30 ਸਾਲਾਂ ਦੀ ਮਿਹਨਤ ਲਿਆਈ ਰੰਗ, ਕਿਸਾਨਾਂ ਨੇ ਉਗਾਇਆ 10 ਕੁਇੰਟਲ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਪੇਠਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਬਣਾਇਆ ਵਰਲਡ ਰਿਕਾਰਡ

World's largest pumpkin

 

ਵਾਸ਼ਿੰਗਟਨ : ਸਾਰਿਆਂ ਦੇ ਦਿਲ ਵਿਚ ਕੁੱਝ ਵੱਖਰਾ ਕਰਨ ਦੀ ਇੱਛਾ ਹੁੰਦੀ ਹੈ ਪਰ ਕਈ ਵਾਰ ਇਹ ਇੱਛਾਵਾਂ ਵਰਲਡ ਰਿਕਾਰਡ ਬਣਾ ਦਿੰਦੀਆਂ ਹਨ। ਅਜਿਹਾ ਹੀ ਜਾਨੂੰਨ ਜੇ ਕੋਈ ਖੇਤੀਬਾੜੀ ਵਿੱਚ ਵਿਖਾਵੇ ਤਾਂ ਫਿਰ ਗੱਲ ਹੀ ਕੁੱਝ ਵੱਖਰੀ ਹੈ। 

 

 

 

ਅਮਰੀਕਾ ਦੇ ਓਹੀਓ ਵਿੱਚ ਰਹਿਣ ਵਾਲੇ ਦੋ ਕਿਸਾਨਾਂ ਨੇ ਖੇਤ ਵਿੱਚ 981 ਕਿਲੋਗ੍ਰਾਮ ਦਾ ਪੇਠਾ ਉਗਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਕਿਸਾਨਾਂ ਦੀ ਇਹ ਜੋੜੀ ਪਿਛਲੇ 30 ਸਾਲਾਂ ਤੋਂ ਆਪਣੇ ਖੇਤ ਵਿੱਚ ਇਸੇ ਤਰ੍ਹਾਂ ਦੇ ਪੇਠੇ ਉਗਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਨ੍ਹਾਂ ਦੀ ਮਿਹਨਤ  ਹੁਣ ਰੰਗ ਲਿਆਈ ਅਤੇ 2164 ਪੌਂਡ ਦਾ ਇੱਕ ਪੇਠਾ ਉਗਾ ਕੇ ਵਿਸ਼ਵ ਰਿਕਾਰਡ ਬਣਾਇਆ।

 

ਡਬਲਿਨ ਵਿੱਚ ਚੱਲ ਰਹੀ ਸਬਜ਼ੀ ਪ੍ਰਤੀਯੋਗਤਾ ਵਿੱਚ ਜਦੋਂ ਉਹਨਾਂ  ਨੇ ਆਪਣਾ ਉਗਿਆ ਹੋਇਆ ਪੇਠਾ ਪ੍ਰਦਰਸ਼ਿਤ ਕੀਤਾ ਤਾਂ ਇਹ ਇੱਕ ਵਿਸ਼ਵ ਰਿਕਾਰਡ ਬਣ ਗਿਆ। ਹਾਲਾਂਕਿ ਕਿਸੇ ਨੂੰ ਪਹਿਲੀ ਨਜ਼ਰ ਵਿੱਚ ਇਸਦੇ ਭਾਰ ਦਾ ਕੋਈ ਅੰਦਾਜ਼ਾ ਨਹੀਂ ਸੀ, ਪਰ ਜਦੋਂ ਇਸਨੂੰ ਤੱਕੜੀ ਉੱਤੇ ਰੱਖਿਆ ਗਿਆ, ਤਾਂ ਇਸਦਾ ਭਾਰ 2164 ਪੌਂਡ ਯਾਨੀ 981 ਕਿਲੋਗ੍ਰਾਮ ਹੋ ਗਿਆ। ਪੇਠੇ ਦਾ ਇਹ ਭਾਰ ਦੇਖ ਕੇ ਉਥੇ ਮੌਜੂਦ ਲੋਕ ਹੈਰਾਨ ਰਹਿ ਗਏ ਕਿਉਂਕਿ ਪਹਿਲਾਂ ਕਿਸੇ ਨੇ 10 ਕੁਇੰਟਲ ਵਾਲਾ ਪੇਠਾ ਨਹੀਂ ਦੇਖਿਆ ਸੀ।