ਜਾਣੋ ਭੇਡ ਪਾਲਣ ਬਾਰੇ ਪੂਰੀ ਜਾਣਕਾਰੀ ਅਤੇ ਉਸ ਦੀਆਂ ਕਿਸਮਾਂ
ਇਹ ਭੇਡ ਸਭ ਤੋਂ ਵਧੀਆ ਉੱਨ ਉਤਪਾਦਨ ਲਈ ਜਾਣੀ ਜਾਂਦੀ ਹੈ ਅਤੇ ਇਸਦਾ ਦੁੱਧ ਚੰਗੀ ਕੁਆਲਿਟੀ ਵਾਲਾ ਪਨੀਰ ਬਣਾਉਣ ਲਈ ਵਰਤਿਆ ਜਾਂਦਾ ਹੈ
ਚੰਡੀਗੜ੍ਹ - ਪਸ਼ੂ ਪਾਲਣ ਨਾਲ ਵੀ ਕਿਸਾਨਾਂ ਨੂੰ ਕਾਫੀ ਹੁੰਦਾ ਹੈ ਅੱਜ ਅਸੀਂ ਤੁਹਾਡੇ ਨਾਲ ਭੇਡ ਪਾਲਣ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ। ਭੇਡ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜਿਵੇਂ ਕਿ ਲੋਹੀ ,ਮੈਰੀਨੋ, ਨਾਲੀ ਭੇਡ, ਮੁੰਜਾਲ, ਗੱਦੀ, ਮਗਰਾ, ਮਾਲਪੁਰਾ, ਪੁਗਲ ਆਧਿ। ਪਰ ਅੱਜ ਅਸੀਂ ਮੈਰੀਨੋ ਭੇਡ ਬਾਰੇ ਗੱਲ ਕਰਾਂਗੇ। ਇਹ ਭੇਡ ਸਭ ਤੋਂ ਵਧੀਆ ਉੱਨ ਉਤਪਾਦਨ ਲਈ ਜਾਣੀ ਜਾਂਦੀ ਹੈ ਅਤੇ ਇਸਦਾ ਦੁੱਧ ਚੰਗੀ ਕੁਆਲਿਟੀ ਵਾਲਾ ਪਨੀਰ ਬਣਾਉਣ ਲਈ ਵਰਤਿਆ ਜਾਂਦਾ ਹੈ।
ਮੁੱਖ ਤੌਰ ਤੇ ਇਹ ਭੇਡ ਕੇਵਲ 1 ਮੇਮਣੇ ਨੂੰ ਜਨਮ ਦਿੰਦੀ ਹੈ ਅਤੇ ਕੇਵਲ 10% ਸੰਭਾਵਨਾ ਹੈ, ਕਿ ਉਹ ਇੱਕ ਤੋਂ ਵੱਧ ਮੇਮਣਿਆਂ ਨੂੰ ਜਨਮ ਦੇਣ। ਇਹ ਇੱਕ ਦਰਮਿਆਨੇ ਆਕਾਰ ਦਾ ਜਾਨਵਰ ਹੈ ਅਤੇ ਇਸਦੇ ਚਿਹਰੇ ਅਤੇ ਪੈਰਾਂ ਦਾ ਰੰਗ ਸਫੇਦ ਹੁੰਦਾ ਹੈ। ਭਾਰਤ ਵਿੱਚ ਇਹ ਹਿਸਾਰ ਵਿੱਚ ਪਾਈ ਜਾਂਦੀ ਹੈ। ਇਸਦੇ ਸਿਰ ਅਤੇ ਪੈਰ ਉੱਨ ਨਾਲ ਢਕੇ ਹੁੰਦੇ ਹਨ। ਇਸਦੀ ਸਾਹਸੀ ਸੁਭਾਅ ਕਾਰਨ ਇਸਨੂੰ ਕਿਸੇ ਵੀ ਜਲਵਾਯੂ ਵਿੱਚ ਰੱਖਿਆ ਜਾ ਸਕਦਾ ਹੈ।
ਖੁਰਾਕ - ਭੇਡਾਂ ਨੂੰ ਜ਼ਿਆਦਾਤਰ ਚਰਨਾ ਹੀ ਪਸੰਦ ਹੁੰਦਾ ਹੈ ਅਤੇ ਇਨ੍ਹਾਂ ਨੂੰ ਫਲੀਦਾਰ(ਪੱਤੇ, ਫੁੱਲ ਆਦਿ), ਲੋਬੀਆ, ਬਰਸੀਮ, ਫਲੀਆਂ ਆਦਿ ਖਾਣਾ ਚੰਗਾ ਲਗਦਾ ਹੈ। ਚਾਰਾ ਵਿੱਚ ਜ਼ਿਆਦਾਤਰ ਇਨ੍ਹਾਂ ਨੂੰ ਰਵਾਂਹ/ਲੋਬੀਆ ਆਦਿ ਦਿੱਤਾ ਜਾਂਦਾ ਹੈ, ਕਿਉਂਕਿ ਇਹ ਇੱਕ ਸਲਾਨਾ ਪੌਦਾ ਹੈ, ਇਸ ਲਈ ਇਸਨੂੰ ਮੱਕੀ ਅਤੇ ਜਵਾਰ ਦੇ ਮਿਸ਼ਰਣ ਨਾਲ ਦਿੱਤਾ ਜਾਂਦਾ ਹੈ।
ਭੇਡ ਆਮ ਤੌਰ ਤੇ 6 ਤੋਂ 7 ਘੰਟੇ ਤੱਕ ਮੈਦਾਨ ਵਿੱਚ ਚਰਦੀ ਹੈ, ਇਸ ਲਈ ਇਸਨੂੰ ਹਰੇ ਘਾਹ ਅਤੇ ਸੁੱਕੇ ਚਾਰੇ ਦੀ ਵੀ ਲੋੜ ਹੁੰਦੀ ਹੈ। ਚਰਨ ਲਈ ਇਨ੍ਹਾਂ ਨੂੰ ਤਾਜ਼ੇ ਹਰੇ ਘਾਹ ਦੀ ਲੋੜ ਹੁੰਦੀ ਹੈ, ਖਾਸ ਤੌਰ ਤੇ ਚਾਰੇ ਵਾਲਾ ਟਿਮੋਥੀ ਅਤੇ ਕੈਨਰੀ ਘਾਹ।
ਚਾਰੇ ਵਾਲੇ ਪੌਦੇ:
ਫਲੀਦਾਰ: ਬਰਸੀਮ, ਲਸਣ, ਫਲੀਆਂ, ਮਟਰ, ਜਵਾਰ
ਗੈਰ-ਫਲੀਦਾਰ: ਮੱਕੀ ਜਵੀਂ
ਰੁੱਖਾਂ ਦੇ ਪੱਤੇ: ਪਿੱਪਲ, ਅੰਬ, ਅਸ਼ੋਕਾ, ਨਿੰਮ, ਬੇਰ, ਕੇਲਾ
ਪੌਦੇ ਅਤੇ ਝਾੜੀਆਂ, ਜੜ੍ਹੀਆਂ-ਬੂਟੀਆਂ ਅਤੇ ਵੇਲ: ਗੋਖਰੂ, ਖੇਜੜੀ, ਕਰੌਂਦਾ, ਬੇਰ ਆਦਿ
ਜੜ੍ਹ ਵਾਲੇ ਪੌਦੇ(ਬਚੀ-ਖੁਚੀ ਸਬਜ਼ੀਆਂ): ਸ਼ਲਗਮ, ਆਲੂ, ਮੂਲੀ, ਗਾਜਰ, ਚੁਕੰਦਰ, ਫੁੱਲ-ਗੋਭੀ, ਬੰਦ-ਗੋਭੀ
ਘਾਹ: ਨੇਪੀਅਰ ਘਾਹ, ਗਿੰਨੀ ਘਾਹ, ਦੁੱਬ ਘਾਹ, ਅੰਜਨ ਘਾਹ, ਸਟੀਲੋ ਘਾਹ
ਸੁੱਕਾ ਚਾਰਾ:
ਤੂੜੀ/ਪਰਾਲੀ: ਚਨੇ, ਅਰਹਰ ਅਤੇ ਮੂੰਗਫਲੀ, ਸੁਰੱਖਿਅਤ ਚਾਰਾ
ਹੇਅ: ਘਾਹ, ਫਲੀਦਾਰ(ਚਨੇ) ਅਤੇ ਗੈਰ-ਫਲੀਦਾਰ(ਜਵੀਂ)
ਸਾਈਲੇਜ: ਘਾਹ, ਫਲੀਦਾਰ ਅਤੇ ਗੈਰ-ਫਲੀਦਾਰ ਪੌਦੇ।
ਵੰਡ
ਅਨਾਜ: ਬਾਜਰਾ, ਜਵਾਰ, ਜਵੀਂ, ਮੱਕੀ, ਚਨੇ, ਕਣਕ
ਫਾਰਮ ਅਤੇ ਉਦਯੋਗਿਕ ਉਪ-ਉਤਪਾਦ: ਨਾਰੀਅਲ ਬੀਜਾਂ ਦੀ ਖਲ, ਸਰੋਂ ਦੇ ਬੀਜਾਂ ਦੀ ਖਲ, ਮੂੰਗਫਲੀ ਦਾ ਛਿਲਕਾ, ਅਲਸੀ, ਸ਼ੀਸ਼ਮ, ਕਣਕ ਦਾ ਚੂਰਾ, ਚੌਲਾਂ ਦਾ ਚੂਰਾ ਆਦਿ।
ਪਸ਼ੂ ਅਤੇ ਸਮੁੰਦਰੀ ਉਤਪਾਦ: ਪੂਰੇ ਅਤੇ ਅੱਧੇ ਸੁੱਕੇ ਦੁੱਧ ਉਤਪਾਦ, ਮੱਛਲੀ ਦਾ ਭੋਜਨ ਅਤੇ ਰਕਤ ਭੋਜਨ
ਉਦਯੋਗਿਕ ਉਪ-ਉਤਪਾਦ: ਜੌਂ, ਸਬਜ਼ੀਆਂ ਅਤੇ ਫਲਾਂ ਵਾਲੇ ਉਪ-ਉਤਪਾਦ
ਫਲੀਆਂ: ਬਬੂਲ, ਕੇਲਾ, ਮਟਰ ਆਦਿ।
ਨਵੇਂ ਜਨਮੇ ਮੇਮਣੇ ਦੀ ਦੇਖਭਾਲ: ਜਨਮ ਤੋਂ ਬਾਅਦ ਮੇਮਣੇ ਦਾ ਨੱਕ, ਚਿਹਰਾ ਅਤੇ ਕੰਨਾਂ ਨੂੰ ਇੱਕ ਸੁੱਕੇ ਨਰਮ ਸੂਤੀ ਕੱਪੜੇ ਨਾਲ ਸਾਫ ਕਰੋ ਅਤੇ ਗਰਭ-ਨਾਲ ਨੂੰ ਹਟਾ ਦਿਓ। ਨਵੇਂ ਜਨਮੇ ਮੇਮਣੇ ਨੂੰ ਕੋਮਲਤਾ ਨਾਲ ਸਾਫ ਕਰੋ। ਜੇਕਰ ਨਵਜਾਤ ਬੱਚਾ ਸਾਹ ਨਹੀਂ ਲੈ ਰਿਹਾ ਤਾਂ ਉਸਨੂੰ ਪਿਛਲੇ ਪੈਰਾਂ ਤੋਂ ਫੜ੍ਹ ਕੇ ਸਿਰ ਹੇਠਾਂ ਵੱਲ ਕਰਕੇ ਲਟਕਾ ਕੇ ਰੱਖੋ, ਜੋ ਉਸਦੀ ਸਾਹ ਪ੍ਰਣਾਲੀ ਨੂੰ ਸਾਫ ਕਰਨ ਵਿੱਚ ਮਦਦ ਕਰਦਾ ਹੈ। ਭੇਡ ਦੇ ਥਣਾਂ ਨੂੰ ਟਿੰਕਚਰ ਆਇਓਡੀਨ ਨਾਲ ਸਾਫ ਕਰੋ ਅਤੇ ਫਿਰ ਜਨਮ ਦੇ ਪਹਿਲੇ 30 ਮਿੰਟ ਵਿੱਚ ਹੀ ਮੇਮਣੇ ਨੂੰ ਪਹਿਲਾ ਦੁੱਧ ਪਿਲਾਓ।
ਮੇਮਣੇ ਦੀ ਦੇਖਭਾਲ: ਜੀਵਨ ਦੇ ਪਹਿਲੇ ਪੜਾਂਅ ਵਿੱਚ ਮੇਮਣੇ ਦੀ ਖਾਸ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ। ਭੇਡ ਦੇ ਬੱਚੇ ਨੂੰ ਚੰਗੀ ਕੁਆਲਿਟੀ ਵਾਲਾ ਘਾਹ ਜਾਂ ਚਾਰਾ ਦਿਓ, ਜੋ ਕਿ ਉਸਦੀ ਸਿਹਤ ਲਈ ਚੰਗਾ ਹੈ ਅਤੇ ਆਸਾਨੀ ਨਾਲ ਪਚਣ-ਯੋਗ ਹੋਵੇ। ਚਰਣ ਲਈ ਉਨ੍ਹਾਂ ਨੂੰ ਫਲੀਦਾਰ ਅਤੇ ਤਾਜ਼ਾ ਪੱਤੇ ਦਿਓ।