ਪੀਏਯੂ ਨੇ ਬਣਾਈ ਨਵੀਂ ਕਣਕ, ਘੰਟਿਆਂ ਮਗਰੋਂ ਵੀ ਕਾਲਾ ਨਹੀਂ ਹੋਵੇਗਾ ਆਟਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

‘ਪੀਬੀਡਬਲਯੂ-1 ਚਪਾਤੀ’ ਨਵੀਂ ਕਿਸਮ ਦਾ ਨਾਂਅ

New wheat made by PAU

ਲੁਧਿਆਣਾ (ਰਾਜ ਸਿੰਘ)  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਅਕਸਰ ਹੀ ਅਪਣੀਆਂ ਨਵੀਆਂ ਖੋਜਾਂ ਕਰਕੇ ਜਾਣਿਆ ਜਾਂਦਾ ਹੈ। ਹੁਣ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਵੱਲੋਂ ‘ਪੀਬੀਡਬਲਯੂ-ਵਨ ਚਪਾਤੀ’ ਨਾਂਅ ਦੀ ਇਕ ਨਵੀਂ ਕਣਕ ਦੀ ਕਿਸਮ ਤਿਆਰ ਕੀਤੀ ਗਈ ਹੈ, ਜਿਸ ਨੂੰ ਦੇਸੀ ਕਣਕ ਵੀ ਕਿਹਾ ਜਾਂਦਾ ਹੈ। ਪੀਏਯੂ ਦੇ ਮਾਹਿਰਾਂ ਵੱਲੋਂ ਤਿਆਰ ਕੀਤੀ ਇਹ ਕਣਕ ਹੁਣ ਐਮਪੀ ਦੀ ਕਣਕ ਨੂੰ ਟੱਕਰ ਦੇਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਡਾ. ਵਰਿੰਦਰ ਸਿੰਘ ਨੇ ਦੱਸਿਆ ਕਿ ਇਸ ਕਣਕ ਦੀ ਰੋਟੀ 24 ਘੰਟੇ ਬਾਅਦ ਵੀ ਨਰਮ ਰਹੇਗੀ ਅਤੇ ਆਟਾ ਵੀ ਕਾਲਾ ਨਹੀਂ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਹ ਕਣਕ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਹੋਵੇਗੀ ਕਿਉਂਕਿ ਇਸ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੈ। ਇਸ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਸਤੰਬਰ ਤਕ ਇਹ ਕਿਸਾਨਾਂ ਨੂੰ ਬੀਜਣ ਲਈ ਦੇ ਦਿੱਤੀ ਜਾਵੇਗੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਐਮਪੀ ਦੀ ਕਣਕ ਨੂੰ ਕਾਫ਼ੀ ਵਧੀਆ ਮੰਨਿਆ ਜਾਂਦਾ ਪਰ ਦੇਖਣਾ ਹੋਵੇਗਾ ਕਿ ਪੀਏਯੂ ਦੀ ਇਹ ਨਵੀਂ ਕਣਕ ਲੋਕਾਂ ਦੇ ਕਿੰਨੀ ਕੁ ਫਿੱਟ ਬੈਠਦੀ ਹੈ।