ਘਰ ਅੰਦਰ ਪੌਦੇ ਉਗਾਉਣ ਲਈ ਪੜ੍ਹੋ ਇਹ ਮਹੱਤਵਪੂਰਣ ਸੁਝਾਅ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਪੌਦਿਆਂ ਦੀ ਚੋਣ ਕਰਨ ਤੋਂ ਪਹਿਲਾਂ ਜੜ੍ਹਾਂ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ

File Photo

 

ਚੰਡੀਗੜ੍ਹ - ਪੌਦਿਆਂ ਨੂੰ ਘਰ ਦੇ ਸਜਾਵਟੀ ਸਮਾਨ ਦੇ ਰੂਪ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਘਰ ਅੰਦਰ ਹਰਿਆਲੀ ਕਮਰਿਆਂ ਨੂੰ ਚਮਕ ਦੇ ਨਾਲ-ਨਾਲ ਇੱਕ ਅਨੌਖੀ ਖ਼ੂਬਸੂਰਤੀ ਪ੍ਰਦਾਨ ਕਰਦੀ ਹੈ। ਇਹਨਾਂ ਪੌਦਿਆਂ ਦੀ ਦੇਖਭਾਲ ਹਰ ਕੋਈ ਆਸਾਨੀ ਨਾਲ ਕਰ ਸਕਦਾ ਹੈ। ਜਿੱਥੇ ਘਰ ਅੰਦਰ ਹਰਿਆਲੀ ਸਜਾਵਟ ਦਾ ਕੰਮ ਕਰਦੀ ਹੈ ਉੱਥੇ ਹੀ ਸਿਹਤ ਪੱਖੋਂ ਵੀ ਕਈ ਫ਼ਾਇਦੇ ਮਿਲਦੇ ਹਨ। ਇਹਨਾਂ ਫਾਇਦਿਆਂ ਕਰਕੇ ਹੀ ਅੱਜ-ਕੱਲ ਹਰ ਕੋਈ ਘਰ ਅੰਦਰ ਪੌਦੇ ਲਗਾਉਣ ਵਿਚ ਕਾਫੀ ਦਿਲਚਸਪੀ ਰੱਖਦਾ ਹੈ। 

ਪੌਦਿਆਂ ਦੀ ਚੋਣ ਕਰਨ ਤੋਂ ਪਹਿਲਾਂ ਜੜ੍ਹਾਂ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ। ਪੌਦਿਆਂ ਨੂੰ ਉਖਾੜ ਕੇ ਜੜ੍ਹਾਂ ਦੀ ਜਾਂਚ ਕਰਨਾ ਸੰਭਵ ਨਹੀਂ ਹੈ ਇਸ ਲਈ ਇਹ ਕੰਮ ਛੋਟੇ ਪੌਦਿਆਂ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਜਿਸ ਪੌਦੇ ਦੀਆਂ ਜੜ੍ਹਾਂ ਹਲਕੇ ਰੰਗ ਦੀਆਂ ਅਤੇ ਮੋਟੀਆਂ ਹੋਣ, ਉਹਨਾਂ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ।

ਪੱਤੇ – ਪੱਤਿਆਂ ਦੀ ਜਾਂਚ ਕਰਨ ਸਮੇਂ ਕੁੱਝ ਨਿਯਮ ਯਾਦ ਰੱਖੋ, ਜੇਕਰ ਤੁਸੀਂ ਇਸ ਦੇ ਮਾਧਿਅਮ ਰਾਹੀਂ ਦੇਖਣ ਦੀ ਕੋਸ਼ਿਸ਼ ਕਰੋ, ਜੇਕਰ ਇਸ ਵਿਚ ਦੀ ਦਿਖਾਈ ਨਹੀਂ ਦਿੰਦਾ ਤਾਂ ਪੱਤਾ ਕਾਫ਼ੀ ਸਿਹਤਮੰਦ ਹੈ।

ਬਿਮਾਰੀ ਦੀ ਜਾਂਚ – ਪੌਦਿਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਪੌਦਿਆਂ ਦੀ ਚੰਗੀ ਤਰ੍ਹਾਂ ਜਾਂਚ ਕਰੋ ਤਾਂ ਜੋ ਉਹ ਪੱਕਾ ਹੋ ਸਕੇ ਕਿ ਪੌਦਿਆਂ ਨੂੰ ਕੋਈ ਕੀੜਾ ਜਾਂ ਰੋਗ ਤਾਂ ਨਹੀਂ ਹਨ। ਚਿੱਟੇ ਦਾਗ, ਬਦਬੂ ਅਤੇ ਪੱਤਿਆਂ ‘ਤੇ ਚਿਪਕੀ ਹੋਈ ਰਹਿੰਦ-ਖੂੰਹਦ ਬਿਮਾਰ ਪੌਦੇ ਦੀਆਂ ਨਿਸ਼ਾਨੀਆਂ ਹਨ। 

ਘਰ ਅੰਦਰ ਪੌਦਿਆਂ ਦੇ ਅਸਫ਼ਲ ਹੋਣ ਦੇ ਮੁੱਖ ਕਾਰਨ
- ਘੱਟ ਪਾਣੀ ਦੇਣਾ ਜਾਂ ਬਹੁਤ ਜ਼ਿਆਦਾ ਪਾਣੀ ਦੇਣਾ
- ਲੋੜੀਂਦੀ ਰੌਸ਼ਨੀ ਪ੍ਰਾਪਤ ਨਾ ਕਰਨਾ ਜਾਂ ਬਹੁਤ ਜ਼ਿਆਦਾ ਰੌਸ਼ਨੀ ਪ੍ਰਾਪਤ ਕਰਨਾ
- ਅਣਗਹਿਲੀ- ਪੌਦਿਆਂ ਦੀ ਸਿਹਤ ਅਤੇ ਵਿਕਾਸ ਵੱਲ ਧਿਆਨ ਨਾ ਦੇਣਾ 

ਪੌਦਿਆਂ ਨੂੰ ਰੋਜ਼ਾਨਾ ਪਾਣੀ ਦੇਣਾ ਚਾਹੀਦਾ ਹੈ ਪਰ ਲੋੜ ਤੋਂ ਵੱਧ ਜਾਂ ਲੋੜ ਤੋਂ ਘੱਟ ਪਾਣੀ ਦੇਣ ਤੋਂ ਪ੍ਰਹੇਜ ਕਰੋ। ਜੇਕਰ ਤੁਸੀਂ ਪੌਦੇ ਨੂੰ ਹਫ਼ਤੇ ਵਿਚ ਇੱਕ ਜਾਂ ਦੋ ਵਾਰ ਪਾਣੀ ਦਿੰਦੇ ਹੋ ਤਾਂ ਸਰਦੀਆਂ ਵਿਚ ਘੱਟ ਪਾਣੀ ਲਾਓ। ਪੌਦਿਆਂ ਦੀ ਜਾਂਚ ਕਰਨ ਦਾ ਇੱਕ ਆਸਾਨ ਤਰੀਕਾ ਹੈ, ਮਿੱਟੀ ਵਿਚ 2 ਇੰਚ ਉਂਗਲੀ ਧਸਾਉਣ ਨਾਲ ਜੇਕਰ ਖੁਸ਼ਕੀ ਮਹਿਸੂਸ ਹੁੰਦੀ ਹੈ ਤਾਂ ਪੌਦੇ ਨੂੰ ਪਾਣੀ ਲਾਉਣ ਦੀ ਲੋੜ ਹੈ। 

ਪੌਦਿਆਂ ਨੂੰ ਕੁਦਰਤੀ ਵਾਤਾਵਰਣ ਦੇਣ ਨਾਲ ਪੌਦੇ ਜ਼ਿਆਦਾ ਵਧਦੇ ਅਤੇ ਫੁੱਲਦੇ ਹਨ। ਸਰਦੀਆਂ ਦੇ ਦਿਨਾਂ ਵਿਚ ਜਦੋਂ ਵਾਤਾਵਰਣ ਕਾਫ਼ੀ ਖੁਸ਼ਕ ਹੁੰਦਾ ਹੈ ਉਹਨਾਂ ਦਿਨਾਂ ਵਿਚ ਇੱਕ ਤਰ੍ਹਾਂ ਦੇ ਪੌਦਿਆਂ ਨੂੰ ਸਮੂਹ ਵਿਚ ਲਗਾ ਕੇ ਨਮੀ ਦੀ ਮਾਤਰਾ ਵਧਾ ਸਕਦੇ ਹੋ ਜਾਂ ਇੱਕ humidifier ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਮਾਰੂਥਲ ਵਿਚ ਹੋਣ ਵਾਲੇ ਪੌਦੇ ਜਿਵੇਂ ਕਿ cacti ਨੂੰ ਖੁਸ਼ਕ ਹਵਾ ਅਤੇ ਸੂਰਜ ਦੀ ਸਿੱਧੀ ਰੌਸ਼ਨੀ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਉਹਨਾਂ ਨੂੰ ਸਮੂਹ ਵਿਚ ਲਗਾਉਣ ਦੀ ਜ਼ਰੂਰਤ ਨਹੀਂ ਹੁੰਦੀ। 

ਪੌਦਿਆਂ ਦੀ ਸਮੇਂ ‘ਤੇ ਛੰਗਾਈ
ਪੌਦਿਆਂ ਦੀ ਵਿਕਾਸ ਦਰ ਦੇ ਅਧਾਰ ‘ਤੇ ਟਾਹਣੀਆਂ ਦੀ ਹਰ 3 ਮਹੀਨੇ ਵਿਚ ਇੱਕ ਵਾਰ ਛੰਗਾਈ ਕਰੋ। ਜਦੋਂ ਪੌਦਾ ਪੂਰੀ ਤਰ੍ਹਾਂ ਖਿੜ ਜਾਵੇ ਉਸ ਸਮੇਂ ਛੰਗਾਈ ਸ਼ੁਰੂ ਕੀਤੀ ਜਾ ਸਕਦੀ ਹੈ। ਅਜਿਹਾ ਤੁਸੀਂ ਬੰਦ ਪੱਤੇ ਅਤੇ ਕਲੀਆਂ ਨਾਲ ਕਰੋ। ਛੰਗਾਈ ਹਮੇਸ਼ਾ ਛੋਟੀਆਂ ਟਾਹਣੀਆਂ ਦੀ ਹੀ ਕਰੋ। ਤੁਸੀਂ ਟਾਹਣੀਆਂ ਦੇ ਨਾਲ-ਨਾਲ ਮੁਰਝਾਏ ਹੋਏ ਪੱਤੇ, ਜ਼ਿਆਦਾ ਵਧੀਆਂ ਹੋਈਆਂ ਟਾਹਣੀਆਂ ਛਾਂਗ ਸਕਦੇ ਹੋ ਤਾਂ ਜੋ ਪੌਦਾ ਦੇਖਣ ਵਿਚ ਵੀ ਸੁੰਦਰ ਲੱਗੇ।   

ਸਿੱਟਾ
ਉੱਪਰ ਦੱਸੇ ਨੁਕਤੇ ਤੁਹਾਡੇ ਕਮਰੇ ਨੂੰ ਇੱਕ ਸਿਹਤਮੰਦ ਵਾਤਾਵਰਣ ਬਣਾਉਣ ਵਿਚ ਸਹਾਇਤਾ ਕਰਨਗੇ। ਯਾਦ ਰੱਖੋ ਕਿ ਪੌਦਿਆਂ ਦਾ ਮਨੁੱਖੀ ਜੀਵਨ ਵਿਚ ਇੱਕ ਖ਼ਾਸ ਸਥਾਨ ਹੈ, ਇਸ ਕਰਕੇ ਸਾਨੂੰ ਪੌਦੇ ਜ਼ਿਆਦਾ ਤੋਂ ਜ਼ਿਆਦਾ ਉਗਾਉਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਸਿਹਤ ਪੱਖੋਂ ਕਈ ਫਾਇਦੇ ਲੈ ਸਕਦੇ ਹਾਂ ਅਤੇ ਨਾਲ ਹੀ ਵਾਤਾਵਰਣ ਦੀ ਸੰਭਾਲ ਵਿਚ ਵੀ ਆਪਣਾ ਯੋਗਦਾਨ ਪਾ ਸਕਦੇ ਹਾਂ।