ਕਿਸਾਨਾਂ ਲਈ ਫਾਇਦੇਮੰਦ ਹੋ ਸਕਦਾ ਸੂਰ ਪਾਲਣ ਦਾ ਧੰਦਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਛੋਟੇ ਜਿਹੇ ਕੰਮ ਤੋਂ ਹੀ ਕਮਾ ਸਕਦੇ 20 ਹਜ਼ਾਰ ਰੁਪਏ ਮਹੀਨਾ

Pig farming can be beneficial for farmers

ਗੁਰਦਾਸਪੁਰ (ਅਵਤਾਰ ਸਿੰਘ) ਖੇਤੀ ਨੂੰ ਦਰਪੇਸ਼ ਚੁਣੌਤੀਆਂ ਦੇ ਚਲਦੇ ਜਿੱਥੇ ਡੇਅਰੀ ਫਾਰਮਿੰਗ, ਮੱਛੀ ਪਾਲਣ ਅਤੇ ਮੁਰਗੀ ਪਾਲਣ ਵਰਗੇ ਸਹਾਇਕ ਧੰਦੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵਿਚੋਂ ਕੱਢ ਸਕਦੇ ਹਨ, ਉਥੇ ਹੀ ਸੂਰ ਪਾਲਣ ਦਾ ਧੰਦਾ ਵੀ ਕਿਸਾਨਾਂ ਲਈ ਲਾਹੇਵੰਦ ਸਿੱਧ ਹੋ ਸਕਦਾ ਹੈ।

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ 5 ਸੂਰ ਨਸਲਕਸ਼ੀ ਫਾਰਮ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿਚ ਸਭ ਤੋਂ ਵੱਡਾ ਫਾਰਮ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਸੱਦਾ ਵਿਚ ਚਲਾਇਆ ਜਾ ਰਿਹਾ। 

ਕਰੀਬ 5 ਏਕੜ ਰਕਬੇ ਵਿਚ ਬਣੇ ਇਸ ਫਾਰਮ ਵਿਚ 800 ਦੇ ਕਰੀਬ ਸੂਰ ਰੱਖੇ ਹੋਏ ਹਨ, ਜਿੱਥੇ ਕਿਸਾਨਾਂ ਨੂੰ ਇਹ ਧੰਦਾ ਕਰਨ ਲਈ ਮੁਫ਼ਤ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਰ ਨਸਲਕੁਸ਼ੀ ਫਾਰਮ ਦੇ ਇੰਚਾਰਜ ਡਾ. ਤੁਸ਼ਾਰ ਸ਼ਰਮਾ ਨੇ ਦੱਸਿਆ ਕਿ ਇੱਥੇ ਕਿਸਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਇੱਥੋਂ ਸਿਖਲਾਈ ਲੈ ਕੇ ਮਹਿਜ਼ 8 ਤੋਂ 10 ਮਰਲੇ ਥਾਂ ਵਿਚ ਸੂਰ ਪਾਲਣ ਦਾ ਧੰਦਾ ਸ਼ੁਰੂ ਕਰਕੇ ਪ੍ਰਤੀ ਮਹੀਨਾ 15 ਤੋਂ 20 ਰੁਪਏ ਕਮਾ ਸਕਦੇ ਹਨ। 

ਦੱਸ ਦਈਏ ਕਿ ਇਸ ਸਰਕਾਰੀ ਸੂਰ ਫਾਰਮ ਵਿਚੋਂ ਸਿਖਲਾਈ ਲੈ ਕੇ ਹੁਣ ਤਕ 150 ਤੋਂ ਜ਼ਿਆਦਾ ਕਿਸਾਨ ਇਸ ਧੰਦੇ ਨੂੰ ਸ਼ੁਰੂ ਕਰਕੇ ਚੋਖੀ ਕਮਾਈ ਕਰ ਰਹੇ ਹਨ। ਜੇਕਰ ਤੁਸੀਂ ਵੀ ਇਹ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਸ ਸਬੰਧੀ ਸਰਕਾਰੀ ਫਾਰਮ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।