ਮੰਤਰੀ ਸਾਧੂ ਸਿੰਘ ਧਰਮਸੋਤ ਨੇ ਚੰਦਨ ਦੀ ਪ੍ਰਦਰਸ਼ਨੀ ਪਲਾਟ ਦਾ ਕੀਤਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਵਣ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕੁਰਾਲੀ ਦੇ ਨਜ਼ਦੀਕ ਪੈਂਦੇ ਪਿੰਡ ਮੁੱਲਾਪੁਰ ਵਿਚ ਸਰਕਾਰੀ ਜੰਗਲ ਵਿਚ ਬਣੀ ਚੰਦਨ...

Sadhu Singh Dharamsot

ਕੁਰਾਲੀ, (ਡੈਵਿਟ ਵਰਮਾ) : ਵਣ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕੁਰਾਲੀ ਦੇ ਨਜ਼ਦੀਕ ਪੈਂਦੇ ਪਿੰਡ ਮੁੱਲਾਪੁਰ ਵਿਚ ਸਰਕਾਰੀ ਜੰਗਲ ਵਿਚ ਬਣੀ ਚੰਦਨ ਦੇ ਪ੍ਰਦਰਸ਼ਨੀ ਪਲਾਟ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵੀ ਉਨ੍ਹਾਂ ਦੇ ਨਾਲ ਸਨ। ਇੰਨਾ ਦੋਵੇਂ ਨੇਤਾਵਾਂ ਦਾ ਮੁੱਲਾਪਰ ਦੀ ਨਰਸਰੀ ਵਿਚ ਪੁਹੰਚਣ 'ਤੇ ਜੰਗਲਾਤ ਮਹਿਕਮੇ ਦੇ ਉਚ ਅਧਿਕਾਰੀਆਂ ਵਲੋਂ ਨਿਘਾ ਸਵਾਗਤ ਕੀਤਾ ਗਿਆ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਧੂ ਸਿੰਘ ਧਰਮਸੋਤ  ਨੇ ਕਿਹਾ ਕਿ ਇਸ ਜਗ੍ਹਾ ਤੇ ਸਾਲ 2013-14 ਦੌਰਾਨ ਸਿਸਮ, ਡਰੇਕ, ਆਵਲਾ ਆਦਿ ਦੇ ਲਗਭਗ 15000 ਪੌਦੇ ਲਗਾਏ ਗਏ ਸਨ, ਇਸ ਤੋ ਇਲਾਵਾ 300 ਪੌਦੇ ਚੰਦਨ ਦੇ ਲਾਏ ਗਏ ਸਨ। ਉਨ੍ਹਾਂ ਕਿਹਾ ਕਿ ਚੰਦਨ ਦੇ ਪੌਦੇ ਦੀ ਉਚਾਈ 10 ਤੋਂ 12 ਫੁੱਟ ਹੈ ਅਤੇ ਹੁਣ ਪੰਜਾਬ ਸਰਕਾਰ ਦੇ ਵਲੋਂ ਚੰਦਨ ਦੀ ਖੇਤੀ ਨੂੰ ਵੜਾਵਾ ਦੇਣ ਦੇ ਲਈ ਦੋ ਲੱਖ ਦੇ ਕਰੀਬ ਚੰਦਨ ਦੇ ਪੌਦੇ ਆਮ ਲੋਕਾਂ ਤੇ ਕਿਸਾਨਾ ਨੂੰ ਮੁਹੱਈਆ ਕਰਾਉਣ ਦੇ ਲਈ ਤਿਆਰ ਕੀਤੇ ਗਏ ਹਨ। 

ਉਨ੍ਹਾਂ ਕਿਹਾ ਕਿ ਚੰਦਨ ਦਾ ਪੌਦਾ ਤਕਰੀਬਨ 15 ਸਾਲ  ਬਾਅਦ 15 ਤੋ 20 ਕਿੱਲੋ ਹਰਟ ਵੁੱਡ ਦਿੰਦਾ ਹੈ। ਜਿਸ ਦੀ ਕੀਮਤ ਲੱਖਾਂ ਵਿਚ ਹੋਣ ਦੇ ਨਾਲ ਕਿਸਾਨਾਂ ਨੂੰ ਇਸ ਦਾ ਚੰਗਾ ਮੁਨਾਫਾ ਤੇ ਮਿਲੇਗਾ। ਇਸ ਮੁਨਾਫੇ ਨੂੰ ਦੇਖਦੇ ਹੋਏ ਚੰਦਨ  ਦੀ ਖੇਤੀ ਨੂੰ ਬੜਾਵਾ ਮਿਲੇਗਾ ਤੇ ਉੱਥੇ ਪੰਜਾਬ ਦੇ ਪਾਣੀ ਦਾ ਜੋ ਸਤਰ ਦਿਨ ਪ੍ਰਤੀ ਦਿਨ ਨਿਚੇ ਜਾ ਰਿਹਾ ਹੈ ਉਹ ਪੱਧਰ ਵੀ ਉੱਚਾ ਹੋਵੇਗਾ ਤੇ ਪੰਜਾਬ ਦੇ ਕਿਸਾਨ ਇਸ ਖੇਤੀ ਦੇ ਨਾਲ ਚੰਗਾ ਮੁਨਾਫਾ ਕਮਾ ਕੇ ਖੁਸਹਾਲ ਹੋਵੇਗਾ।