ਪੀਏਯੂ ਵੱਲੋਂ ਮੌਸਮੀ ਸੰਬੰਧੀ ਮੋਬਾਇਲ ਐਪਾਂ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੀਏਯੂ ਵੱਲੋਂ ਜਗਰਾਊ ਨੇੜੇ ਪਿੰਡ ਚੀਮਾ ਵਿਖੇ ਲਗਾਇਆ ਗਿਆ ਜਾਗਰੂਕਤਾ ਕੈਂਪ

PAU organized an awareness camp on seasonal mobile apps

ਸੰਚਾਰ ਕੇਂਦਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮੌਸਮੀ ਸੇਵਾਵਾਂ ਅਤੇ ਮੌਸਮ ਸੰਬੰਧੀ ਮੋਬਾਇਲ ਐਪ ਬਾਰੇ ਜਗਰਾਊ ਨੇੜੇ ਪਿੰਡ ਚੀਮਾ ਵਿਖੇ 26.02.2021 ਨੂੰ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ 100 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ ਅਤੇ ਮਾਹਿਰਾਂ ਨਾਲ ਖੇਤੀ ਸੰਬੰਧੀ ਆਪਣੀਆਂ ਵਿਚਾਰਾਂ ਸਾਂਝੀਆਂ ਕੀਤੀਆਂ। ਇਹ ਕੈਂਪ ਭਾਰਤ ਵਿਗਿਆਨ ਵਿਭਾਗ ਦੇ ਗ੍ਰਾਮੀਨ ਕ੍ਰਿਸ਼ੀ ਮੌਸਮ ਸੇਵਾ ਪ੍ਰਜੈਕਟ ਦੇ ਅਧੀਨ ਲਗਾਇਆ ਗਿਆ ਅਤੇ ਇਸ ਪ੍ਰੋਜੈਕਟ ਦੇ ਕੋਆਰਡੀਨੇਟਰ ਡਾ ਕੁਲਵਿੰਦਰ ਕੌਰ ਗਿੱਲ ਨੇ ਆਏ ਹੋਏ ਸਾਰੇ ਕਿਸਾਨਾਂ ਦਾ ਸਵਾਗਤ ਕੀਤਾ

ਅਤੇ ਸਮਾਗਮ ਦਾ ਅਗਾਜ਼ ਪਿੰਡ ਦੇ ਸਰਪੰਚ ਸ. ਪਰਮਿੰਦਰ ਸਿੰਘ ਅਤੇ ਸਮਾਗਮ ਦੇ ਮੁੱਖ ਮਹਿਮਾਨ ਡਾ ਕੁਲਦੀਪ ਸਿੰਘ, ਮੁੱਖੀ ਪਸਾਰ ਸਿੱਖਿਆ ਨੂੰ ਸਨਮਾਨ ਚਿੰਨ੍ਹ ਦੇ ਕੇ ਕੀਤਾ ਗਿਆ। ਇਸ ਮੌਕੇ ਚੰਗੀ ਸਿਹਤ ਨੂੰ ਬਰਕਰਾਰ ਰੱਖਣ ਲਈ ਅਤੇ ਕਿਸਾਨਾਂ ਨੂੰ ਖੇਤੀ ਸਾਹਿਤ ਨਾਲ ਜੋੜ੍ਹਨ ਲਈ ਸਮਾਗਮ ਵਿ1ਚ ਸ਼ਾਮਿਲ ਕਿਸਾਨਾਂ ਨੂੰ ਸਬਜ਼ੀਆਂ ਦੀਆਂ ਕਿੱਟਾਂ ਅਤੇ ਖੇਤੀ ਨਾਲ ਸੰਬੰਧਿਤ ਕਿਤਾਬਾਂ ਵੀ ਮੁਫਤ ਦਿੱਤੀਆ ਗਈਆਂ।

 

ਡਾ ਸੰਦੀਪ ਸਿੰਘ ਸੰਧੂ, ਸੀਨੀਅਰ ਵਿਗਿਆਨੀ ਫਸਲ ਵਿਗਿਆਨ ਨੇ ਕਿਸਾਨਾਂ ਨੂੰ ਕਣਕ ਦੀਆਂ ਕਾਸ਼ਤਕਾਰੀ ਤਕਨੀਕਾਂ, ਖਾਦਾਂ, ਰਸਾਇਣਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਸਾਨਾਂ ਨੂੰ ਪੱਤਾ ਰੰਗ ਚਾਰਟ ਦੇ ਹਿਸਾਬ ਨਾਲ ਯੂਰੀਆ ਵਰਤਣ ਦੀ ਅਪੀਲ ਕੀਤੀ। ਡਾ ਪਰਮਿੰਦਰ ਸਿੰਘ, ਪੌਦਾ ਰੋਗ ਵਿਗਿਆਨੀ ਨੇ ਕਣਕ ਵਿੱਚ ਆਉਣ ਵਾਲੀਆ ਬਿਮਾਰੀਆਂ ਬਾਰੇ ਜਾਗਰੂਕ ਕਰਵਾਇਆ ਅਤੇ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਬਾਖੂਬੀ ਜਵਾਬ ਵੀ ਦਿਤੇ। ਡਾ ਯੁਵਰਾਜ ਸਿੰਘ ਪਾਂਧਾ, ਸੀਨੀਅਰ ਕੀਟ ਵਿਗਿਆਨੀ ਨੇ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਕਣਕ ਵਿੱਚ ਤੇਲੇ ਅਤੇ ਚੇਪੇ ਦੇ ਹਮਲੇ ਤੋਂ ਸੁਚੇਤ ਰਹਿਣ ਲਈ ਅਪੀਲ ਕੀਤੀ।

ਡਾ ਰੂਮਾ ਦੇਵੀ, ਸਬਜ਼ੀ ਵਿਗਿਆਨੀ ਨੇ ਕਿਸਾਨਾਂ ਨੂੰ ਸਪ੍ਰੇਅ ਰਹਿਤ ਸਬਜ਼ੀ ਉਤਪਾਦਨ ਲਈ ਘਰੇਲੂ ਬਗੀਚੀ ਲਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਸਾਨਾਂ ਨੂੰ ਮਾਹਿਰਾਂ ਨਾਲ ਰਾਬਿਤਾ ਕਾਇਮ ਰੱਖਣ ਤੇ ਜ਼ੋਰ ਦਿੱਤਾ।ਡਾ ਕੁਲਵਿੰਦਰ ਕੌਰ ਗਿੱਲ, ਮੌਸਮ ਵਿਗਿਆਨੀ ਨੇ ਮੌਸਮੀ ਸੇਵਾਵਾਂ ਦੀ ਰੂਪ ਰੇਖਾ ਬਾਰੇ ਦੱਸਿਆਂ ਅਤੇ ਕਿਸਾਨਾਂ ਨੂੰ ਮੌਸਮ ਸੰਬੰਧੀ ਵੱਖ-ਵੱਖ ਮੋਬਾਇਲ ਐਪਾ ਬਾਰੇ ਜਾਣੂੰ ਕਰਵਾਇਆ ਅਤੇ ਇਨ੍ਹਾਂ ਦਾ ਫਾਇਦਾ ਲੈਣ ਦੀ ਅਪੀਲ ਕੀਤੀ।ਇਸ ਮੌਕੇ ਮੌਸਮ ਅਤੇ ਖੇਤੀ ਤਕਨੀਕਾਂ ਨਾਲ ਸੰਬੰਧਿਤ ਇੱਕ ਕਿਤਾਬਚਾ ਵੀ ਜ਼ਾਰੀ ਕੀਤਾ ਗਿਆ।

ਡਾ ਕੁਲਦੀਪ ਸਿੰਘ ਨੇ ਯੂਨੀਵਰਸਿਟੀ ਦੀਆ ਪਸਾਰ ਸੇਵਾਵਾਂ ਬਾਰੇ ਚਾਨਣਾ ਪਾਇਆ ਅਤੇ ਪਿੰਡ ਵਾਸੀਆਂ ਨੰ ਪਿੰਡ ਦੀ ਸੁਸਾਇਟੀ ਨੂੰ ਹੋਰ ਮਜ਼ਬੂਤ ਬਨਾਉਣ ਲਈ ਯੂਨੀਵਰਸਿਟੀ ਵੱਲੋਂ ਬਣਦੇ ਸਹਿਯੋਗ ਦੀ ਆਸ ਜਤਾਈ। ਅੰਤ ਵਿੱਚ ਪਿੰਡ ਦੇ ਸਰਪੰਚ ਵਲੋਂ ਧੰਨਵਾਦ ਦੇ ਸ਼ਬਦ ਕਹੇ ਗਏ ਅਤੇ ਯੂਨੀਵਰਸਿਟੀ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ।