ਲਾਗਤ ਘੱਟ ਤੇ ਮੁਨਾਫ਼ਾ ਵੱਧ! ਹਰ ਮਹੀਨੇ ਮੋਟੀ ਕਮਾਈ ਲਈ ਅਪਣਾਓ ਇਹ ਕਾਰੋਬਾਰ 

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਜਾਣੋ ਕਿਵੇਂ ਕਰੀਏ ਜੀਰੇ ਦੀ ਖੇਤੀ ਅਤੇ ਕਿੰਨੀ ਹੋਵੇਗੀ ਕਮਾਈ?

Cumin Crop Cultivation

ਮੁਹਾਲੀ : ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਇਥੋਂ ਦੇ ਵਸਨੀਕ ਜ਼ਿਆਦਾਤਰ ਕਿਸਾਨੀ ਜਮਾਤ ਨਾਲ ਸਬੰਧ ਰੱਖਦੇ ਹਨ।  ਖੇਤੀਬਾੜੀ ਇਕ ਲਾਹੇਵੰਦ ਧੰਦਾ ਹੈ। ਜੇਕਰ ਤੁਸੀਂ ਵੀ ਖੇਤੀ ਰਾਹੀਂ ਚੰਗਾ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜੀਰੇ ਦੀ ਖੇਤੀ ਅਪਨਾਉਣੀ ਚਾਹੀਦੀ ਹੈ। ਜੀਰੇ ਦੀ ਵਰਤੋਂ ਭਾਰਤ ਦੇ ਸਾਰੇ ਘਰਾਂ ਵਿੱਚ ਰੋਜ਼ਾਨਾ ਕੀਤੀ ਜਾਂਦੀ ਹੈ। ਇਸ ਵਿਚ ਕਈ ਔਸ਼ਧੀ ਗੁਣ ਵੀ ਪਾਏ ਜਾਂਦੇ ਹਨ, ਜਿਸ ਕਾਰਨ ਇਸ ਦੀ ਮੰਗ ਸਾਰਾ ਸਾਲ ਬਣੀ ਰਹਿੰਦੀ ਹੈ।

ਜੀਰੇ ਦੀ ਖੇਤੀ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ :-

ਕਿਵੇਂ ਕਰੀਏ ਜੀਰੇ ਦੀ ਖੇਤੀ : ਜੀਰੇ ਦੀ ਕਾਸ਼ਤ ਲਈ ਰੇਤਲੀ ਦੋਮਟ ਅਤੇ ਦੋਮਟ ਮਿੱਟੀ ਵਧੀਆ ਮੰਨੀ ਜਾਂਦੀ ਹੈ। ਜੀਰੇ ਦੀ ਬਿਜਾਈ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਲਈ ਖੇਤ ਨੂੰ ਵਾਹ ਕੇ ਮਿੱਟੀ ਨੂੰ ਬਾਰੀਕ ਕਰ ਲੈਣਾ ਜ਼ਰੂਰੀ ਹੈ ਇਸ ਨਾਲ ਫਸਲ ਦੀ ਕਾਸ਼ਤ ਵਿਚ ਆਸਾਨੀ ਹੋਵੇਗੀ। ਇਸ ਤੋਂ ਇਲਾਵਾ ਖੇਤ ਵਿੱਚੋਂ ਨਦੀਨਾਂ ਦਾ ਵੀ ਚੰਗੀ ਤਰ੍ਹਾਂ ਸਫਾਇਆ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ।

ਜੀਰੇ ਦੀਆਂ ਸਭ ਤੋਂ ਵਧੀਆ ਕਿਸਮਾਂ : ਜੀਰੇ ਦੀਆਂ ਸਭ ਤੋਂ ਬਿਹਤਰ ਮੰਨਿਆਂ ਜਾਂਦੀਆਂ ਕਿਸਮਾਂ ਵਿੱਚੋਂ ਤਿੰਨ ਮੁਖ ਹਨ ਹਨ। RZ 19 ਅਤੇ 209, RZ 223 ਅਤੇ GC 1-2-3 ਕਿਸਮਾਂ ਚੰਗੀਆਂ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਕਿਸਮਾਂ ਦੇ ਬੀਜ 120-125 ਦਿਨਾਂ ਵਿੱਚ ਪੱਕ ਜਾਂਦੇ ਹਨ। ਇਨ੍ਹਾਂ ਕਿਸਮਾਂ ਦਾ ਔਸਤ ਝਾੜ 510 ਤੋਂ 530 ਕਿਲੋ ਪ੍ਰਤੀ ਹੈਕਟੇਅਰ ਹੁੰਦਾ ਹੈ। 

ਕਿੰਨਾ ਹੋਵੇਗਾ ਝਾੜ ਅਤੇ ਕਮਾਈ : ਜੇਕਰ ਜੀਰੇ ਦੇ ਝਾੜ ਅਤੇ ਇਸ ਤੋਂ ਹੋਣ ਵਾਲੀ ਕਮਾਈ ਦੀ ਗੱਲ ਕਰੀਏ ਤਾਂ ਜੀਰੇ ਦਾ ਔਸਤ ਝਾੜ 7-8 ਕੁਇੰਟਲ ਬੀਜ ਪ੍ਰਤੀ ਹੈਕਟੇਅਰ ਬਣਦਾ ਹੈ। ਜੀਰੇ ਦੀ ਕਾਸ਼ਤ 'ਤੇ ਪ੍ਰਤੀ ਹੈਕਟੇਅਰ 30,000 ਤੋਂ 35,000 ਰੁਪਏ ਖਰਚ ਹੁੰਦੇ ਹਨ। ਜੇਕਰ ਜੀਰੇ ਦੀ ਕੀਮਤ ਨੂੰ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲਿਆ ਜਾਵੇ ਤਾਂ 40000 ਤੋਂ 45000 ਰੁਪਏ ਪ੍ਰਤੀ ਹੈਕਟੇਅਰ ਦਾ ਸ਼ੁੱਧ ਮੁਨਾਫ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ। ਅਜਿਹੇ 'ਚ ਜੇਕਰ 5 ਏਕੜ 'ਚ ਜੀਰੇ ਦੀ ਖੇਤੀ ਕੀਤੀ ਜਾਵੇ ਤਾਂ 2 ਤੋਂ 2.25 ਲੱਖ ਰੁਪਏ ਦੀ ਆਮਦਨ ਹੋ ਸਕਦੀ ਹੈ।