ਘੱਟ ਲਾਗਤ ਨਾਲ ਵਧੀਆ ਉਤਪਾਦਨ ਲੈਣਾ ਚਾਹੁੰਦੇ ਹੋ ਤਾਂ ਕਰੋ ਐਪਲ-ਬੇਰ ਦੀ ਖੇਤੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਐਪਲ ਬੇਰ ਲੰਬੇ ਸਮੇਂ ਦੀ ਖੇਤੀਬਾੜੀ ਹੈ। ਇਸ ਤੋਂ ਇੱਕ ਵਾਰ ਫਸਲ ਲੈਣ ਤੋਂ ਬਾਅਦ ਕਰੀਬ 15...

Apple ber

ਚੰਡੀਗੜ੍ਹ: ਐਪਲ ਬੇਰ ਲੰਬੇ ਸਮੇਂ ਦੀ ਖੇਤੀਬਾੜੀ ਹੈ। ਇਸ ਤੋਂ ਇੱਕ ਵਾਰ ਫਸਲ ਲੈਣ ਤੋਂ ਬਾਅਦ ਕਰੀਬ 15 ਸਾਲ ਤੱਕ ਫਸਲ ਲੈ ਸਕਦੇ ਹੋ। ਘੱਟ ਰੱਖ-ਰਖਾਵ ਅਤੇ ਘੱਟ ਲਾਗਤ ਵਿਚ ਜਿਆਦਾ ਉਤਪਾਦਨ ਦੇ ਕਾਰਨ ਕਿਸਾਨ ਇਸਦੇ ਵੱਲ ਆਕਰਸ਼ਿਤ ਹੋ ਰਹੇ ਹਨ। ਬੇਰ ਲਗਪਗ ਸਭ ਨੇ ਖਾਦਾ ਅਤੇ ਦੇਖਿਆ ਹੋਵੇਗਾ, ਪਰ ਐਪਲ ਜਿਹਾ ਅਕਾਰ ਅਤੇ ਖਾਣ ਵਿਚ ਬੇਰ ਦਾ ਸਵਾਦ, ਇਹ ਸ਼ਾਇਦ ਪਹਿਲੀ ਵਾਰ ਹੀ ਸੁਣਿਆਂ ਹੋਵੇਗਾ, ਪਰ ਇਹ ਸਚਾਈ ਹੈ। ਥਾਈਲੈਣ ਦਾ ਇਹ ਫਲ ਇੰਡੀਆ ਵਿਚ ਥਾਈ ਐਪਲ ਬੇਰ ਦੇ ਨਾਲ ਤੋਂ ਪ੍ਰਸਿੱਧ ਹੈ।

ਥਾਈਲੈਂਡ ਨੂੰ ਇਸਨੂੰ ਜੁਜੁਬੀ ਵੀ ਕਹਿੰਦੇ ਹਨ। ਰਾਜਸਥਾਨ ਦੇ ਸੀਕਰ ਦੇ ਰਸੀਦਪੂਰਾ ਪਿੰਡ ਦੇ ਅਰਵਿੰਦ ਅਤੇ ਅਨੰਦ ਨੇ ਅਜਿਹੇ ਹੀ ਬੇਰ ਆਪਣੇ 21 ਕਿੱਲੇ ਹੇਤ ਵਿਚ ਉਗਾ ਰੱਖੇ ਹਨ। ਅਨੰਦ ਦੱਸਦਾ ਹੈ ਕਿ 14 ਮਹੀਨੇ ਪਹਿਲਾਂ ਇਸ ਫਲ ਦੇ 19000 ਕਰੋੜ ਦਰਖੱਤ ਖੇਤ ਵਿਚ ਲਗਾਏ ਸੀ। ਇਹ ਦੂਸਰਾ ਮੌਕਾ ਹੈ ਜਦ ਦਰਖੱਤਾਂ ਵਿਚ ਫਲ ਆਏ ਹਨ। ਪੰਜ ਸਾਲ ਬਾਅਦ ਉਹਨਾਂ ਨੂੰ 21 ਕਿੱਲੇ ਦੇ ਇਸ ਖੇਤ ਤੋਂ ਸਲਾਨਾ ਕਰੀਬ 25 ਲੱਖ ਰੁਪਏ ਦੀ ਆਮਦਨ ਹੋਣ ਵਾਲੀ ਹੈ। ਉਹਨਾਂ ਨੇ ਇਸ ਸਾਲ ਕਰੀਬ ਅੱਠ ਲੱਖ ਰੁਪਏ ਦੀ ਆਮਦਨ ਹੋਵੇਗੀ, ਉਸਦੀ ਪ੍ਰੇਰਨਾ ਲੈ ਕੇ ਕਰੀਬ 50 ਹੋਰ ਖੇਤਾਂ ਵਿਚ ਥਾਈ ਐਪਲ ਬੇਰ ਦੇ ਦਰਖੱਤ ਲਗਾਏ ਗਏ ਹਨ।

ਬਕੌਲ ਅਰਵਿੰਦ ਅਤੇ ਅਨੰਦ ਦਰਖੱਤ ਲਗਾਉਣ ਤੋਂ ਚਾਹ ਸਾਲਾਂ ਬਾਅਦ ਇਸ ਵਿਚ ਫਲ ਆਉਣਾ ਸ਼ੁਰੂ ਹੋ ਜਾਂਦਾ ਹੈ। ਪਹਿਲੀ ਵਾਰ ਫਲ ਪ੍ਰਤੀ ਦਰਖੱਤ ਵਿਚ ਦੋ ਤੋਂ ਪੰਜ ਕਿੱਲੋ, ਦੂਸਰੀ ਵਾਰ ਪ੍ਰਤੀ ਦਰਖੱਤ 20 ਤੋਂ 40 ਅਤੇ ਪੰਜਵੇਂ ਸਾਲ ਬਾਤ ਪ੍ਰਤੀ ਦਰਖੱਤ ਤੋਂ ਸਵਾਕੁਇੰਟਲ ਫਲ ਆਉਂਦੇ ਹਨ। ਇਸਦੇ ਲਈ ਸੀਕਰ ਦਾ ਖੇਤਰ ਅਨੁਕੂਲ ਹੈ। ਇਹ ਮਾਈਨਸ ਡਿਗਰੀ ਤੋਂ +50 ਡਿਗਰੀ ਸੈਲਸੀਅਸ ਤਾਪਮਾਨ ਵਿਚ ਵੀ ਕਾਰਗਰ ਹੋਇਆ ਹੈ। ਉਸਦਾ ਕਹਿਣਾ ਹੈ ਕਿ ਅਪ੍ਰੈਲ ਮਹੀਨੇ ਵਿਚ ਇਸਦੇ ਦਰਖੱਤ ਨੂੰ ਨੀਚੇ ਤੋਂ ਗੰਨੇ ਦੀ ਤਰਾਂ ਕੱਟ ਦਿੱਤਾ ਜਾਂਦਾ ਹੈ। ਜਿਸ ਨਾਲ ਦਰਖੱਤ ਸ਼ਾਨਦਾਰ ਬਣਿਆਂ ਰਹਿੰਦਾ ਹੈ।

ਦਸੰਬਰ ਤੱਕ ਇਸਦੇ ਫਲਾਂ ਨੂੰ ਬਾਜਾਰ ਵਿਚ ਸਪਲਾਈ ਕੀਤਾ ਜਾ ਸਕਦਾ ਹੈ। ਇਹ ਬੇਰ 60 ਤੋਂ 120 ਗ੍ਰਾਮ ਵਜਨ ਦਾ ਹੁੰਦਾ ਹੈ। ਅਨੰਦ ਦੇ ਪਿਤਾ ਕਿਸ਼ੋਰ ਸਿੰਘ ਥਾਈਲੈਂਡ ਗਏ ਸਨ। ਉੱਥੇ ਥਾਈਲੈਂਡ ਬੇਰ ਦੀ ਖੇਤੀ ਦੇਖ ਕੇ ਆਏ ਸਨ। ਇਸ ਤੋਂ ਬਾਅਦ ਅਸੀਂ ਦੋਨਾਂ ਭਰਾਵਾਂ ਨੇ ਨੈੱਟ ਤੋਂ ਇਸਦੇ ਬਾਰੇ ਪੜਿਆ। ਅਹਿਮਦਾਬਾਦ ਜਾ ਕੇ ਇਸਦੀ ਖੇਤੀ ਦੇਖੀ। ਸੀਕਰ ਵਿਚ ਇਸਦਾ ਪ੍ਰਯੋਗ ਕੀਤਾ ਅਤੇ ਉਹ ਪੂਰੀ ਤਰਾਂ ਨਾਲ ਸਫਲ ਰਿਹਾ। ਸੇਬ ਅਤੇ ਬੇਰ ਦੇ ਮਿਸ਼ਰਿਤ ਸਵਾਦ ਵਾਲੇ ਫਲ ਦੀ ਮੰਗ ਇੰਦੌਰ, ਅਹਿਮਦਾਬਾਦ, ਵਡੋਦਰਾ, ਮੁੰਬਈ ਸਮੇਤ ਵੱਡੇ ਸ਼ਹਿਰਾਂ ਵਿਚ ਵੱਧ ਰਹੀ ਹੈ।

ਬੇਰ ਦੇ ਖਰੀਦਾਰ ਬਹੁਤ ਜਿਆਦਾ ਨਿੱਜੀ ਕੰਪਨੀਆਂ ਹਨ। ਉਹ ਇਹਨਾਂ ਦਾ ਵਿਦੇਸ਼ਾਂ ਵਿਚ ਨਿਰਯਾਤ ਕਰਦੀਆਂ ਹਨ। ਇਸਦੇ ਆਕਰਸ਼ਕ ਰੂਪ ਅਤੇ ਸਵਾਦ ਦੇ ਕਾਰਨ ਸਥਾਨਕ ਬਾਜਾਰਾਂ ਵਿਚ ਇਹਨਾਂ ਦੀ ਮੰਗ ਵੱਧ ਰਹੀ ਹੈ। ਪਹਿਲੇ ਸਾਲ ਵਿਚ ਇੱਕ ਪੌਦੇ ਤੋਂ 60 ਤੋਂ 70 ਕਿੱਲੋ ਦਾ ਉਤਪਾਦਨ ਮਿਲਿਆ। ਬਾਜਾਰ ਵਿਚ ਇਸਦਾ ਭਾਅ 45 ਤੋਂ 50 ਰੁਪਏ ਕਿੱਲੋ ਤੱਕ ਜਾਂਦਾ ਹੈ। ਜਿਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਅਤੇ ਉਹ ਇਸ ਖੇਤੀ ਤੋਂ ਚੰਗੀ ਕਮਾਈ ਕਰ ਸਕਦੇ ਹਨ।