Agriculture News : ਬਸੰਤ ਰੁੱਤ ਦੀ ਮੱਕੀ ਬੀਜਣ ਪ੍ਰਤੀ ਕਿਸਾਨਾਂ ਦਾ ਵੱਧ ਰਿਹਾ ਹੈ ਰੁਝਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

Agriculture News : ਪੰਜਾਬ ’ਚ ਪਿਛਲੇ ਸਾਲ 61.21 ਲੱਖ ਹੈਕਟੇਅਰ ਰਕਬੇ ਦੇ ਮੁਕਾਬਲੇ ਇਸ ਸਾਲ ਸਾਲ 28.14 ਹੈਕਟੇਅਰ ਰਕਬੇ ’ਚ ਬਿਜਾਈ ਹੋਈ

ਕਿਸਾਨ ਮੱਕੀ ਫ਼ਸਲ ਦਿਖਾਉਂਦੇ ਹੋਏ

Agriculture News : ਪੰਜਾਬ ’ਚ ਬਸੰਤ ਰੁੱਤ ਦੀ ਮੱਕੀ ਬੀਜਣ ਪ੍ਰਤੀ ਸੂਬੇ ਦੇ ਕਿਸਾਨਾਂ ’ਚ ਲਗਾਤਾਰ ਰੁਝਾਨ ਵਧ ਰਿਹਾ ਹੈ ਹਾਲਾਂਕਿ ਖੇਤੀਬਾੜੀ ਵਿਭਾਗ ਇਸ ਦੀ ਬਿਜਾਈ ਲਈ ਸਿਫ਼ਾਰਸ਼ ਨਹੀਂ ਕਰਦਾ। ਇਸ ਦਾ ਮੁੱਖ ਕਾਰਨ ਹੈ ਕਿ ਬਸੰਤ ਰੁੱਤ ਦੀ ਮੱਕੀ ਨੂੰ ਪਾਣੀ ਦੀ ਬਹੁਤ ਲੋੜ ਪੈਂਦੀ ਹੈ ਅਤੇ ਖਰੀਫ਼ ਰੁੱਤ ਦੀ ਮੱਕੀ ਦੇ ਮੁਕਾਬਲੇ ਇਹ ਕਈ ਗੁਣਾ ਵੱਧ ਪਾਣੀ ਲੈਂਦੀ ਹੈ। ਇਸ ਦੇ ਬਾਵਜੂਦ ਕਿਸਾਨਾਂ ਨੇ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਵੱਡੇ ਪੱਧਰ ’ਤੇ ਬਸੰਤ ਰੁੱਤ ਦੀ ਮੱਕੀ ਬੀਜੀ ਹੈ। 

ਇਹ ਵੀ ਪੜੋ:Giddarbaha News : ਗਿੱਦੜਬਾਹਾ ’ਚ ਤਲਾਬ ’ਚ ਡੁੱਬਣ ਕਾਰਨ ਦੋ ਬੱਚੀਆਂ ਦੀ ਹੋਈ ਮੌਤ

ਦੱਸ ਦੇਈਏ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅੰਕੜਿਆ ਅਨੁਸਾਰ ਪਿਛਲੇ ਸਾਲ ਪੰਜਾਬ ’ਚ 61.21 ਲੱਖ ਹੈਕਟੇਅਰ ਰਕਬੇ ’ਚ ਬਸੰਤ ਰੁੱਤ ਦੀ ਮੱਕੀ ਬੀਜੀ ਗਈ ਸੀ ਜਦੋਂਕਿ ਇਸ ਸਾਲ 90.35 ਲੱਖ ਹੈਕਟੇਅਰ ਰਕਬੇ ’ਚ ਇਸ ਦੀ ਬਿਜਾਈ ਹੋਈ ਹੈ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 28.14 ਲੱਖ ਹੈਕਟੇਅਰ ਵੱਧ ਰਕਬੇ ’ਚ ਇਸ ਦੀ ਬਿਜਾਈ ਹੋਈ ਹੈ।

ਇਹ ਵੀ ਪੜੋ:Parvinder Singh Lapara : ਲੁਧਿਆਣੇ ’ਚ ਟਕਸਾਲੀ ਕਾਂਗਰਸੀ ਕੌਂਸਲਰ ਰਹੇ ਪਰਵਿੰਦਰ ਸਿੰਘ ਲਾਪਰਾਂ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ 

ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਬਸੰਤ ਰੁੱਤ ਦੀ ਮੱਕੀ ਨੂੰ ਹਰ ਹਫ਼ਤੇ ਪਾਣੀ ਦੀ ਲੋੜ ਪੈਂਦੀ ਹੈ ਕਿਉਂਕਿ ਇਸ ਦੀ ਬਿਜਾਈ ਫਰਵਰੀ-ਮਾਰਚ ’ਚ ਕੀਤੀ ਜਾਂਦੀ ਹੈ ਤੇ ਕਟਾਈ ਜੂਨ ਮਹੀਨੇ ਹੁੰਦੀ ਹੈ। ਮਈ ਮਹੀਨੇ ’ਚ ਮੱਕੀ ਨਿੱਸਰ ਜਾਂਦੀ ਹੈ ਤੇ ਇਸ ਦੀਆਂ ਛੱਲੀਆਂ ਪੈਣ ਲੱਗਦੀਆਂ ਹਨ। ਇਸ ਦੇ ਨਾਲ ਹੀ ਗਰਮੀ ਵੀ ਜੋਬਨ ’ਤੇ ਪੁੱਜ ਜਾਂਦੀ ਹੈ ਅਤੇ ਇਸ ਨੂੰ ਪਾਣੀ ਦੀ ਵਧੇਰੇ ਲੋੜ ਪੈਂਦੀ ਹੈ।

ਇਹ ਵੀ ਪੜੋ:Chandigarh News : ਚੰਡੀਗੜ੍ਹ ’ਚ ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ 22.72 ਲੱਖ ਦੀ ਠੱਗੀ

ਇਸ ਸਬੰਧੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਏ ਦਾ ਕਹਿਣਾ ਕਿ ਜਲੰਧਰ ਜ਼ਿਲ੍ਹੇ ’ਚ ਬਸੰਤ ਰੁੱਤ ਦੀ ਮੱਕੀ ਸਭ ਤੋਂ ਵੱਧ ਬੀਜੀ ਗਈ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇੱਥੇ ਆਲੂ ਦੀ ਫ਼ਸਲ ਵਧੇਰੇ ਬੀਜੀ ਜਾਂਦੀ ਹੈ ਅਤੇ ਕਿਸਾਨਾਂ ਨੇ ਆਲੂ ਦੀ ਪੁਟਾਈ ਉਪਰੰਤ ਬਸੰਤ ਰੁੱਤ ਦੀ ਮੱਕੀ ਬੀਜੀ ਹੈ।
ਗੱਲਬਾਤ ਕਰਦੇ ਜੰਡਿਆਲਾ ਖੇਤਰ ਦੇ ਪਿੰਡ ਚੌਲਾਂਗ ਵਾਸੀ ਕਿਸਾਨ ਗੁਰਮੀਤ ਸਿੰਘ ਦਾ ਕਿਹਾ ਕਿ ਉਨ੍ਹਾਂ ਨੇ 35 ਏਕੜ ਦੇ ਕਰੀਬ ਇਹ ਮੱਕੀ ਬੀਜੀ ਹੈ। ਇਸ ਦੇ ਵਧੇਰੇ ਰੁਝਾਨ ਬਾਰੇ ਕਿਸਾਨ ਗੁਰਮੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਕਿਸਾਨਾਂ ਨੂੰ ਗਿੱਲੀ ਮੱਕੀ ਜੋ ਕਿ ਸਾਈਲੇਜ (ਪਸ਼ੂਆਂ ਦੇ ਚਾਰੇ) ਲਈ ਵਰਤੀ ਜਾਂਦੀ ਹੈ, ਦਾ ਪ੍ਰਤੀ ਕੁਇੰਟਲ ਭਾਅ 1100 ਤੋਂ ਲੈ ਕੇ 1300 ਰੁਪਏ ਤੱਕ ਮਿਲਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਖੇਤੀ ਲੇਬਰ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ ਅਤੇ ਮੱਕੀ ਦੀ ਸਾਂਭ-ਸੰਭਾਲ ਲਈ ਵਧੇਰੇ ਲੇਬਰ ਦੀ ਲੋੜ ਨਹੀਂ ਪੈਂਦੀ ਹੈ ਜਦੋਂਕਿ ਇਸ ਦੇ ਉਲਟ ਖਰਬੂਜ਼ੇ ਤੇ ਹਦਵਾਣੇ ਦੀ ਗੋਡੀ ਲਈ ਲੇਬਰ ਦੀ ਕਾਫ਼ੀ ਲੋੜ ਪੈਂਦੀ ਹੈ। ਇਹੀ ਕਾਰਨ ਹੈ ਕਿ ਕਿਸਾਨਾਂ ਨੂੰ ਇਸ ਵਾਰ ਆਲੂ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੇ ਬਸੰਤ ਰੁੱਤ ਦੀ ਮੱਕੀ ਨੂੰ ਪਹਿਲ ਦਿੱਤੀ ਹੈ। ਗੁਰਮੀਤ ਸਿੰਘ ਨੇ ਕਿਹਾ ਕਿ ਇਸ ਦੀ ਐੱਮਐੱਸਪੀ ਨਾ ਮਿਲਣ ਕਾਰਨ ਕਿਸਾਨਾਂ ’ਚ ਪੱਕੀ ਹੋਈ ਫ਼ਸਲ ਵੇਚਣ ਲਈ ਤੌਖਲਾ ਰਹਿੰਦਾ ਹੈ ਪਰ ਹੋਰ ਕੋਈ ਬਦਲ ਨਾ ਹੋਣ ਕਰ ਕੇ ਕਿਸਾਨਾਂ ਨੇ ਇਸ ਵਾਰ ਵਧੇਰੇ ਮੱਕੀ ਦੀ ਕਾਸ਼ਤ ਕੀਤੀ ਹੈ।

ਇਹ ਵੀ ਪੜੋ:Faridkot Murder : ਫ਼ਸਲ ਵੇਚ ਕੇ ਵਾਪਸ ਜਾਂਦੇ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ  

ਇਸ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਦਾ ਕਹਿਣਾ ਹੈ ਕਿ ਬਸੰਤ ਰੁੱਤ ਦੀ ਮੱਕੀ ਦਾ ਝਾੜ ਖਰੀਫ਼ ਰੁੱਤ ਦੀ ਮੱਕੀ ਨਾਲੋਂ ਜ਼ਿਆਦਾ ਨਿਕਲਦਾ ਹੈ। ਇਹ ਮੱਕੀ ਪਸ਼ੂਆਂ ਦੇ ਚਾਰੇ (ਸਾਈਲੇਜ) ਲਈ ਵੱਡੇ ਪੱਧਰ ’ਤੇ ਵਰਤੀ ਜਾਂਦੀ ਹੈ। ਡਾ. ਜਸਵੰਤ ਨੇ ਕਿਹਾ ਕਿ ਹਾਲਾਂਕਿ ਵਿਭਾਗ ਬਸੰਤ ਰੁੱਤ ਦੀ ਮੱਕੀ ਦੀ ਬਿਜਾਈ ਲਈ ਸਿਫਾਰਸ਼ ਨਹੀਂ ਕਰਦਾ ਕਿਉਂਕਿ ਇਹ ਪਾਣੀ ਬਹੁਤ ਲੈਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਕੇਂਦਰ ਸਰਕਾਰ ਨੂੰ ਯੋਜਨਾ ਬਣਾ ਕੇ ਭੇਜੀ ਗਈ ਹੈ ਕਿ ਉਹ ਖਰੀਫ਼ ਰੁੱਤ ਦੀ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਰਾਹਤ ਦੇਵੇ ਤਾਂ ਜੋ ਹੋਰ ਕਿਸਾਨ ਵੀ ਇਸ ਮੱਕੀ ਦੀ ਕਾਸ਼ਤ ਵੱਲ ਉਤਸ਼ਾਹਿਤ ਹੋ ਸਕਣ। ਵਿਭਾਗ ਖਰੀਫ਼ ਰੁੱਤ ਦੀ ਮੱਕੀ ਨੂੰ ਉਤਸ਼ਾਹਿਤ ਕਰਨ ਲਈ ਯਤਨ ਕਰ ਰਿਹਾ ਹੈ।
ਪਿਛਲੇ ਦੋ ਸਾਲ ਬਸੰਤ ਰੁੱਤ ਦੀ ਮੱਕੀ ਦਾ ਜ਼ਿਲ੍ਹੇਵਾਰ ਰਕਬਾ ਹੈਕਟੇਅਰ ’ਚ
ਜ਼ਿਲ੍ਹਾ                  2022-23                    2023-24
ਅੰਮ੍ਰਿਤਸਰ             3.0                            3.0
ਬਰਨਾਲਾ              1.0                             1.5
ਬਠਿੰਡਾ                 0.0                               0.0
ਫਰੀਦਕੋਟ             4.0                                0.0
ਫਤਹਿਗੜ੍ਹ ਸਾਹਿਬ    3.5                                3.8
ਫਾਜ਼ਿਲਕਾ             0.0                              0.0
ਫਿਰੋਜ਼ਪੁਰ              0.6                             0.1
ਗੁਰਦਾਸਪੁਰ            0.3                            0.1
ਹੁਸ਼ਿਆਰਪੁਰ              9.1                           11.0
ਜਲੰਧਰ               6.5                               21.9
ਕਪੂਰਥਲਾ           11.5                                12.6
ਲੁਧਿਆਣਾ            11.1                                16.0
ਮਾਨਸਾ                0.0                               0.0
ਮੋਗਾ               4.5                                  4.8
ਮੋਹਾਲੀ            0.4                             0.4
ਮੁਕਤਸਰ            0.4                            0.4
ਪਠਾਨਕੋਟ         0.0                               0.0
ਪਟਿਆਲਾ         1.2                                 1.4
ਰੋਪੜ             0.7                                 1.3
ਸੰਗਰੂਰ        1.9                                   3.9
ਐੱਸਬੀਐੱਸਨਗਰ  1.5                                2.1
ਤਰਨਤਾਰਨ     1.0                                  6.5

ਕੁੱਲ 62.21 90.35
 

(For more news apart from increasing tendency farmers towards planting spring maize News in Punjabi, stay tuned to Rozana Spokesman)