ਸੂਰ ਪਾਲਣ ਕਿਸਾਨਾਂ ਲਈ ਬਣਿਆ ਮੁਨਾਫ਼ੇ ਦਾ ਧੰਦਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਖੇਤੀ 'ਚ ਵਿਭਿੰਨਤਾ ਪ੍ਰੋਗਰਾਮ ਨੂੰ ਲਾਗੂ ਕਰਨ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਵਜੋਂ ਪੰਜਾਬ ਸਰਕਾਰ ਵਲੋਂ ਖੇਤੀ ਸਹਾਇਕ ਧੰਦਿਆਂ

Pig farming

ਖੇਤੀ 'ਚ ਵਿਭਿੰਨਤਾ ਪ੍ਰੋਗਰਾਮ ਨੂੰ ਲਾਗੂ ਕਰਨ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਵਜੋਂ ਪੰਜਾਬ ਸਰਕਾਰ ਵਲੋਂ ਖੇਤੀ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੂਰ ਪਾਲਣ ਦੇ ਆਰਥਿਕ ਧੰਦੇ ਨੂੰ ਅਪਣਾ ਕੇ ਲੋਕਾਂ ਨੂੰ ਆਪਣੀ ਆਮਦਨ 'ਚ ਵਾਧਾ ਕਰਨ ਲਈ ਅਗਵਾਈ ਦਿੱਤੀ ਜਾ ਰਹੀ ਹੈ। ਇਸ ਵਾਸਤੇ ਕਿਸਾਨਾਂ ਨੂੰ ਘੱਟ ਵਿਆਜ ਤੇ ਆਸਾਨ ਕਿਸ਼ਤਾਂ 'ਤੇ ਕਰਜ਼ੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਤਹਿਤ ਪਸ਼ੂ ਪਾਲਣ ਵਿਭਾਗ ਵੱਲੋਂ ਸੂਰ ਪਾਲਕਾਂ ਨੂੰ ਉਨ੍ਹਾਂ ਦੀ ਪੈਦਾਵਾਰ ਦੀ ਮਾਰਕੀਟ 'ਚ ਉਪਲਬਧ ਕਰਵਾਉਣ ਦੇ ਉਪਰਾਲੇ ਸ਼ੁਰੂ ਕੀਤੇ ਗਏ ਹਨ।

ਇਕ ਸੂਰ ਇਕ ਸਾਲ 'ਚ ਵੇਚਣ ਲਈ ਤਿਆਰ ਹੋ ਜਾਂਦਾ ਹੈ। ਇਸ ਇਕ ਸਾਲ ਦੌਰਾਨ ਖਾਣ-ਪੀਣ ਤੇ ਰੱਖ ਰਖਾਅ 'ਤੇ ਲਗਭਗ 5 ਹਜ਼ਾਰ ਰੁਪਏ ਖਰਚੇ ਹੁੰਦੇ ਹਨ ਜਦੋਂਕਿ ਇਹ ਸੂਰ 10 ਹਜ਼ਾਰ ਰੁਪਏ ਦਾ ਵਿਕਦਾ ਹੈ। ਇਨ੍ਹਾਂ ਲਈ ਫੀਡ ਦੀ ਵੀ ਕੋਈ ਸਮੱਸਿਆ ਨਹੀਂ ਹੈ। ਗੰਨੇ ਦੇ ਰਸ ਦੀ ਮੈਲ, ਹੋਟਲਾਂ ਦਾ ਬਚਿਆ-ਖੁਚਿਆ ਸਮਾਨ, ਮੱਕੀ ਤੇ ਚਾਵਲ ਦਾ ਟੁਕੜਾ ਤੇ ਪਾਲਸ਼ ਇਨ੍ਹਾਂ ਦੀ ਪਸੰਦੀਦਾ ਖੁਰਾਕ ਹਨ।