PM ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 3.78 ਕਰੋੜ ਕਿਸਾਨਾਂ ਦੇ ਖਾਤਿਆਂ 'ਚ ਭੇਜੇ 10-10 ਹਜ਼ਾਰ ਰੁਪਏ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਇਹ ਉਹ ਕਿਸਾਨ ਹਨ ਜੋ 1 ਦਸੰਬਰ 2018 ਤੋਂ ਯੋਜਨਾ ਦੇ ਤਹਿਤ ਪੈਸੇ ਪ੍ਰਾਪਤ ਕਰ ਰਹੇ ਹਨ

(Pradhan Mantri Kisan Samman Nidhi Scheme

ਨਵੀਂ ਦਿੱਲੀ - ਮੋਦੀ ਸਰਕਾਰ ਨੇ ਦੇਸ਼ ਦੇ 3.78 ਕਰੋੜ ਕਿਸਾਨ ਪਰਿਵਾਰਾਂ ਦੇ ਅਕਾਊਂਟ ਵਿਚ ਉਹਨਾਂ ਦੀ ਖੇਤੀ ਲਈ ਹੁਣ ਤੱਕ 10-10 ਹਜ਼ਾਰ ਰੁਪਏ ਰਾਸ਼ੀ ਪਾ ਦਿੱਤੀ ਹੈ। ਇਹ ਸਾਰੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਪੰਜਵੀਂ ਕਿਸ਼ਤ ਦੇ ਲਾਭਪਾਤਰੀ ਹਨ। ਇਹ ਉਹ ਕਿਸਾਨ ਹਨ ਜੋ 1 ਦਸੰਬਰ 2018 ਤੋਂ ਯੋਜਨਾ ਦੇ ਤਹਿਤ ਪੈਸੇ ਪ੍ਰਾਪਤ ਕਰ ਰਹੇ ਹਨ।

ਉਨ੍ਹਾਂ ਦਾ ਪੂਰਾ ਰਿਕਾਰਡ ਸਹੀ ਹੈ। ਤੁਸੀਂ ਵੀ ਆਪਣੇ ਰਿਕਾਰਡ ਸਹੀ ਰੱਖੋ ਅਤੇ ਇਸ ਸਕੀਮ ਦੇ ਲਾਭਪਾਤਰੀ ਬਣੋ। ਆਧਾਰ ਕਾਰਡ, ਬੈਂਕ ਖਾਤਾ ਅਤੇ ਰੈਵੇਨਿਊ ਰਿਕਾਰਡ ਸਹੀ ਰੱਖੋ, ਤਾਂ ਜੋ ਤੁਹਾਨੂੰ ਵੀ ਪੈਸੇ ਜਲਦੀ ਮਿਲ ਸਕਣ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਤਿੰਨ ਕਿਸ਼ਤਾਂ ਵਿਚ 6-6 ਹਜ਼ਾਰ ਰੁਪਏ ਸਾਲਾਨਾ ਮਿਲਦੇ ਹਨ। ਦੇਸ਼ ਵਿਚ 7.98 ਕਰੋੜ ਅਜਿਹੇ ਕਿਸਾਨ ਹਨ ਜਿਨ੍ਹਾਂ ਨੂੰ ਤਿੰਨ ਕਿਸ਼ਤਾਂ ਮਿਲੀਆਂ ਹਨ।

ਇਸ ਸਮੇਂ ਛੇਵੀਂ ਕਿਸ਼ਤ ਦੇ ਪੈਸੇ ਅਦਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਕੰਮ 1 ਅਗਸਤ ਤੋਂ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਦੇਸ਼ ਵਿਚ ਹੁਣ ਤੱਕ 10 ਕਰੋੜ ਤੋਂ ਵੱਧ ਕਿਸਾਨ ਰਜਿਸਟਰਡ ਹੋਏ ਹਨ। ਹੁਣ ਸਿਰਫ 4.4 ਕਰੋੜ ਕਿਸਾਨ ਇਸ ਤੋਂ ਵਾਂਝੇ ਹਨ। ਇਸ ਯੋਜਨਾ ਵਿਚ ਪਤੀ-ਪਤਨੀ ਅਤੇ ਨਾਬਾਲਗ ਬੱਚੇ ਹਨ।

ਇਸ ਲਈ, ਕੋਈ ਵੀ ਬਾਲਗ ਜਿਸਦਾ ਨਾਮ ਰਿਕਾਰਡ ਵਿਚ ਦਰਜ ਹੈ ਉਹ ਇਸ ਦਾ ਲਾਭ ਵੱਖਰੇ ਤੌਰ 'ਤੇ ਲੈ ਸਕਦਾ ਹੈ ਅਤੇ ਆਪਣੀ ਖੇਤੀ ਦੇ ਧੰਦੇ ਨੂੰ ਅੱਗੇ ਵਧਾ ਸਕਦਾ ਹੈ। ਇਸਦਾ ਅਰਥ ਇਹ ਹੈ ਕਿ ਜੇ ਰਿਕਾਰਡ ਵਿਚ ਇਕ ਤੋਂ ਵੱਧ ਬਾਲਗ ਦਾ ਨਾਮ ਸ਼ਾਮਲ ਹੈ ਤਾਂ ਹਰ ਬਾਲਗ ਮੈਂਬਰ ਇਸ ਯੋਜਨਾ ਦੇ ਤਹਿਤ ਵੱਖਰਾ ਲਾਭ ਲੈ ਸਕਦੇ ਹਨ। ਇਸ ਦੇ ਲਈ, ਮਾਲ ਰਿਕਾਰਡ ਤੋਂ ਇਲਾਵਾ, ਆਧਾਰ ਕਾਰਡ ਅਤੇ ਬੈਂਕ ਖਾਤਾ ਨੰਬਰ ਦੀ ਜ਼ਰੂਰਤ ਹੋਵੇਗੀ। 

ਜੇ ਪਹਿਲੇ ਹਫ਼ਤੇ ਵਿਚ ਤੁਹਾਨੂੰ ਪੈਸੇ ਨਹੀਂ ਮਿਲਦੇ, ਤਾਂ ਆਪਣੇ ਨਜ਼ਦੀਕੀ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰੋ। ਜੇ ਤੁਸੀਂ ਉੱਥੇ ਗੱਲ ਨਹੀਂ ਕਰਨਾ ਚਾਹੁੰਦੇ ਤਾਂ ਕੇਂਦਰੀ ਖੇਤੀਬਾੜੀ ਮੰਤਰਾਲੇ (ਪ੍ਰਧਾਨ ਮੰਤਰੀ-ਕਿਸਾਨ ਹੈਲਪਲਾਈਨ 155261 ਜਾਂ 1800115526 (ਟੋਲ ਫ੍ਰੀ) ਦੁਆਰਾ ਜਾਰੀ ਕੀਤੀ ਗਈ ਹੈਲਪਲਾਈਨ ਨਾਲ ਸੰਪਰਕ ਕਰ ਸਕਦੇ ਹੋ। ਜੇ ਉੱਥੇ ਵੀ ਗੱਲ ਨਹੀਂ ਹੋ ਪਾ ਰਹੀ ਤਾਂ ਮੰਤਰਾਲੇ ਦਾ ਦੂਜਾ ਨੰਬਰ (011-24300606, 011-23381092)) 'ਤੇ ਗੱਲ ਕਰੋ। 

ਇਹਨਾਂ ਕਿਸਾਨਾਂ ਨੂੰ ਨਹੀਂ ਮਿਲੇਗਾ ਲਾਭ - (1) ਕਿਸਾਨ ਜੋ ਵਰਤਮਾਨ ਵਿਚ ਸੰਵਿਧਾਨਕ ਅਹੁਦੇਦਾਰ, ਮੌਜੂਦਾ ਜਾਂ ਸਾਬਕਾ ਮੰਤਰੀ, ਮੇਅਰ ਜਾਂ ਜ਼ਿਲ੍ਹਾ ਪੰਚਾਇਤ ਪ੍ਰਧਾਨ, ਵਿਧਾਇਕ, ਐਮ ਐਲ ਸੀ, ਲੋਕ ਸਭਾ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਹਨ, ਨੂੰ ਇਸ ਯੋਜਨਾ ਤੋਂ ਬਾਹਰ ਮੰਨਿਆ ਜਾਵੇਗਾ। ਭਾਵੇਂ ਉਹ ਖੇਤੀ ਕਰਦੇ ਹਨ। 
2) ਕੇਂਦਰ ਜਾਂ ਰਾਜ ਸਰਕਾਰ ਵਿਚ ਅਧਿਕਾਰੀ ਅਤੇ 10 ਹਜ਼ਾਰ ਤੋਂ ਵੱਧ ਪੈਨਸ਼ਨ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੂੰ ਲਾਭ ਨਹੀਂ ਮਿਲੇਗਾ।

3) ਪੇਸ਼ੇਵਰ, ਡਾਕਟਰ, ਇੰਜੀਨੀਅਰ, ਸੀਏ, ਵਕੀਲ, ਆਰਕੀਟੈਕਟ, ਜੋ ਕੋਈ ਵੀ ਖੇਤੀ ਕਰਦਾ ਹੈ, ਕੋਈ ਲਾਭ ਨਹੀਂ ਮਿਲੇਗਾ।
4) ਪਿਛਲੇ ਵਿੱਤੀ ਵਰ੍ਹੇ ਵਿਚ ਇਨਕਮ ਟੈਕਸ ਦਾ ਭੁਗਤਾਨ ਕਰਨ ਵਾਲੇ ਕਿਸਾਨ ਇਸ ਲਾਭ ਤੋਂ ਵਾਂਝੇ ਰਹਿਣਗੇ।
(5) ਮਲਟੀ ਟਾਸਕਿੰਗ ਸਟਾਫ / ਸਮੂਹ ਡੀ ਦੇ ਕਰਮਚਾਰੀ ਕੇਂਦਰ ਅਤੇ ਰਾਜ ਸਰਕਾਰ ਦੇ ਲਾਭ ਪ੍ਰਾਪਤ ਕਰਨਗੇ।