ਮੱਧ ਪ੍ਰਦੇਸ਼ 'ਚ ਪਹਿਲੀ ਵਾਰ ਕਿਸਾਨ ਨੇ ਬੀਜੀ ਕਾਲੀ ਕਣਕ, ਸਿਹਤ ਲਈ ਹੈ ਲਾਹੇਵੰਦ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਇਸ ਨੂੰ ਉਹ ਪੰਜਾਬ ਦੇ ਨੈਸ਼ਨਲ ਐਗਰੀ ਫੂਡ ਬਾਇਓ ਟੈਕਨੋਲਿਜੀ ਇੰਸਟੀਚਿਊਟ ਮੋਹਾਲੀ ਤੋਂ ਆਪ ਲੈ ਕੇ ਆਏ ਹਨ ਅਤੇ ਅਪਣੇ ਖੇਤਾਂ ਵਿਚ ਇਸ ਨੂੰ ਬੀਜ ਰਹੇ ਹਨ।

Punjab Black Wheat

ਇੰਦੌਰ,  ( ਭਾਸ਼ਾ ) :  ਪਹਿਲੀ ਵਾਰ ਦੇਪਾਲਪੁਰ ਦੇ ਪਿੰਡ ਸ਼ਾਹਪੁਰਾ ਦੇ ਕਿਸਾਨ ਸੀਤਾਰਾਮ ਗਹਿਲੋਤ ਕਾਲੀ ਕਣਕ ਦੀ ਖੇਤੀ ਕਰ ਰਹੇ ਹਨ। ਇਸ ਨੂੰ ਉਹ ਪੰਜਾਬ ਦੇ ਨੈਸ਼ਨਲ ਐਗਰੀ ਫੂਡ ਬਾਇਓ ਟੈਕਨੋਲਿਜੀ ਇੰਸਟੀਚਿਊਟ ਮੋਹਾਲੀ ਤੋਂ ਆਪ ਲੈ ਕੇ ਆਏ ਹਨ ਅਤੇ ਅਪਣੇ ਖੇਤਾਂ ਵਿਚ ਇਸ ਨੂੰ ਬੀਜ ਰਹੇ ਹਨ। ਇਸ ਵਿਚ ਸਾਧਾਰਨ ਕਣਕ ਦੇ ਮੁਕਾਬਲੇ ਰੋਗ ਪ੍ਰਤੀਰੋਧਕ ਸਮਰੱਥਾ ਬਹੁਤ ਜਿਆਦਾ ਹੈ। ਇਸ ਦੇ ਨਾਲ ਹੀ ਇਹ ਮੋਟਾਪਾ, ਕੈਂਸਰ, ਸ਼ੂਗਰ, ਤਣਾਅ ਅਤੇ ਦਿਲ ਦੇ ਰੋਗਾਂ ਦਾ ਮੁਕਾਬਲਾ ਕਰਨ ਵਿਚ ਵੀ ਸਹਾਈ ਹੈ।

ਗਹਿਲੋਤ ਨੇ ਦੱਸਿਆ ਕਿ ਉਹ ਇਸ ਕਣਕ ਦੇ ਲਈ ਪਿਛਲੇ ਦੋ ਸਾਲ ਤੋਂ ਐਨਏਬੀਆਈ ਦੇ ਚੱਕਰ ਲਗਾ ਰਹੇ ਹਨ। ਹੁਣ ਵੀ ਇਸ ਕੇਂਦਰ ਵਿਖੇ ਕਣਕ ਨੂੰ ਲੈ ਕੇ ਪ੍ਰਯੋਗ ਕੀਤੇ ਜਾ ਰਹੇ ਹਨ। ਇਸ ਲਈ ਇਸ ਦਾ ਮਿਲਣਾ ਮੁਸ਼ਕਲ ਸੀ। ਇਸ ਵਾਰ ਇਹ ਕਣਕ ਉਪਲਬਧ ਕਰਵਾਈ ਗਈ ਹੈ। ਪਰ ਉਸ ਦੀ ਤਾਦਾਦ ਸਿਰਫ 5 ਕਿਲੋ ਹੈ। ਇਸ ਨੂੰ ਖੇਤ ਵਿਚ ਸ਼੍ਰੀ ਵਿਧੀ ਰਾਹੀ ਬੀਜਿਆ ਜਾਂਦਾ ਹੈ। ਤਾਂ ਕਿ ਇਸ ਦੀ ਪੈਦਾਵਾਰ ਵਧਾਈ ਜਾ ਸਕੇ। ਉਨ੍ਹਾਂ ਕਿਹਾ ਕਿ ਕਣਕ ਬੀਜਣ ਤੋਂ ਬਾਅਦ ਉਨ੍ਹਾਂ ਨੂੰ ਇਸ ਦੀ ਪੈਦਾਵਾਰ ਦੀ ਉਡੀਕ ਹੈ।

ਐਗਰੀਕਲਚਰ ਟੈਕਨੋਲਿਜੀ ਮੈਨੇਜਮੇਂਟ ਏਜੰਸੀ ਦੇ ਡਿਪਟੀ ਡਾਇਰੈਕਟਰ ਸ਼ਰਲਿਨ ਥਾਮਸ ਮੁਤਾਬਕ ਕਿਸੇ ਵੀ ਸਾਧਾਰਨ ਕਣਕ ਨੂੰ ਸ਼੍ਰੀ ਵਿਧੀ ਰਾਹੀ ਬੀਜੇ ਜਾਣ ਤੇ ਉਸ ਦਾ ਉਤਪਾਦਨ ਵੱਧ ਜਾਂਦਾ ਹੈ। ਕਾਲੀ ਕਣਕ ਕਿਸਾਨ ਨੂੰ ਘੱਟ ਮਾਤਰਾ ਵਿਚ ਮਿਲਦੀ ਹੈ ਅਤੇ ਇਸ ਦੀ ਪੈਦਾਵਾਰ ਨੂੰ ਵਧਾਉਣ ਲਈ ਇਸ ਨੂੰ  ਸ਼੍ਰੀ ਵਿਧੀ ਨਾਲ ਬੀਜਣਾ ਜ਼ਰੂਰੀ ਹੈ। ਸ਼੍ਰੀ ਵਿਧੀ ਦਾ ਦੂਜਾ ਲਾਭ ਇਹ ਹੁੰਦਾ ਹੈ ਕਿ ਤੇਜ ਹਵਾ ਅਤੇ ਤੇਜ ਪਾਣੀ ਕਾਰਨ ਫਸਲ ਦਾ ਨੁਕਸਾਨ ਨਹੀਂ ਹੁੰਦਾ। ਇਸ ਕਣਕ ਦੀ ਸੋਧ ਮੋਹਾਲੀ ਦੇ ਨਾਬੀ ਕੇਂਦਰ ਵਿਖੇ ਸਾਲ 2010 ਤੋਂ ਚਲ ਰਹੀ ਹੈ।

ਪੰਜਾਬ ਵਿਚ ਇਸ ਦਾ ਸਮਰੱਥਨ ਮੁੱਲ 3250 ਰੁਪਏ ਐਲਾਨਿਆ ਗਿਆ ਹੈ। ਖੋਜ ਕਰ ਰਹੇ ਵਿਗਿਆਨੀ ਵੀ ਇਸ ਦੀ ਪੈਦਾਵਾਰ ਨੂੰ ਵਧਾਉਣ ਦੀ ਕੋਸ਼ਿਸ਼ਾਂ ਵਿਚ ਲਗੇ ਹਨ। ਕਾਲੀ ਕਣਕ ਨੂੰ ਕਣਕ ਖੋਜ ਕੇਂਦਰ ਤੋਂ ਵੀ ਮੰਗਵਾਇਆ ਗਿਆ ਹੈ। ਇਥੇ ਵੀ ਇਸ ਬੀਜ ਦੀ ਵਰਤੋਂ ਕੀਤੀ ਗਈ ਹੈ। ਇਹ ਇਕ ਵਿਲੱਖਣ ਬੀਜ ਹੈ ਜਿਸ ਵਿਚ ਐਂਟੀ ਆਕਸੀਡੈਂਟ ਦੀ ਗਿਣਤੀ ਵੱਧ ਹੁੰਦੀ ਹੈ।