ਤਿੰਨ ਦਿਨਾਂ ਐਗ੍ਰੀ ਸਮਿਟ ਹੋਇਆ ਸੰਪੰਨ
ਖੇਤੀਬਾੜੀ ਨਾਲ ਸੰਬੰਧਿਤ ਇਸ ਆਯੋਜਨ 'ਚ ਦੇਸ਼-ਵਿਦੇਸ਼ ਦੇ ਡੈਲੀਗੇਟਾਂ ਨੇ ਹਿੱਸਾ ਲਿਆ | ਇਸ ਤੀਸਰੇ ਐਗ੍ਰੀ ਸਮਿਟ ਵਿਚ 1 ਲੱਖ ਤੋਂ ਵੱਧ ਕਿਸਾਨ ਸ਼ਾਮਿਲ ਹੋਏ |
ਰੋਹਤਕ — 24 ਮਾਰਚ ਤੋਂ 26 ਮਾਰਚ ਤਕ ਚੱਲੇ ਐਗ੍ਰੀ ਸਮਿਟ ਵਿਚ ਖੇਤੀ ਨਾਲ ਸਬੰਧਿਤ ਨਵੇਂ ਆਧੁਨਿਕ ਮਸ਼ੀਨਰੀ ਸੰਦਾਂ ਦੀ ਪ੍ਰਦਰਸ਼ਨੀ ਲਗਾਈ ਗਈ |ਹਰਿਆਣਾ ਦੇ ਰੋਹਤਕ ਵਿਚ ਹੋਏ ਇਸ ਤੀਸਰੇ ਐਗ੍ਰੀ ਸਮਿਟ ਦਾ ਉਦਘਾਟਨ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੀਤਾ। ਤੀਸਰੇ ਐਗ੍ਰੀ ਸਮਿਟ ਆਯੋਜਨ ਲਈ ਉੱਚ ਪੱਧਰੀ ਤਿਆਰੀਆਂ ਕੀਤੀਆਂ ਗਈਆਂ ਸਨ । ਖੇਤੀਬਾੜੀ ਨਾਲ ਸੰਬੰਧਿਤ ਇਸ ਆਯੋਜਨ 'ਚ ਦੇਸ਼-ਵਿਦੇਸ਼ ਦੇ ਡੈਲੀਗੇਟਾਂ ਨੇ ਹਿੱਸਾ ਲਿਆ | ਇਸ ਤੀਸਰੇ ਐਗ੍ਰੀ ਸਮਿਟ ਵਿਚ 1 ਲੱਖ ਤੋਂ ਵੱਧ ਕਿਸਾਨ ਸ਼ਾਮਿਲ ਹੋਏ | ਜਿਨ੍ਹਾਂ ਲਈ ਰੋਡਵੇਜ਼ ਦੀਆਂ 600 ਬੱਸਾਂ ਦਾ ਪੁਖਤਾ ਇੰਤਜ਼ਾਮ ਕੀਤਾ ਗਿਆ ਸੀ । ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਲਈ ਏਅਰਕੰਡੀਸ਼ਨਰ ਹਾਲ ਤਿਆਰ ਕੀਤੇ ਗਏ ਸਨ। ਅਜਿਹੇ 'ਚ 5 ਏਕੜ ਜ਼ਮੀਨ 'ਤੇ 6 ਪ੍ਰਦਰਸ਼ਨੀ ਹਾਲ ਬਣਾਏ ਗਏ ਹਨ। ਇਸ ਪ੍ਰੋਗਰਾਮ ਵਿਚ ਕਿਸਾਨਾਂ ਲਈ ਲਾਟਰੀ ਵੀ ਲਗਾਈ ਗਈ । ਪਹਿਲਾ ਇਨਾਮ 5 ਲੱਖ ਦਾ ਟਰੈਕਟਰ, ਦੂਸਰਾ 4 ਲੱਖ ਦਾ ਅਤੇ ਤੀਸਰਾ ਇਨਾਮ ਇਕ ਬੁਲਟ ਮੋਟਰਸਾਈਕਲ ਦਿਤਾ ਗਿਆ।