ਆੜ੍ਹਤੀ ਐਸੋਸੀਏਸ਼ਨ ਵਲੋਂ ਮੂੰਗੀ ਦਾ ਸਰਕਾਰੀ ਰੇਟ ਤੈਅ ਕਰਨ ਦੀ ਮੰਗ
ਆੜ੍ਹਤੀ ਐਸੋਸੀਏਸ਼ਨ ਜਗਰਾਉਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੂੰਗੀ ਦੀ ਫ਼ਸਲ ਦਾ ਸਰਕਾਰੀ ਰੇਟ ਤੈਅ ਕੀਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਉਨ੍ਹਾਂ ਦੀ ...
ਆੜ੍ਹਤੀ ਐਸੋਸੀਏਸ਼ਨ ਜਗਰਾਉਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੂੰਗੀ ਦੀ ਫ਼ਸਲ ਦਾ ਸਰਕਾਰੀ ਰੇਟ ਤੈਅ ਕੀਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਮੁੱਲ ਮਿਲ ਸਕੇ। ਆੜ੍ਹਤੀਆਂ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ ਤੇ ਜਨਰਲ ਸਕੱਤਰ ਜਗਜੀਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆੜ੍ਹਤੀਆਂ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਰਾਹੀਂ ਮੰਗ ਪੱਤਰ ਭੇਜਿਆ ਗਿਆ ਹੈ ਕਿ ਮੂੰਗੀ ਦੀ ਫ਼ਸਲ ਦਾ ਰੇਟ ਕਰਨਾਟਕਾਂ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਾਂਗ ਪੰਜਾਬ ਵਿਚ ਸਰਕਾਰ ਵੱਲੋਂ ਐਨ. ਐਸ. ਪੀ. ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਏਸ਼ੀਆ ਦੀ ਦੂਸਰੀ ਵੱਡੀ ਅਨਾਜ ਮੰਡੀ ਜਗਰਾਉਂ 'ਚ ਪਿੱਛਲੇ ਸਾਲਾਂ 'ਚ 20 ਹਜ਼ਾਰ ਮਟੀਰਕ ਟਨ ਮੂੰਗੀ ਦੀ ਆਮਦ ਹੋਈ, ਜਿਸ ਨੂੰ ਪ੍ਰਾਈਵੇਟ ਖ੍ਰੀਦਦਾਰਾਂ ਵੱਲੋਂ 2016 ਤੱਕ ਤਾਂ ਐਨ. ਐਸ. ਪੀ. ਦੇ ਰੇਟ ਅਨੂਸਾਰ ਮੂੰਗੀ ਖ੍ਰੀਦੀ ਗਈ। ਪਰ ਉਸ ਤੋਂ ਬਾਅਦ ਦਾਲਾਂ 'ਚ ਆਈ ਭਾਰੀ ਮੰਦੀ ਦੇ ਕਾਰਨ ਪ੍ਰਾਈਵੇਟ ਖ੍ਰੀਦਵਾਰਾਂ ਐਨ. ਐਸ. ਪੀ. 5575 ਪ੍ਰਤੀ ਕੁਇੰਟਲ ਦੀ ਬਜਾਏ 4500 ਰੁਪਏ ਕੁਇੰਟਲ ਖ੍ਰੀਦੀ ਗਈ, ਜਿਸ ਨਾਲ ਕਿਸਾਨਾਂ ਨੂੰ ਲਗਭਗ 10 ਹਜ਼ਾਰ ਰੁਪਏ ਪ੍ਰਤੀ ਦਾ ਘਾਟਾ ਸਹਿਣਾ ਪਿਆ।
ਉਨ੍ਹਾਂ ਦੱਸਿਆ ਕਿ ਜਗਰਾਉਂ ਵਿਚ ਪੰਜਾਬ ਸਰਕਾਰ ਦਾ ਸਿਵਲ ਸਪਲਾਈ ਆਨਾਜ ਮਹਿਕਮਾ ਖ੍ਰੀਦ ਦਾ ਪ੍ਰਬੰਧ ਦੇਖਦਾ ਹੈ ਅਤੇ ਇਨ੍ਹਾਂ ਕੋਲੋ ਗੋਦਾਮ ਵੀ ਹਨ। ਇਹ ਏਜੰਸੀ ਕੇਂਦਰੀ ਭੰਡਾਰ ਲਈ ਦਾਲਾਂ ਦੀ ਖ੍ਰੀਦ ਕਣਕ ਤੇ ਝੋਨੇ ਦੀ ਤਰ੍ਹਾਂ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਆਟਾ-ਦਾਲ ਸਕੀਮ ਲਈ ਪਹਿਲਾ ਹੀ ਦਾਲਾਂ ਦੀ ਖ੍ਰੀਦ 6500 ਤੋਂ 7000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਰਦੀ ਹੈ, ਜੇਕਰ ਮੂੰਗੀ ਦਾ ਐਨਐਸਪੀ ਤੈਅ ਹੁੰਦਾ ਹੈ ਤਾਂ ਪੰਜਾਬ ਸਰਕਾਰ ਸਿੱਧੀ ਕਿਸਾਨਾਂ ਤੋਂ ਮੂੰਗੀ ਦੀ ਖ੍ਰੀਦ ਕਰ ਸਕਦੀ ਹੈ।
ਉਨ੍ਹਾਂ ਦੱÎਸਿਆ ਕਿ ਜਗਰਾਉਂ 'ਚ ਮੂੰਗੀ ਦੀ ਸਫ਼ਾਈ, ਪ੍ਰਮੋਸਿੰਗ ਤੇ ਪੈਕਿੰਗ ਯੂÎਨਿਟ ਪਹਿਲਾਂ ਹੀ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਮੂੰਗੀ ਦੀ ਅਗਲੀ ਖ੍ਰੀਦ ਸ਼ੁਰੂ ਹੁੰਦੀ ਹੈ ਤਾਂ ਫ਼ਸਲੀ ਵਿਭਿੰਨਤਾਂ 'ਚ ਅਹਿਮ ਪ੍ਰਾਪਤੀ ਹੋਣ ਦੇ ਨਾਲ ਕਿਸਾਨ ਦੀ ਆਮਦਨ 'ਚ ਵਾਧਾ ਹੋਵੇਗਾ, ਉਥੇ ਪਾਣੀ ਦੇ ਡਿੱਗ ਰਹੇ ਸਤਰ ਨੂੰ ਵੀ ਬਚਾਇਆ ਜਾ ਸਕਦਾ ਹੈ। ਉਨ੍ਹਾਂ ਸਰਕਾਰ ਦੇ ਧਿਆਨ 'ਚ ਲਿਆਉਂਦੇ ਹੋਏ ਅਪੀਲ ਕੀਤੀ ਕਿ ਹੁਣ ਮੰਡੀ 'ਚ ਮੂੰਗੀ ਦੀ ਫ਼ਸਲ ਆ ਜਾਵੇਗੀ ਅਤੇ ਉਸ ਤੋਂ ਪਹਿਲਾਂ ਹੀ ਸਰਕਾਰੀ ਖ੍ਰੀਦ ਦਾ ਐਲਾਨ ਕਰਨਾ ਜ਼ਰੂਰੀ ਹੈ।
ਇਸ ਮੌਕੇ ਕੌਂਸਲਰ ਅਪਾਰ ਸਿੰਘ, ਦਰਸ਼ਨ ਲਾਲ, ਅੰਮ੍ਰਿਤ ਲਾਲ ਮਿੱਤਲ, ਭੂਸ਼ਣ ਗੋਇਲ, ਹਰਦੇਵ ਸਿੰਘ ਖੈਹਿਰਾ, ਦਰਸ਼ਨ ਕੁਮਾਰ ਗਰਗ, ਸਤਪਾਲ ਗਰਗ, ਯੋਧਾ ਸਿੰਘ, ਬਲਵਿੰਦਰ ਸਿੰਘ ਗਰੇਵਾਲ, ਵਿਨੋਦ ਧੀਰ, ਸੰਦੀਪ ਮਲਕ, ਡਿੰਪਲ ਸੋਨੀ, ਜਗਸੀਰ ਸਿੰਘ ਕਲੇਰ, ਭਵਖੰਡਨ ਸਿੰਘ ਖੈਹਿਰਾ, ਕਿਸਾਨ ਕਿਰਨਦੀਪ ਸਿੰਘ, ਬਲਵਿੰਦਰ ਸਿੰਘ ਰਸੂਲਪੁਰ, ਦਿਲਬਾਗ ਸਿੰਘ ਕਲੇਰ, ਸਤਪਾਲ ਸਿੰਘ ਤੇ ਕਰਮਜੀਤ ਸਿੰਘ ਆਦਿ ਹਾਜ਼ਰ ਸਨ।