ਪੀ.ਏ.ਯੂ. ਦੇ ਖੇਤੀ ਇੰਜਨੀਅਰਾਂ ਨੇ ਹਾਸਲ ਕੀਤੀਆਂ ਨੌਕਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਮੌਜੂਦਾ ਦੌਰ ਵਿੱਚ ਕੋਵਿਡ-19 ਦੀਆਂ ਚੁਣੌਤੀਆਂ ਦੇ ਬਾਵਜੂਦ ਪੀ.ਏ.ਯੂ. ਦੇ ਚਾਰ ਖੇਤੀ ਇੰਜਨੀਅਰਾਂ ਨੂੰ ਅਮਰੀਕਾ ਦੀ ਮੰਨੀ-ਪ੍ਰਮੰਨੀ ਖੇਤੀ ਰਸਾਇਣ ਅਤੇ ਬੀਜ

P.A.U. Jobs acquired by agricultural engineers

ਮੌਜੂਦਾ ਦੌਰ ਵਿੱਚ ਕੋਵਿਡ-19 ਦੀਆਂ ਚੁਣੌਤੀਆਂ ਦੇ ਬਾਵਜੂਦ ਪੀ.ਏ.ਯੂ. ਦੇ ਚਾਰ ਖੇਤੀ ਇੰਜਨੀਅਰਾਂ ਨੂੰ ਅਮਰੀਕਾ ਦੀ ਮੰਨੀ-ਪ੍ਰਮੰਨੀ ਖੇਤੀ ਰਸਾਇਣ ਅਤੇ ਬੀਜ ਕੰਪਨੀ ਕੋਰਟੇਵਾ ਐਗਰੀ ਸਾਇੰਸ ਵਿੱਚ ਨੌਕਰੀ ਹਾਸਲ ਹੋਈ ਹੈ । ਇਸ ਸੰਬੰਧੀ ਵਿਸਥਾਰ ਨਾਲ ਦੱਸਦਿਆ ਖੇਤੀ ਇੰਜਨੀਅਰਿੰਗ ਕਾਲਜ ਦੇ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀ-ਟੈਕ (ਖੇਤੀ ਇੰਜਨੀਅਰਿੰਗ) ਦੇ ਵਿਦਿਆਰਥੀਆਂ ਗੋਵਿੰਦ ਯਾਦਵ, ਅਭਿਸ਼ੇਕ ਭਾਰਤ, ਹੁਸਨਪ੍ਰੀਤ ਸਿੰਘ ਅਤੇ ਰਮਨੀਤ ਗਰਗ ਨੂੰ ਇਸ ਕੰਪਨੀ ਨੇ ਨੌਕਰੀ ਲਈ ਚੁਣਿਆ ਹੈ।

ਉਹਨਾਂ ਇਹ ਵੀ ਦੱਸਿਆ ਕਿ ਪੀ.ਏ.ਯੂ. ਦੇ ਖੇਤੀ ਇੰਜਨੀਅਰਾਂ ਨੂੰ ਵੱਡੀਆਂ ਸੰਸਥਾਵਾਂ ਵੱਲੋਂ ਟ੍ਰੇਨਿੰਗ ਅਤੇ ਪਲੇਸਮੈਂਟ ਕਮੇਟੀ ਰਾਹੀਂ ਲਗਾਈ ਕੈਂਪਸ ਪਲੇਸਮੈਂਟ ਦੇ ਜਰੀਏ ਚੁਣਿਆ ਜਾਂਦਾ ਹੈ । ਇਸ ਤੋਂ ਪਹਿਲਾਂ ਪਾਸ ਹੋਣ ਵਾਲੇ ਬੈਚ ਵਿੱਚੋਂ 12 ਵਿਦਿਆਰਥੀਆਂ ਨੂੰ ਮਹਿੰਦਰਾ ਐਂਡ ਮਹਿੰਦਰਾ, ਐਸਕਾਰਟਸ ਅਤੇ ਜੋਡੀਅਰ ਵੱਲੋਂ ਚੁਣਿਆ ਗਿਆ ਸੀ।

ਤਿੰਨ ਹੋਰ ਵਿਦਿਆਰਥੀਆਂ ਦਾ ਦਾਖਲਾ ਮੈਨੀਟੋਬਾ ਯੂਨੀਵਰਸਿਟੀ, ਮੈਕਗਿਲ ਯੂਨੀਵਰਸਿਟੀ ਅਤੇ ਕੈਨੇਡਾ ਦੀ ਗੁਇਲਫ ਯੂਨੀਵਰਸਿਟੀ ਵਿੱਚ ਹੋ ਗਿਆ ਹੈ । ਦੋ ਵਿਦਿਆਰਥੀ ਆਈ ਆਈ ਐਮ ਅਹਿਮਦਾਬਾਦ ਅਤੇ ਟ੍ਰਿਚੀ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋਏ ਹਨ।

ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀਆਂ ਖੇਤੀ ਇੰਜਨੀਅਰਿੰਗ ਕਾਲਜ ਵਿੱਚ ਦਿੱਤੀ ਜਾਂਦੀ ਮਿਆਰੀ ਸਿੱਖਿਆ ਅਤੇ ਬਿਹਤਰ ਸੁਵਿਧਾਵਾ ਦਾ ਸਿੱਟਾ ਹੈ । ਉਹਨਾਂ ਨੇ ਨੌਕਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।