Farming News ਚੀਕੂ ਦੀ ਖੇਤੀ ਕਰ ਕੇ ਤੁਸੀਂ ਵੀ ਕਮਾ ਸਕਦੇ ਹੋ ਲੱਖਾਂ ਰੁਪਏ, ਵੇਖੋ ਖੇਤੀ ਕਰਨ ਦਾ ਸਹੀ ਸਮਾਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਇਸ ਨੂੰ ਕਈ ਕਿਸਮਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ ਪਰ ਚੰਗੇ ਨਿਕਾਸ ਵਾਲੀ ਸੰਘਣੀ ਜਲੌੜ, ਰੇਤਲੀ-ਦੋਮਟ ਅਤੇ ਕਾਲੀ ਮਿੱਟੀ ਚੀਕੂ ਦੀ ਖੇਤੀ ਦੇ ਲਈ ਸਭ ਤੋਂ ਵਧੀਆ ਹੈ

Chiku Cultivation Farming News in punjabi

Chiku Cultivation Farming News in punjabi: ਚੀਕੂ ਦਾ ਮੂਲ ਸਥਾਨ ਮੈਕਸਿਕੋ ਅਤੇ ਦੱਖਣੀ ਅਮਰੀਕਾ ਦੇ ਹੋਰ ਦੇਸ਼ ਹਨ। ਚੀਕੂ ਦੀ ਖੇਤੀ ਮੁੱਖ ਤੌਰ ਤੇ ਭਾਰਤ ਵਿਚ ਕੀਤੀ ਜਾਂਦੀ ਹੈ। ਇਸ ਨੂੰ ਮੁੱਖ ਤੌਰ ਤੇ ਲੇਟੇਕਸ(ਦੁੱਧ) ਉਤਪਾਦਨ ਲਈ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਦੀ ਵਰਤੋਂ ਚਿਊਇੰਗ-ਗਮ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਭਾਰਤ ਵਿਚ ਇਸ ਨੂੰ ਮੁੱਖ ਤੌਰ ਤੇ ਕਰਨਾਟਕਾ, ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਅਤੇ ਗੁਜਰਾਤ ਵਿਚ ਉਗਾਇਆ ਜਾਂਦਾ ਹੈ। ਚੀਕੂ ਦੀ ਖੇਤੀ 65 ਹਜ਼ਾਰ ਏਕੜ ਦੀ ਜ਼ਮੀਨ ਤੇ ਕੀਤੀ ਜਾਂਦੀ ਹੈ ਅਤੇ ਸਾਲਾਨਾ ਉਤਪਾਦਨ 5.4 ਲੱਖ ਮੀਟ੍ਰਿਕ ਟਨ ਹੁੰਦਾ ਹੈ। ਇਸ ਦਾ ਫਲ਼ ਛੋਟੇ ਆਕਾਰ ਦਾ ਹੁੰਦਾ ਹੈ ਜਿਸ ਵਿਚ 3-5 ਕਾਲੇ ਬੀਜ ਚਮਕਦਾਰ ਹੁੰਦੇ ਹਨ।

ਇਸ ਨੂੰ ਕਈ ਕਿਸਮਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ ਪਰ ਚੰਗੇ ਨਿਕਾਸ ਵਾਲੀ ਸੰਘਣੀ ਜਲੌੜ, ਰੇਤਲੀ-ਦੋਮਟ ਅਤੇ ਕਾਲੀ ਮਿੱਟੀ ਚੀਕੂ ਦੀ ਖੇਤੀ ਦੇ ਲਈ ਸਭ ਤੋਂ ਵਧੀਆ ਹੈ। ਚੀਕੂ ਦੀ ਖੇਤੀ ਲਈ ਮਿੱਟੀ ਦਾ pH 6.0-8.0 ਹੋਣਾ ਚਾਹੀਦਾ ਹੈ। ਇਸ ਨੂੰ ਖੋਖਲੀ-ਚੀਕਣੀ ਅਤੇ ਕੈਲਸ਼ੀਅਮ ਦੀ ਉੱਚੀ ਮਾਤਰਾ ਵਾਲੀ ਮਿੱਟੀ ਵਿਚ ਨਾ ਬੀਜੋ। ਚੀਕੂ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਜ਼ਮੀਨ ਪੋਲੀ ਕਰਨ ਲਈ 2-3 ਵਾਰ ਵਾਹੀ ਕਰਕੇ ਜ਼ਮੀਨ ਨੂੰ ਸਮਤਲ ਕਰੋ।

ਬਿਜਾਈ ਦਾ ਸਮਾਂ
ਇਸਦੀ ਬਿਜਾਈ ਮੁੱਖ ਤੌਰ ਤੇ ਫਰਵਰੀ ਤੋਂ ਮਾਰਚ ਅਤੇ ਅਗਸਤ ਤੋਂ ਅਕਤੂਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ।
ਫਾਸਲਾ
ਬਿਜਾਈ ਦੇ ਲਈ 9 ਮੀਟਰ ਫਾਸਲਾ ਰੱਖੋ।
ਬੀਜ ਦੀ ਡੂੰਘਾਈ
1 ਮੀਟਰ ਡੂੰਘੇ ਟੋਏ ਵਿੱਚ ਬਿਜਾਈ ਕੀਤੀ ਜਾਂਦੀ ਹੈ।

ਇਸ ਦੀ ਤੁੜਾਈ ਜੁਲਾਈ- ਸਤੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ। ਪਰ ਇੱਕ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕੱਚੇ ਫਲਾਂ ਦੀ ਤੁੜਾਈ ਨਾ ਕਰੋ। ਤੁੜਾਈ ਮੁੱਖ ਤੌਰ ਤੇ ਫਲਾਂ ਦੇ ਹਲਕੇ ਸੰਤਰੀ ਰੰਗ ਜਾਂ ਆਲੂ ਵਰਗੇ ਰੰਗ ਦੇ ਹੋਣ ਤੇ ਅਤੇ ਫਲਾਂ ਵਿੱਚ ਘੱਟ ਚਿਪਚਿਪਾ ਦੁੱਧ ਵਰਗੇ ਰੰਗ ਵਾਲਾ ਪਦਾਰਥ ਹੋਣ ਤੇ ਕੀਤੀ ਜਾਂਦੀ ਹੈ ਅਤੇ ਇਹਨਾਂ ਨੂੰ ਦਰੱਖਤ ਤੋਂ ਤੋੜਨਾ ਸੌਖਾ ਹੁੰਦਾ ਹੈ। ਮੁੱਖ ਤੌਰ ਤੇ 5-10 ਸਾਲ ਦੇ ਰੁੱਖ 250-1000 ਫਲ ਦਿੰਦੇ ਹਨ।

ਤੁੜਾਈ ਤੋਂ ਬਾਅਦ, ਗ੍ਰੇਡਿੰਗ ਕੀਤੀ ਜਾਂਦੀ ਹੈ ਅਤੇ ਫਿਰ 7-8 ਦਿਨਾਂ ਦੇ ਲਈ 20° ਸੈ. ਤੇ ਸਟੋਰ ਕੀਤਾ ਜਾਂਦਾ ਹੈ। ਇਸ ਦੀ ਸਟੋਰ ਕਰਨ ਦੀ ਸਮਰੱਥਾ 21-25 ਦਿਨਾਂ ਤੱਕ ਵਧਾਉਣ ਦੇ ਲਈ ਸਟੋਰ ਦੇ ਵਾਤਾਵਰਨ ਵਿੱਚ ਇਥਾਈਲਿਨ ਨੂੰ ਕੱਢ ਕੇ 5-10 ਪ੍ਰਤੀਸ਼ਤ ਕਾਰਬਨ ਡਾਈਆਕਸਾਈਡ ਪਾਈ ਜਾਂਦੀ ਹੈ। ਸਟੋਰ ਕਰਨ ਤੋਂ ਬਾਅਦ ਫਲਾਂ ਨੂੰ ਗੱਤੇ ਦੇ ਬੱਕਸਿਆਂ ਵਿੱਚ ਪੈਕ ਕੀਤਾ ਜਾਂਦਾ ਹੈ ਅਤੇ ਲੰਬੀ ਦੂਰੀ ਵਾਲੇ ਸਥਾਨਾਂ ਤੇ ਭੇਜਿਆ ਜਾਂਦਾ ਹੈ।