Cultivating Jackfruit: ਕਟਹਲ ਦੀ ਕਾਸ਼ਤ ਕਰ ਕੇ ਕਿਸਾਨ ਘੱਟ ਸਮੇਂ ਵਿਚ ਕਰ ਸਕਦੇ ਹਨ ਚੰਗੀ ਆਮਦਨ
Cultivating Jackfruit:ਕਿਸਾਨ ਇਸ ਦੀ ਕਾਸ਼ਤ ਕਰ ਕੇ ਘੱਟ ਸਮੇਂ ਵਿਚ ਚੰਗੀ ਆਮਦਨ ਕਮਾ ਸਕਦੇ ਹਨ।
Cultivating Jackfruit: ਭਾਰਤ ਦੇ ਜ਼ਿਆਦਾਤਰ ਕਿਸਾਨ ਰਵਾਇਤੀ ਖੇਤੀ ਤੋਂ ਹਟ ਕੇ ਗ਼ੈਰ-ਰਵਾਇਤੀ ਖੇਤੀ ਵਲ ਜਾਣ ਨੂੰ ਤਰਜੀਹ ਦੇ ਰਹੇ ਹਨ ਅਤੇ ਇਸ ਵਿਚ ਸਫ਼ਲ ਵੀ ਹੋ ਰਹੇ ਹਨ ਅਤੇ ਚੰਗੀ ਆਮਦਨ ਵੀ ਕਮਾ ਰਹੇ ਹਨ। ਦੇਸ਼ ਦੇ ਜ਼ਿਆਦਾਤਰ ਕਿਸਾਨ ਘੱਟ ਸਮੇਂ ਵਿਚ ਵੱਧ ਮੁਨਾਫ਼ਾ ਕਮਾਉਣ ਲਈ ਸਬਜ਼ੀਆਂ ਦੀ ਕਾਸ਼ਤ ਨੂੰ ਤਰਜੀਹ ਦਿੰਦੇ ਹਨ। ਇਨ੍ਹਾਂ ਵਿਚ ਕਟਹਲ ਦੀ ਕਾਸ਼ਤ ਵੀ ਸ਼ਾਮਲ ਹੈ। ਕਿਸਾਨ ਇਸ ਦੀ ਕਾਸ਼ਤ ਕਰ ਕੇ ਘੱਟ ਸਮੇਂ ਵਿਚ ਚੰਗੀ ਆਮਦਨ ਕਮਾ ਸਕਦੇ ਹਨ।
ਕਟਹਲ ਇਕ ਸਦਾਬਹਾਰ ਪੌਦੇ ਵਿਚ ਆਉਂਦਾ ਹੈ। ਇਸ ’ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮਿਲ ਜਾਂਦੇ ਹਨ, ਜੋ ਸਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ। ਕਟਹਲ ਦੀ ਕਾਸ਼ਤ ਜ਼ਿਆਦਾਤਰ ਕੇਰਲ ਅਤੇ ਤਾਮਿਲਨਾਡੂ ਵਿਚ ਕੀਤੀ ਜਾਂਦੀ ਹੈ। ਕਟਹਲ ਦੇ ਦਰੱਖ਼ਤ ਦੀ ਉਚਾਈ 8 ਤੋਂ 15 ਮੀਟਰ ਹੁੰਦੀ ਹੈ ਅਤੇ ਇਸ ਦਾ ਰੁੱਖ ਬਸੰਤ ਰੁੱਤ ਤੋਂ ਹੀ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ ਅਤੇ ਬਰਸਾਤ ਦੇ ਮੌਸਮ ਤਕ ਫਲ ਦਿੰਦਾ ਰਹਿੰਦਾ ਹੈ। ਇਸ ਦਾ ਰੁੱਖ ਆਕਾਰ ਵਿਚ ਛੋਟਾ ਅਤੇ ਦਰਮਿਆਨਾ ਹੁੰਦਾ ਹੈ ਅਤੇ ਕਾਫ਼ੀ ਚੌੜਾ ਹੁੰਦਾ ਹੈ। ਕਟਹਲ ਨੂੰ ਸੱਭ ਤੋਂ ਵਧੀਆ ਸਬਜ਼ੀ ਮੰਨਿਆ ਜਾਂਦਾ ਹੈ। ਕਿਸਾਨ ਇਸ ਦੇ ਦਰੱਖ਼ਤ ਤੋਂ ਇਕ ਸਾਲ ਵਿਚ 80 ਤੋਂ 90 ਫਲ ਪ੍ਰਾਪਤ ਕਰਦੇ ਹਨ। ਇਸ ਰੁੱਖ ਤੋਂ ਪ੍ਰਾਪਤ ਫਲ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ ਅਤੇ ਇਸ ਦੀ ਸ਼ਕਲ ਗੋਲ ਹੁੰਦੀ ਹੈ। ਕਟਹਲ ਦੇ ਬੀਜ ਦਾ ਹਿੱਸਾ ਨਰਮ ਹੋਣ ਕਰ ਕੇ ਇਸ ਦੇ ਫਲ ਨੂੰ ਪੱਕਣ ਵਿਚ ਜ਼ਿਆਦਾ ਸਮਾਂ ਲਗਦਾ ਹੈ।
ਕਿਸਾਨ ਕਿਸੇ ਵੀ ਕਿਸਮ ਦੀ ਮਿੱਟੀ ਵਿਚ ਕਟਹਲ ਦੀ ਕਾਸ਼ਤ ਕਰ ਸਕਦੇ ਹਨ, ਪਰ ਰੇਤਲੀ ਅਤੇ ਚਿਕਨਾਈ ਵਾਲੀ ਮਿੱਟੀ ਇਸ ਲਈ ਢੁਕਵੀਂ ਮੰਨੀ ਜਾਂਦੀ ਹੈ। ਇਹ ਇਕ ਗਰਮ ਖੰਡੀ ਫਲ ਹੈ ਕਿਉਂਕਿ ਇਸ ਦਾ ਉਤਪਾਦਨ ਨਮੀ ਵਾਲੇ ਅਤੇ ਖ਼ੁਸ਼ਕ ਮੌਸਮ ਵਿਚ ਕੀਤਾ ਜਾ ਸਕਦਾ ਹੈ। ਕਟਹਲ ਦੀ ਖੇਤੀ ਲਈ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ। ਇਸ ਦੀ ਫ਼ਸਲ ਨੂੰ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਹੁੰਦੀ, ਜ਼ਿਆਦਾ ਸਿੰਚਾਈ ਇਸ ਦੀ ਫ਼ਸਲ ਨੂੰ ਤਬਾਹ ਵੀ ਕਰ ਸਕਦੀ ਹੈ। ਇਸ ਦੀਆਂ ਜੜ੍ਹਾਂ ਪਾਣੀ ਨੂੰ ਜਜ਼ਬ ਕਰਨ ਦੇ ਯੋਗ ਨਹੀਂ ਹਨ, ਇਸ ਲਈ ਕਿਸਾਨਾਂ ਨੂੰ ਇਸ ਦੇ ਖੇਤਾਂ ਵਿਚ ਸਹੀ ਨਿਕਾਸੀ ਦਾ ਪ੍ਰਬੰਧ ਕਰਨਾ ਪੈਂਦਾ ਹੈ।
ਇਸ ਪੌਦੇ ਨੂੰ ਬੀਜਣ ਤੋਂ ਪਹਿਲਾਂ, ਤੁਹਾਨੂੰ ਪੱਕੇ ਹੋਏ ਕਟਹਲ ਵਿਚੋਂ ਬੀਜ ਕਢਣੇ ਪੈਂਦੇ ਹਨ। ਇਸ ਦੀ ਬਿਜਾਈ ਲਈ ਉਪਜਾਊ ਮਿੱਟੀ ਦੀ ਚੋਣ ਕਰਨੀ ਪੈਂਦੀ ਹੈ। ਬਿਜਾਈ ਤੋਂ ਪਹਿਲਾਂ ਜੈਵਿਕ ਖਾਦ ਅਤੇ ਹੋਰ ਖਾਦਾਂ ਨੂੰ ਮਿੱਟੀ ਵਿਚ ਚੰਗੀ ਤਰ੍ਹਾਂ ਮਿਲਾਉਣਾ ਪੈਂਦਾ ਹੈ, ਤਾਂ ਜੋ ਇਸ ਦੀ ਸਹੀ ਢੰਗ ਨਾਲ ਖੇਤੀ ਕੀਤੀ ਜਾ ਸਕੇ। ਬਿਜਾਈ ਤੋਂ ਤੁਰਤ ਬਾਅਦ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਹੈ। ਬੀਜਣ ਤੋਂ ਬਾਅਦ ਪੌਦੇ ਦੀ 1 ਸਾਲ ਤਕ ਦੇਖਭਾਲ ਕਰਨੀ ਪੈਂਦੀ ਹੈ। ਕਟਹਲ ਦਾ ਰੁੱਖ ਹਰ ਸਾਲ ਫਲ ਦਿੰਦਾ ਹੈ। ਇਸ ਲਈ ਰੁੱਖ ਦੀ ਚੰਗੀ ਉਪਜਾਊ ਸ਼ਕਤੀ ਅਤੇ ਉਤਪਾਦਕਤਾ ਬਣਾਈ ਰੱਖਣ ਲਈ ਸਮੇਂ-ਸਮੇਂ ’ਤੇ ਖਾਦ ਦੀ ਵਰਤੋਂ ਕਰਨੀ ਪੈਂਦੀ ਹੈ। ਕਿਸਾਨ ਅਪਣੇ ਖੇਤਾਂ ਵਿਚ ਗੋਬਰ, ਯੂਰੀਆ, ਪੋਟਾਸ਼ ਅਤੇ ਫ਼ਾਸਫ਼ੋਰਸ ਵਰਗੀਆਂ ਖਾਦਾਂ ਪਾ ਸਕਦੇ ਹਨ। ਜਿਵੇਂ-ਜਿਵੇਂ ਪੌਦੇ ਦਾ ਆਕਾਰ ਵਧਦਾ ਹੈ, ਤੁਹਾਨੂੰ ਉਸ ਦੀ ਖਾਦ ਵੀ ਵਧਾਉਣੀ ਪਵੇਗੀ। ਇਸ ਰੁੱਖ ਵਿਚ ਖਾਦ ਪਾਉਣ ਲਈ ਇਕ ਟੋਆ ਬਣਾਇਆ ਜਾਂਦਾ ਹੈ ਜਿਸ ਵਿਚ ਖਾਦ ਪਾਈ ਜਾਂਦੀ ਹੈ।
ਕਟਹਲ ਦੀ ਫ਼ਸਲ ਵਿਚ ਕੀੜਿਆਂ ਅਤੇ ਬੀਮਾਰੀਆਂ ਦੇ ਆਉਣ ਦਾ ਮੁੱਖ ਕਾਰਨ ਸਮੇਂ ਸਿਰ ਖਾਦ ਨਾ ਪਾਉਣਾ ਅਤੇ ਘੱਟ ਸਿੰਚਾਈ ਕਰਨਾ ਹੈ। ਇਸ ਤੋਂ ਇਲਾਵਾ ਕਟਹਲ ਦੇ ਖੇਤ ਵਿਚ ਨਮੀ ਵੀ ਬੀਮਾਰੀ ਦਾ ਮੁੱਖ ਕਾਰਨ ਹੋ ਸਕਦੀ ਹੈ। ਕਈ ਵਾਰ ਫ਼ਸਲ ਦੀ ਜ਼ਿਆਦਾ ਸਿੰਚਾਈ ਅਤੇ ਜ਼ਿਆਦਾ ਬਾਰਸ਼ ਨਾਲ ਖੇਤ ਵਿਚ ਨਮੀ ਵੀ ਆ ਜਾਂਦੀ ਹੈ ਜਿਸ ਨਾਲ ਫ਼ਸਲ ਦੀ ਉਤਪਾਦਕਤਾ ਪ੍ਰਭਾਵਤ ਹੁੰਦੀ ਹੈ।
ਕਟਹਲ ਦੇ ਦਰੱਖ਼ਤ ਨੂੰ ਟਰਾਂਸਪਲਾਂਟ ਕਰਨ ਤੋਂ ਤਿੰਨ ਤੋਂ ਚਾਰ ਸਾਲ ਬਾਅਦ ਹੀ ਫਲ ਦੇਣਾ ਸ਼ੁਰੂ ਹੋ ਜਾਂਦਾ ਹੈ। ਲਗਭਗ 12 ਸਾਲਾਂ ਤਕ ਚੰਗੀ ਮਾਤਰਾ ਵਿਚ ਫਲ ਦਿੰਦਾ ਹੈ। ਇਕ ਹੈਕਟੇਅਰ ਵਿਚ 150 ਪੌਦੇ ਲਗਾਏ ਜਾ ਸਕਦੇ ਹਨ। ਇਕ ਹੈਕਟੇਅਰ ਵਿਚ ਕਟਹਲ ਦੀ ਕਾਸ਼ਤ ਕਰਨ ਲਈ 40 ਹਜ਼ਾਰ ਦਾ ਖ਼ਰਚਾ ਆਉਂਦਾ ਹੈ। ਇਕ ਬੂਟਾ ਇਕ ਸਾਲ ਵਿਚ 500 ਤੋਂ 1000 ਕਿਲੋ ਤਕ ਝਾੜ ਦਿੰਦਾ ਹੈ। ਇਸ ਤਰ੍ਹਾਂ ਇਕ ਸਾਲ ਦੇ ਝਾੜ ਤੋਂ 3 ਤੋਂ 4 ਲੱਖ ਰੁਪਏ ਆਸਾਨੀ ਨਾਲ ਕਮਾ ਲਏ ਜਾਂਦੇ ਹਨ। ਫਲਾਂ ਦੀ ਪੈਦਾਵਾਰ ਵਧਣ ਨਾਲ ਮੁਨਾਫ਼ਾ ਵੀ ਵਧਦਾ ਹੈ।