ਜਾਣੋਂ, ਨੌਕਰੀ ਛੱਡ ਨੌਜਵਾਨ ਕਿਵੇਂ ਹੋਇਆ ਮਾਲੋ-ਮਾਲ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਕਾਰਪੋਰੇਟ ਜਗਤ ਦੀ ਚੰਗੇ ਪੈਕੇਜ ਦੀ ਨੌਕਰੀ ਛੱਡਣ ਦਾ ਇਹ ਫ਼ੈਸਲਾ ਉਹਨਾਂ ਲਈ ਅਸਾਨ ਨਹੀਂ ਸੀ

Success story of ravi pal who started farming leaving corporate job

ਨਵੀਂ ਦਿੱਲੀ: ਜੇ ਕੁਝ ਵੱਖਰਾ ਕਰਨ ਦਾ ਜਾਨੂੰਨ ਹੋਵੇ ਤਾਂ ਮੁਸ਼ਕਿਲਾਂ ਕਿੰਨੀਆਂ ਵੀ ਆਉਣ ਪਰ ਰਾਸਤਾ ਨਿਕਲ ਹੀ ਆਉਂਦਾ ਹੈ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਯੂਪੀ ਦੇ ਇਟਾਵਾ ਤੋਂ ਸਬੰਧ ਰੱਖਣ ਵਾਲੇ ਵਿਅਕਤੀ ਰਵੀ ਪਾਲ ਨੇ। ਕੁਝ ਹੱਟ ਕੇ ਕਰਨ ਦੀ ਚਾਹਤ ਵਿਚ ਐਮਬੀਏ ਕਰ ਕੇ ਐਲਐਨਟੀ ਅਤੇ ਕੋਟੇਕ ਮਹਿੰਦਰਾ ਵਰਗੀਆਂ ਕੰਪਨੀਆਂ ਵਿਚ ਲੱਖਾਂ ਦੇ ਪੈਕੇਜ ਵਾਲੀ ਨੌਕਰੀਆਂ ਛੱਡ ਕੇ ਕਿਸਾਨ ਬਣਨ ਦਾ ਫ਼ੈਸਲਾ ਕੀਤਾ।

ਕਾਰਪੋਰੇਟ ਜਗਤ ਦੀ ਚੰਗੇ ਪੈਕੇਜ ਦੀ ਨੌਕਰੀ ਛੱਡਣ ਦਾ ਇਹ ਫ਼ੈਸਲਾ ਉਹਨਾਂ ਲਈ ਅਸਾਨ ਨਹੀਂ ਸੀ।  ਘਰ ਦੋਸਤ ਅਤੇ ਰਿਸ਼ਤੇਦਾਰ ਸਭਨ ਨੇ ਵਿਰੋਧ ਕੀਤਾ ਪਰ ਉਹਨਾਂ ਨੇ ਸਿਰਫ ਅਪਣੇ ਦਿਲ ਦੀ ਸੁਣੀ। ਇਹ ਉਹਨਾਂ ਦੇ ਹੀ ਆਤਮਵਿਸ਼ਵਾਸ ਦਾ ਨਤੀਜਾ ਹੈ ਕਿ ਅੱਜ ਉਹ ਇਕ ਕਾਮਯਾਬ ਕਿਸਾਨ ਹੈ। ਮੀਡੀਆ ਨੂੰ ਦਿੱਤੀ ਇੰਟਰਵਿਊ ਵਿਚ ਰਵੀ ਨੇ ਕਿਹਾ ਕਿ ਉਹਨਾਂ ਨੇ ਸਾਲ 2011 ਵਿਚ ਐਮਬੀਏ ਕੀਤੀ ਸੀ।

ਉਸ ਤੋਂ ਬਾਅਦ ਐਲਐਨਟੀ ਅਤੇ ਕੋਟੇਕ ਮਹਿੰਦਰਾ ਵਰਗੀਆਂ ਕੰਪਨੀਆਂ ਵਿਚ ਨੌਕਰੀ ਕੀਤੀ ਪਰ ਇਸ ਦੌਰਾਨ ਉਸ ਨੂੰ ਮਹਿਸੂਸ ਹੋਣ ਲੱਗਿਆ ਕਿ ਕਿਤੇ ਕੋਈ ਕਮੀ ਹੈ। ਉਹ ਹਰ ਰੋਜ਼ ਸੋਚਦਾ ਸੀ ਕਿ ਆਖਰ ਉਹ ਖੁਸ਼ ਕਿਉਂ ਨਹੀਂ ਹੈ। ਫਿਰ ਉਸ ਨੇ ਕੁੱਝ ਅਲੱਗ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਨੌਕਰੀ ਛੱਡ ਕੇ ਪਿੰਡ ਵਾਪਸ ਆ ਗਿਆ। ਰਵੀ ਨੇ ਅੱਗੇ ਦਸਿਆ ਕਿ ਪਿੰਡ ਆ ਕੇ ਉਸ ਨੇ ਦੇਖਿਆ ਕਿ ਉਹਨਾਂ ਦੇ ਪਿੰਡ ਵਿਚ ਨੀਲਗਾਵਾਂ ਦਾ ਬਹੁਤ ਅਤਿਵਾਦ ਹੁੰਦਾ ਹੈ।

ਇਸ ਦੀ ਵਜ੍ਹਾ ਕਰ ਕੇ ਬਹੁਤ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ ਪਰ ਗੇਂਦੇ ਦੀ ਫ਼ਸਲ ਅਜਿਹੀ ਫ਼ਸਲ ਸੀ ਜੋ ਨੀਲਗਾਂ ਜਾਂ ਦੂਜੇ ਜਾਨਵਰ ਬਰਬਾਦ ਨਹੀਂ ਕਰਦੇ। ਬਸ ਇਹੀ ਨਹੀਂ ਉਸ ਦੇ ਦਿਮਾਗ਼ ਵਿਚ ਇਕ ਹੋਰ ਵਿਚਾਰ ਅਤੇ ਉਸ ਨੇ ਅਪਣੇ ਖੇਤਾਂ ਵਿਚ ਗੇਂਦੇ ਦਾ ਪੌਦਾ ਲਗਾ ਦਿੱਤਾ। ਬਸ ਤਿੰਨ ਮਹੀਨਿਆਂ ਵਿਚ ਫ਼ਸਲ ਪੱਕ ਕੇ ਤਿਆਰ ਹੋ ਗਈ। ਇਸ ਤਰ੍ਹਾਂ ਉਹਨਾਂ ਨੇ ਗੇਂਦੇ ਦੀ ਖੇਤੀ ਸ਼ੁਰੂ ਕਰ ਦਿੱਤੀ।

ਇਕ ਬੀਘਾ ਗੇਂਦਾ ਲਗਾਉਣ ਵਿਚ ਨਰਸਰੀ ਤੋਂ ਲੈ ਕੇ ਖਾਦ ਤਕ ਕੁੱਲ ਤਿੰਨ ਹਜ਼ਾਰ ਤਕ ਦਾ ਖਰਚ ਆਉਂਦਾ ਹੈ ਜਿਸ ਨਾਲ ਫ਼ਸਲ ਪਕਣ ਤੋਂ ਬਾਅਦ 30 ਤੋਂ 40 ਹਜ਼ਾਰ ਰੁਪਏ ਤਕ ਦੀ ਆਮਦਨੀ ਹੋ ਜਾਂਦੀ ਹੈ। ਜਦੋਂ ਇਸ ਦਾ ਸੀਜ਼ਨ ਹੁੰਦਾ ਹੈ ਤਾਂ ਇਹ ਆਮਦਨੀ ਵੱਧ ਜਾਂਦੀ ਹੈ। ਉਸ ਦਾ ਕਹਿਣਾ ਹੈ ਕਿ ਸ਼ੁਰੂਆਤ ਵਿਚ ਜਦੋਂ ਨੌਕਰੀ ਛੱਡ ਕੇ ਆਇਆ ਸੀ ਤਾਂ ਖਾਨਦਾਨ ਵਿਚ ਉਸ ਦੇ ਪਰਵਾਰ ਦੇ ਖੁਸ਼ ਨਹੀਂ ਸਨ।

ਹਰ ਕੋਈ ਕਹਿੰਦਾ ਸੀ ਕਿ ਇੰਨੀ ਪੜ੍ਹਾਈ ਲਿਖਾਈ ਅਤੇ ਚੰਗੀ ਨੌਕਰੀ ਛੱਡ ਕੇ ਉਹ ਖੇਤੀ ਕਿਉਂ ਕਰਨਾ ਚਾਹੁੰਦਾ ਹੈ ਪਰ ਉਸ ਨੇ ਹੌਲੀ ਹੌਲੀ ਸਭ ਨੂੰ ਸਮਝਾਇਆ। ਅੱਜ ਜਦੋਂ ਨਤੀਜੇ ਸਾਹਮਣੇ ਹਨ ਤਾਂ ਸਾਰੇ ਖੁਸ਼ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।