇ ਦੁਰੇਡੇ ਸਥਿਤ ਆਦਿਵਾਸੀ ਬਹੁਲ ਪਿੰਡ ਜਗਤਪੁਰ ਵਿਚ 21 ਕਿਸਾਨਾਂ ਦੇ ਸਮੂਹ ਦਾ ਗਠਨ ਕਰ ਉਨ੍ਹਾਂ ਨੂੰ ਮੁੱਖਮੰਤਰੀ ਕੌਸ਼ਲ ਵਿਕਾਸ ਯੋਜਨਾ  ਦੇ ਅਨੁਸਾਰ ਵਰਮੀਕੰਪੋਸਟ ਬਣਾਉਣ ਲਈ 90 ਘੰਟੇ ਦਾ ਅਧਿਆਪਨ ਦਿਤਾ ਗਿਆ ।