ਕੀਟਨਾਸ਼ਕਾਂ ਦੀ ਵਰਤੋਂ ਲਈ ਬਾਗਬਾਨੀ ਵਿਭਾਗ ਦੀ ਲਓ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸਿਟਰਸ ਅਸਟੇਟ ਬਾਦਲ ਵਿਖੇ ਮਿੱਟੀ/ਪੱਤਾ/ਪਰਖ ਅਤੇ ਕੀੜੇ ਮਕੌੜੇ ਦੀ ਜਾਂਚ ਅਤੇ ਬੀਮਾਰੀਆਂ ਦੀ ਜਾਂਚ ਕਰਨ ਲਈ ਆਧੁਨਿਕ ਮਸ਼ੀਨ ਵਾਲੀ ਲੈਬੇਰੋਟਰੀ ਸਥਾਪਿਤ ਕੀਤੀ

bagbani

ਸਹਾਇਕ ਡਾਇਰੈਕਟਰ ਬਾਗਬਾਨੀ ਨਰਿੰਦਰਜੀਤ ਸਿੰਘ ਨੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਫਸਲਾਂ ਜਿਵੇਂ ਫਲ, ਸਬਜ਼ੀਆਂ ਅਤੇ ਫੁੱਲਾਂ ਸਬੰਧੀ ਤਕਨੀਕੀ ਜਾਣਕਾਰੀ ਦਿਤੀ | ਉਨ੍ਹਾਂ ਕਿਹਾ ਕਿ ਸਿਟਰਸ ਅਸਟੇਟ ਬਾਦਲ ਵਿਖੇ ਮਿੱਟੀ/ਪੱਤਾ/ਪਰਖ ਅਤੇ ਕੀੜੇ ਮਕੌੜੇ ਦੀ ਜਾਂਚ ਅਤੇ ਬੀਮਾਰੀਆਂ ਦੀ ਜਾਂਚ ਕਰਨ ਲਈ ਆਧੁਨਿਕ ਮਸ਼ੀਨ ਵਾਲੀ ਲੈਬੇਰੋਟਰੀ ਸਥਾਪਿਤ ਕੀਤੀ ਹੈ। 
ਉਨ੍ਹਾਂ ਇਹ ਵੀ ਕਿਹਾ ਕਿ  ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਿੰਨੋ, ਅਮਰੂਦ, ਆੜੂ ਦੇ ਫਲ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਘਰੇਲੂ ਬਗੀਚੀ ਲਈ ਗਰਮੀ ਰੁੱਤ ਦੀ ਸਬਜ਼ੀ ਬੀਜਾਂ ਦੀਆਂ ਕਿੱਟਾਂ ਜੋ ਮਹਿਕਮਾ ਬਾਗਬਾਨੀ ਵਿਭਾਗ ਪੰਜਾਬ ਤਿਆਰ ਕਰਦਾ ਹੈ, ਉਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਵਿਭਾਗ ਦੇ ਬਲਾਕ ਪੱਧਰ ਦੇ ਬਾਗਬਾਨੀ ਵਿਕਾਸ ਅਫਸਰ ਦੇ ਦਫ਼ਤਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸਦੀ ਕੀਮਤ 70 ਰੁਪਏ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿੰਨੂ ਦੇ ਬਾਗਾਂ 'ਚ ਨਵੇਂ ਫੁਟਾਰੇ 'ਤੇ ਪਏ ਤੇਲੇ ਅਤੇ ਚੇਪੇ ਦੀ ਰੋਕਥਾਮ ਲਈ ਐਕਟਾਰਾ 400 ਗ੍ਰਾਮ 1000 ਲੀਟਰ ਪਾਣੀ 'ਚ ਅਤੇ ਸਿਟਰਸ ਸਿੱਲਾ ਦੀ ਰੋਕਥਾਮ ਲਈ ਐਕਟਾਰਾ 160 ਗ੍ਰਾਮ 500 ਲੀਟਰ ਪਾਣੀ 'ਚ ਘੋਲ ਕੇ ਛਿੜਕਾਓ ਕੀਤਾ ਜਾ ਸਕਦਾ ਹੈ। ਟਮਾਟਰ, ਬੈਗਣ ਅਤੇ ਮਿਰਚਾਂ ਵਿੱਚ ਤੇਲੇ ਦੀ ਰੋਕਥਾਮ ਲਈ ਕੋਨਫੀਡੋਰ 500 ਮਿ.ਲੀ.500 ਲੀਟਰ ਪਾਣੀ ਵਿਚ ਘੋਲ ਕੇ ਛਿੜਕੀ ਜਾ ਸਕਦੀ ਹੈ।